ਆਈ ਤਾਜਾ ਵੱਡੀ ਖਬਰ

ਹਰ ਮਾਂ-ਬਾਪ ਵੱਲੋਂ ਜਿੱਥੇ ਆਪਣੇ ਬੱਚਿਆਂ ਦੀ ਵਧੀਆ ਪਰਵਰਿਸ਼ ਕੀਤੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਜ਼ਿੰਦਗੀ ਦੀ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਆਪਣੇ ਬੱਚਿਆਂ ਦੀ ਖੁਸ਼ੀ ਲਈ ਮਾਪਿਆਂ ਵੱਲੋਂ ਜਿੱਥੇ ਆਪਣੀਆਂ ਖੁਸ਼ੀਆਂ ਨੂੰ ਵੀ ਨਿਸ਼ਾਵਰ ਕਰ ਦਿੱਤਾ ਜਾਂਦਾ ਹੈ। ਉਥੇ ਹੀ ਕੁਝ ਬੱਚਿਆਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਕਾਰਣ ਅਜਿਹੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਮਾਪਿਆਂ ਉਪਰ ਦੁੱਖਾਂ ਦਾ ਪਹਾੜ ਡਿਗ ਪੈਂਦਾ ਹੈ। ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿਥੇ ਜਲਦਬਾਜ਼ੀ ਵਿਚ ਬਹੁਤ ਸਾਰੇ ਸੜਕ ਹਾਦਸਿਆਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਜਾਂ ਅਜਿਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਜਾਂਦੇ ਹਨ। ਉਥੇ ਹੀ ਬਹੁਤ ਸਾਰੇ ਨੌਜਵਾਨ ਇਸ ਦੁਨੀਆਂ ਨੂੰ ਅਲਵਿਦਾ ਆਖ ਜਾਂਦੇ ਹਨ ਜਿਸ ਕਾਰਨ ਬਹੁਤ ਸਾਰੇ ਪਰਿਵਾਰ ਦੁੱਖਾਂ ਦੇ ਸਾਏ ਹੇਠ ਆ ਜਾਂਦੇ ਹਨ। ਹੁਣ ਇੱਥੇ 18 ਤਰੀਖ ਨੂੰ ਨੌਜਵਾਨ ਦਾ ਵਿਆਹ ਹੋਣ ਵਾਲਾ ਸੀ ਜਿੱਥੇ ਹਾਦਸੇ ਵਿੱਚ ਉਸਦੀ ਮੌਤ ਹੋਣ ਕਾਰਨ ਖੁਸ਼ੀਆਂ ਗਮ ਵਿੱਚ ਬਦਲ ਗਈਆਂ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪਿੰਡ ਬੜਿੰਗ ਥਾਣਾ ਜਲੰਧਰ ਕੈਂਟ ਦਾ ਰਹਿਣ ਵਾਲਾ ਨੌਜਵਾਨ ਸ਼ੁਭਮ ਆਪਣੇ ਕੁਝ ਦੋਸਤਾਂ ਦੇ ਨਾਲ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ,ਉੱਥੇ ਹੀ ਉਸਦੀ ਮੌਤ ਹੋਣ ਨਾਲ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਦੱਸ ਦਈਏ ਕਿ ਨੌਜਵਾਨ ਦਾ 18 ਜਨਵਰੀ ਨੂੰ ਵਿਆਹ ਰੱਖਿਆ ਹੋਇਆ ਸੀ।

ਉਥੇ ਹੀ ਪਰਿਵਾਰ ਵੱਲੋਂ ਵਿਆਹ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਹੁਣ ਬੁੱਧਵਾਰ ਨੂੰ ਉਸਦੀ ਮੌਤ ਹੋਣ ਤੋਂ ਬਾਅਦ ਉਸ ਦੀ ਲਾਸ਼ ਦੇ ਘਰ ਪਹੁੰਚਦੇ ਹੀ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਦੱਸ ਦਈਏ ਕਿ ਜਿਥੇ ਸ਼ਰਾਬੀ ਹਾਲਤ ਵਿੱਚ ਗੱਡੀ ਚਲਾਉਂਦਿਆਂ ਵਾਪਰੇ ਇਸ ਹਾਦਸੇ ਵਿੱਚ ਪੰਜ ਲੋਕ ਜ਼ਖਮੀ ਹੋਏ ਸਨ।

ਉਥੇ ਹੀ ਚਾਰ ਜਾਣੇ ਅਜੇ ਹਸਪਤਾਲ ਵਿਚ ਜੇਰੇ ਇਲਾਜ ਹਨ ਅਤੇ ਮ੍ਰਿਤਕ ਨੌਜਵਾਨ ਦੀ ਮੌਤ ਨਾਲ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਨੌਜਵਾਨ ਜਿੱਥੇ ਰੈਡੀਮੇਡ ਕੱਪੜੇ ਦੀ ਦੁਕਾਨ ਤੇ ਕੰਮ ਕਰਦਾ ਸੀ ਉੱਥੇ ਹੀ ਉਸ ਦੇ ਵੱਡੇ ਭਰਾ ਵੱਲੋਂ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਪੰਜਾਬ: 18 ਨੂੰ ਹੋਣਾ ਸੀ ਨੌਜਵਾਨ ਦਾ ਵਿਆਹ, ਹਾਦਸੇ ਚ ਮੌਤ ਹੋਣ ਕਾਰਨ ਖੁਸ਼ੀਆਂ ਬਦਲੀਆਂ ਮਾਤਮ ਚ
ByadminJanuary 12, 2023Comments Off on ਪੰਜਾਬ: 18 ਨੂੰ ਹੋਣਾ ਸੀ ਨੌਜਵਾਨ ਦਾ ਵਿਆਹ, ਹਾਦਸੇ ਚ ਮੌਤ ਹੋਣ ਕਾਰਨ ਖੁਸ਼ੀਆਂ ਬਦਲੀਆਂ ਮਾਤਮ ਚ
Previous Postਕੈਨੇਡਾ ਤੋਂ ਆਈ ਵੱਡੀ ਮੰਦਭਾਗੀ ਖਬਰ, ਹਾਦਸੇ ਚ ਹੋਈ ਪੰਜਾਬੀ ਟਰੱਕ ਡਰਾਈਵਰ ਦੀ ਮੌਤ
Next Postਪੰਜਾਬ ਚ ਮੌਸਮ ਨੂੰ ਲੈਕੇ ਆਈ ਵੱਡੀ ਤਾਜਾ ਖਬਰ, ਸੰਘਣੀ ਧੁੰਦ ਤੇ ਬਾਰਿਸ਼ ਦਾ ਜਾਰੀ ਹੋਇਆ ਅਲਰਟ