BREAKING NEWS
Search

ਪੰਜਾਬ :16 ਲੱਖ ਰੁਪਏ ਪੱਬ ਜੀ ਗੇਮ ਤੇ ਖਰਚਣ ਵਾਲੇ ਮੁੰਡੇ ਨੂੰ ਪਿਤਾ ਨੇ ਲਾਇਆ ਸਕੂਟਰ ਰਿਪੇਅਰ ਦੀ ਦੁਕਾਨ ‘ਤੇ -ਦੇਖੋ ਪੂਰੀ ਖਬਰ

ਦੇਖੋ ਪੂਰੀ ਖਬਰ

ਬਚੇ ਅੱਜ ਕੱਲ੍ਹ ਤਾਲਾਬੰਦੀ ਦਾ ਕਰਕੇ ਘਰਾਂ ਵਿਚ ਜਿਆਦਾ ਸਮਾਂ ਮੋਬਾਈਲ ਤੇ ਗੇਮ ਖੇਡਣ ਤੇ ਬਤੀਤ ਕਰ ਰਹੇ ਹਨ। ਪਰ ਕਈ ਵਾਰ ਇਹ ਏਨਾ ਜਿਆਦਾ ਮਹਿੰਗਾ ਪੈ ਸਕਦਾ ਹੈ ਕੋਈ ਸੋਚ ਵੀ ਨਹੀਂ ਸਕਦਾ ਅਜਿਹੀ ਹੀ ਖਬਰ ਪਿਛਲੇ ਦਿਨੀ ਆਈ ਸੀ। ਪਰ ਹੁਣ ਉਸ ਲੜਕੇ ਦੇ ਬਾਰੇ ਵਿਚ ਨਵੀਂ ਖਬਰ ਆ ਰਹੀ ਹੈ ਜਿਸ ਨੇ ਆਪਣੇ ਮਾਪਿਆਂ ਦੀ ਮੇਹਨਤ ਦੀ ਕਮਾਈ 16 ਲਖ ਰੁਪਏ ਪੱਬ ਜੀ ਗੇਮ ਤੇ ਖਰਚ ਕਰ ਦਿਤੇ ਸਨ।

ਖਰੜ ਵਿਚ ਇਕ 17 ਸਾਲ ਦੇ ਵਿਦਿਆਰਥੀ ਨੇ Pubg ਗੇਮ ਵਿਚ ਆਪਣੇ ਪਿਤਾ ਦੇ 16 ਲੱਖ ਰੁਪਏ ਉਡਾ ਦਿੱਤੇ । ਆਨਲਾਈਨ ਗੇਮ ਦੀ ਦੁਨੀਆਂ ਵਿਚ Pubg ਦੇ ਚੱਕਰ ਵਿਚ 17 ਸਾਲ ਦੇ ਵਿਦਿਆਰਥੀ ਨੇ ਬਿਨਾ ਦੱਸੇ ਆਪਣੇ ਪਿਤਾ ਦੇ ਬੈਂਕ ਖਾਤੇ ਵਿਚੋਂ 16 ਲੱਖ ਰੁਪਏ ਕਡਵਾ ਲਏ। ਪੁੱਤ ਦੀ ਹਰਕਤ ਤੋਂ ਨਿਰਾਸ਼ ਹੋਏ ਪਿਤਾ ਨੇ ਉਸ ਨੂੰ ਸਬਕ ਸਿਖਾਉਂਣ ਲਈ ਉਸ ਨੂੰ ਇਕ ਸਕੂਟਰ ਰਿਪੇਅਰ ਦੀ ਦੁਕਾਨ ਤੇ ਲਗਾਉਂਣ ਦਾ ਫੈਸਲਾ ਲਿਆ ਹੈ।

ਪਿਤਾ ਦਾ ਕਹਿਣਾ ਹੈ ਕਿ ਹੁਣ ਪੁੱਤਰ ਨੂੰ ਵੇਹਲਾ ਨਹੀਂ ਰਹਿਣ ਦਿੱਤਾ ਜਾਵੇਗਾ ਅਤੇ ਨਾ ਹੀ ਉਸ ਨੂੰ ਹੁਣ ਪੜਾਈ ਲਈ ਮੋਬਾਇਲ ਦਿੱਤਾ ਜਾਵੇਗਾ। ਹੁਣ ਉਹ ਇਕ ਸਕੂਟਰ ਰਿਪੇਅਰ ਦੀ ਦੁਕਾਨ ਤੇ ਕੰਮ ਕਰ ਰਿਹਾ ਹੈ ਤਾਂ ਜੋ ਉਸ ਨੂੰ ਪਤਾ ਲੱਗੇ ਕਿ ਪੈਸਾ ਕਮਾਉਂਣਾ ਕਿੰਨਾ ਔਖਾ ਹੈ। ਪਿਤਾ ਨੇ ਦੱਸਿਆ ਕਿ ਪੁੱਤਰ ਵੱਲ਼ੋਂ ਜਿਹੜੇ 16 ਲੱਖ ਗੇਮ ਚ ਉਡਾਏ ਹਨ, ਉਹ ਉਨ੍ਹਾਂ ਆਪਣੀ ਸਿਹਤ ਦੀ ਦੇਖਭਾਲ, ਅਤੇ ਬੇਟੇ ਦੇ ਭਵਿਖ ਲਈ ਰੱਖੇ ਸਨ।


ਦੱਸ ਦਈਏ ਕਿ ਬੱਚੇ ਨੇ ਆਪਣੇ ਦੋਸਤਾਂ ਦੇ PUBG ਖਾਤੇ ਨੂੰ ਅਪਗ੍ਰੇਡ ਕਰਨ ਲਈ ਪੈਸੇ ਵੀ ਖਰਚ ਕੀਤੇ ਹਨ। ਇਨ੍ਹਾਂ ਪੈਸਿਆਂ ਦੇ ਖਰਚਿਆਂ ਦੀ ਜਾਣਕਾਰੀ ਬੈਂਕ ਸਟੇਟਮੈਂਟ ਤੋਂ ਪ੍ਰਾਪਤ ਕੀਤੀ ਗਈ ਹੈ। ਬੱਚੇ ਦੇ ਪਿਤਾ ਨੇ ਦੱਸਿਆ ਕਿ ਜਦੋਂ ਤੱਕ ਉਸ ਨੂੰ ਇਸ ਬਾਰੇ ਜਾਣਕਾਰੀ ਮਿਲੀ, ਉਸ ਨੇ 16 ਲੱਖ ਰੁਪਏ ਖਰਚ ਕਰ ਦਿੱਤੇ ਸਨ। ਬੇਟੇ ਨੇ ਉਸ ਨੂੰ ਦੱਸਿਆ ਸੀ ਕਿ ਉਹ ਲੰਬੇ ਸਮੇਂ ਤੋਂ ਪੜ੍ਹਾਈ ਲਈ ਮੋਬਾਈਲ ਦੀ ਵਰਤੋਂ ਕਰ ਰਿਹਾ ਹੈ, ਜਦੋਂ ਕਿ ਇਸ ਦੀ ਬਜਾਏ PUBG ਖੇਡਣ ਵਿਚ ਬਿਤਾਉਂਦਾ ਸੀ।

ਦੱਸ ਦਈਏ ਕਿ ਪਿਤਾ ਦਾ ਕਹਿਣਾ ਹੈ ਕਿ ਉਹ ਘਰ ਤੋਂ ਦੂਰ ਕੰਮ ਕਰਦਾ ਹੈ ਜਦੋਂ ਕਿ ਉਸ ਦਾ ਪੁੱਤਰ ਉਸ ਦੀ ਮਾਂ ਨਾਲ ਘਰ ਵਿਚ ਇਕੱਲਾ ਰਹਿੰਦਾ ਹੈ। ਬੱਚੇ ਵੱਲੋਂ ਪੈਸਿਆਂ ਦਾ ਸਾਰਾ ਲੈਣ-ਦੇਣ ਆਪਣੀ ਮਾਂ ਦੇ ਫੋਨ ਰਾਹੀਂ ਕੀਤਾ ਗਿਆ ਹੈ। ਬੱਚੇ ਵੱਲੋਂ ਆਪਣੀ ਮਾਂ ਦੇ ਫੋਨ ਨੂੰ PUBG ਖੇਡਣ ਲਈ ਵਰਤ ਦਾ ਸੀ। ਬੈਂਕ ਟ੍ਰਾਂਜੈਕਸ਼ਨ ਪੂਰੀ ਹੋਣ ਤੋਂ ਬਾਅਦ ਉਸ ਵੱਲੋਂ ਆਪਣੀ ਮਾਂ ਦੇ ਫੋਨ ਵਿਚਲੇ ਮੈਸਿਜਾਂ ਨੂੰ ਡਲੀਟ ਕੀਤਾ ਜਾਂਦਾ ਸੀ।



error: Content is protected !!