ਆਈ ਤਾਜ਼ਾ ਵੱਡੀ ਖਬਰ
ਲਗਾਤਾਰ ਜਿਥੇ ਤਿਉਹਾਰਾਂ ਦੇ ਸੀਜ਼ਨ ਦੇ ਦਿਨਾਂ ਵਿੱਚ ਲੋਕਾਂ ਵੱਲੋਂ ਕਾਫੀ ਉਤਸ਼ਾਹ ਨਾਲ ਇਨ੍ਹਾਂ ਤਿਉਹਾਰਾਂ ਨੂੰ ਮਨਾਇਆ ਜਾ ਰਿਹਾ ਹੈ ਉਥੇ ਹੀ ਬਹੁਤ ਸਾਰੇ ਪਰਿਵਾਰਾਂ ਵਿੱਚ ਅਜਿਹੇ ਤਿਉਹਾਰਾਂ ਦੇ ਮੌਕੇ ਤੇ ਕਈ ਤਰ੍ਹਾਂ ਦੀਆਂ ਘਟਨਾਵਾਂ ਵਾਪਰਨ ਦੀਆਂ ਖਬਰਾਂ ਸਾਹਮਣੇ ਆ ਜਾਂਦੀਆਂ ਹਨ। ਦੀਵਾਲੀ ਦੇ ਮੌਕੇ ਤੇ ਜਿਥੇ ਕੁਝ ਲੋਕਾਂ ਦੀ ਅਣਗਹਿਲੀ ਦੇ ਚਲਦਿਆਂ ਹੋਇਆਂ ਕਈ ਹਾਦਸੇ ਵਾਪਰੇ ਹਨ। ਉਥੇ ਹੀ ਕੁਝ ਘਟਨਾਵਾ ਪਰਵਾਰਕ ਵਿਵਾਦਾਂ ਦੇ ਚੱਲਦੇ ਹੋਏ ਵੀ ਵਾਪਰ ਰਹੀਆਂ ਹਨ ਜਿਸ ਕਾਰਨ ਕਈ ਘਰਾਂ ਵਿੱਚ ਭਾਰੀ ਨੁਕਸਾਨ ਹੋਇਆ ਹੈ।
ਬਹੁਤ ਸਾਰੇ ਲੋਕ ਜਿਥੇ ਕਈ ਤਰ੍ਹਾਂ ਦੇ ਸੜਕ ਹਾਦਸਿਆ, ਬਿਮਾਰੀਆਂ ਤੇ ਹੋਰ ਹਾਦਸਿਆਂ ਦਾ ਸ਼ਿਕਾਰ ਹੋਏ ਹਨ ਉਥੇ ਹੀ ਕੁਝ ਲੋਕਾਂ ਵੱਲੋਂ ਘਰੇਲੂ ਵਿਵਾਦ ਦੇ ਚੱਲਦਿਆਂ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ। ਹੁਣ ਇਥੇ 14 ਸਾਲ ਪਹਿਲਾਂ ਕਰਵਾਏ ਗਏ ਪ੍ਰੇਮ ਵਿਆਹ ਦਾ ਖ਼ੌਫ਼ਨਾਕ ਅੰਤ ਹੋਇਆ ਹੈ। ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ। ਇਹ ਮੂਲ ਰੂਪ ਵਿੱਚ ਯੂਪੀ ਦੇ ਰਹਿਣ ਵਾਲੇ ਇਕ ਪਰਿਵਾਰ ਵਿੱਚ ਆਪਸੀ ਤਣਾਅ ਇਸ ਕਦਰ ਵਧ ਗਿਆ ਕਿ 29 ਸਾਲਾ ਮ੍ਰਿਤਕਾ ਪਤਨੀ ਵੱਲੋਂ ਪਰਿਵਾਰਕ ਕਲੇਸ਼ ਦੇ ਚਲਦਿਆਂ ਹੋਇਆਂ ਆਪਣੇ ਹੀ ਘਰ ਵਿਚ ਫਾਹਾ ਲਗਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਦੱਸਿਆ ਗਿਆ ਹੈ ਕਿ ਜਿਥੇ 29 ਸਾਲਾ ਧੰਨਵਾਦੀ ਵੱਲੋਂ 14 ਸਾਲ ਪਹਿਲਾਂ ਆਪਣੇ ਪਤੀ ਨਾਲ ਪ੍ਰੇਮ ਵਿਆਹ ਕਰਵਾਇਆ ਗਿਆ ਸੀ, ਜਿਨ੍ਹਾਂ ਦੇ ਨੌਂ ਅਤੇ ਅੱਠ ਸਾਲ ਦੇ 2 ਬੱਚੇ ਵੀ ਹਨ। ਪਰ ਪਤੀ ਦੇ ਸ਼ਰਾਬ ਪੀਣ ਦੇ ਕਾਰਨ ਅਕਸਰ ਹੀ ਉਹਨਾਂ ਦੇ ਘਰ ਵਿਚ ਕਲੇਸ਼ ਰਹਿੰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਹੀ ਪਤੀ ਜਿਥੇ ਆਪਣੀ ਪ੍ਰਾਈਵੇਟ ਨੌਕਰੀ ਤੋਂ ਆ ਕੇ ਘਰ ਸ਼ਰਾਬ ਪੀਣ ਦਾ ਆਦੀ ਸੀ ਉਸੇ ਤਰਾਂ ਹੀ ਉਸ ਵੱਲੋਂ ਦਿਵਾਲੀ ਦੀ ਰਾਤ ਦੇ ਮੌਕੇ ਤੇ ਵੀ ਸ਼ਰਾਬ ਪੀਣ ਲੱਗਾ ਤਾਂ ਪਤਨੀ ਵੱਲੋਂ ਉਸ ਨੂੰ ਰੋਕਿਆ ਗਿਆ ਜਿਸ ਕਾਰਨ ਉਨ੍ਹਾਂ ਦੋਹਾਂ ਦਾ ਆਪਸ ਵਿਚ ਕਲੇਸ਼ ਹੋ ਗਿਆ।
ਝਗੜੇ ਪਿੱਛੋਂ ਜਿੱਥੇ ਸਾਰਾ ਪਰਵਾਰ ਸੌਂ ਗਿਆ ਉਥੇ ਹੀ ਸਵੇਰ ਨੂੰ ਉੱਠ ਕੇ ਵੇਖਿਆ ਤਾਂ ਪਤਨੀ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਗਈ ਸੀ ਜਿਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਹਸਪਤਾਲ ਵੱਲੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਤਾਜਾ ਜਾਣਕਾਰੀ