ਆਈ ਤਾਜ਼ਾ ਵੱਡੀ ਖਬਰ
ਅੱਜਕਲ ਜਿੱਥੇ ਹਰ ਇੱਕ ਇਨਸਾਨ ਵੱਲੋਂ ਅੱਗੇ ਵਧਣ ਦੀ ਦੌੜ ਵਿੱਚ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਥੇ ਹੀ ਵਾਪਰਨ ਵਾਲੇ ਇਨ੍ਹਾਂ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਬੇਕਸੂਰ ਲੋਕਾਂ ਦੀ ਜਾਨ ਜਾ ਰਹੀ ਹੈ। ਸੜਕੀ ਆਵਾਜਾਈ ਮੰਤਰਾਲੇ ਵੱਲੋਂ ਜਿਥੇ ਲੋਕਾਂ ਨੂੰ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਜਾਂਦੀ ਹੈ। ਉਥੇ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਿੱਥੇ ਅਜਿਹੇ ਹਾਦਸਿਆਂ ਵਿਚ ਕਈ ਮਾਸੂਮ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ।
ਬੱਚੇ ਆਪਣੇ ਘਰ ਤੋਂ ਜਿੱਥੇ ਖੁਸ਼ੀ ਖੁਸ਼ੀ ਪੜ੍ਹਾਈ ਕਰਨ ਲਈ ਨਿਕਲਦੇ ਹਨ ਅਤੇ ਮਾਪਿਆਂ ਵੱਲੋਂ ਉਨ੍ਹਾਂ ਦੀ ਸਹੂਲਤ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਹੈ। ਉੱਥੇ ਹੀ ਇਹ ਸਹੂਲਤਾਂ ਦੇ ਚਲਦਿਆਂ ਹੋਇਆਂ ਵੀ ਕਈ ਘਟਨਾਵਾਂ ਵਾਪਰ ਜਾਂਦੀਆਂ ਹਨ। ਜਿਸ ਨਾਲ ਵਿਦਿਆਰਥੀ ਉਨ੍ਹਾਂ ਹਾਦਸਿਆਂ ਦੇ ਸ਼ਿਕਾਰ ਹੋ ਜਾਂਦੇ ਹਨ। ਤਿੰਨ ਹਾਦਸਿਆਂ ਦੇ ਕਾਰਨ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਇੱਥੇ 14 ਸਾਲਾ ਕੁੜੀ ਦੀ ਟਿਊਸ਼ਨ ਤੇ ਜਾਂਦੇ ਹੋਏ ਅਚਾਨਕ ਦਰਦਨਾਕ ਮੌਤ ਹੋਈ ਹੈ,ਜਿਸ ਨਾਲ ਸੋਗ ਦੀ ਲਹਿਰ ਫੈਲ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਹੈ। ਇਥੇ ਇੱਕ ਸੜਕ ਹਾਦਸੇ ਵਿੱਚ 14 ਸਾਲਾਂ ਦੀ ਵਿਦਿਆਰਥਣ ਦੀ ਮੌਤ ਹੋ ਗਈ ਹੈ। ਦੱਸ ਦਈਏ ਕਿ ਇਹ ਘਟਨਾ ਮੂਨਕ ਇਲਾਕੇ ਵਿੱਚ ਵਾਪਰੀ ਹੈ ਜਿਥੇ ਇਕ 14 ਸਾਲਾਂ ਦੀ ਕੁੜੀ ਆਪਣੀ ਭੈਣ ਦੇ ਨਾਲ ਟਿਊਸ਼ਨ ਤੇ ਜਾ ਰਹੀ ਸੀ। ਜੋ ਕਿ ਆਪਣੀ ਸਕੂਟੀ ਤੇ ਸਵਾਰ ਹੋ ਕੇ ਪਿੰਡ ਬਲਰਾ ਤੋਂ ਮੂਨਕ ਨੂੰ ਜਾ ਰਹੀਆਂ ਸਨ ਜਿੱਥੇ ਦੋਨੇ ਭੈਣਾਂ ਟਿਉਸ਼ਨ ਪੜਦੀਆਂ ਸਨ।
ਉਸ ਸਮੇ ਹੀ ਇੱਕ ਤੇਜ਼ ਰਫ਼ਤਾਰ ਟਰੱਕ ਵੱਲੋਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਗਈ ਜਿੱਥੇ ਇੱਕ ਕੁੜੀ ਦੇ ਸਿਰ ਤੋਂ ਦੀ ਟਰੱਕ ਦਾ ਟਾਇਰ ਗੁਜ਼ਰ ਗਿਆ। ਉਥੇ ਹੀ ਦੂਜੀ ਭੈਣ ਸੜਕ ਤੇ ਖੇਤਾਂ ਵਿਚ ਜਾ ਕੇ ਡਿੱਗੀ ਜਿਸ ਦਾ ਬਚਾਅ ਹੋ ਗਿਆ ਹੈ। ਪੁਲਿਸ ਵੱਲੋਂ ਜਿਥੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਹੈ ਉਥੇ ਹੀ ਟਰੱਕ ਡਰਾਈਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਟਰੱਕ ਕਬਜ਼ੇ ਵਿੱਚ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਟਰੱਕ ਚਾਲਕ ਵੱਲੋਂ ਨਸ਼ਾ ਕੀਤਾ ਹੋਇਆ ਸੀ ।
ਤਾਜਾ ਜਾਣਕਾਰੀ