ਆਈ ਤਾਜ਼ਾ ਵੱਡੀ ਖਬਰ
ਆਏ ਦਿਨ ਹੀ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜਿੱਥੇ ਲੋਕਾਂ ਵੱਲੋਂ ਮਾਨਸਿਕ ਪ੍ਰੇਸ਼ਾਨੀ ਅਤੇ ਘਰਾਂ ਵਿੱਚ ਚੱਲ ਰਹੇ ਪਰਿਵਾਰਕ ਵਿਵਾਦਾਂ ਦੇ ਚੱਲਦਿਆਂ ਹੋਇਆਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜਾਂਦੀ ਹੈ। ਉਥੇ ਕਈ ਅਜਿਹੇ ਹੈਰਾਨੀਜਨਕ ਮਾਮਲੇ ਸਾਹਮਣੇ ਆ ਜਾਂਦੇ ਹਨ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੁਣ ਪੰਜਾਬ ਵਿੱਚ ਏਥੇ 12ਵੀ ਕਲਾਸ ਦਾ ਵਿਦਿਆਰਥੀ ਅਗੇ ਚਾਹੁੰਦਾ ਸੀ ਪੜਾਈ ਕਰਨੀ, ਪਰ ਘਰ ਦੇ ਹਾਲਾਤਾਂ ਤੋਂ ਤੰਗ ਆ ਕੀਤੀ ਖ਼ੁਦਕੁਸ਼ੀ, ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਅਧੀਨ ਆਉਣ ਵਾਲੇ ਪਿੰਡ ਚੱਕ ਸ਼ੇਰੇਵਾਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਸ ਪਿੰਡ ਦੇ ਇੱਕ ਨੌਜਵਾਨ ਵੱਲੋਂ ਆਪਣੇ ਹੀ ਘਰ ਵਿਚ ਇਸ ਲਈ ਖੁਦਕੁਸ਼ੀ ਕਰ ਲਈ ਗਈ ਹੈ।
ਕਿਉਂਕਿ ਇਹ ਨੌਜਵਾਨ ਅੱਗੇ ਪੜ੍ਹਦਾ ਸੀ ਪਰ ਘਰ ਦੀ ਆਰਥਿਕ ਸਥਿਤੀ ਦੇ ਕਾਰਨ ਉਸ ਦੀ ਪੜ੍ਹਾਈ ਜਾਰੀ ਨਹੀਂ ਰਹਿ ਸਕਦੀ ਸੀ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਜਗਮੀਤ ਸਿੰਘ ਉਰਫ਼ ਵਿੱਕੀ ਵਜੋਂ ਹੋਈ ਹੈ। ਇਸ ਨੌਜਵਾਨ ਵੱਲੋਂ ਜਿੱਥੇ ਬਾਰਵੀਂ ਕਲਾਸ ਦੀ ਪੜ੍ਹਾਈ ਦੌਰਾਨ ਸਾਲ 2019 ਵਿੱਚ 12ਵੀਂ ਜਮਾਤ ‘ਚੋਂ ਵਧੀਆ ਨੰਬਰ ਲਏ ਗਏ ਸਨ ਉਥੇ ਹੀ ਉਸ ਵੱਲੋਂ ਆਪਣੇ ਦੋਸਤਾਂ ਦੇ ਨਾਲ ਅੱਗੇ ਪੜ੍ਹਾਈ ਕਰਨ ਦਾ ਮਨ ਸੀ। ਇਸ ਵਿੱਚ ਜਿੱਥੇ ਉਸਦੇ ਬਹੁਤ ਸਾਰੇ ਦੋਸਤ ਕਾਲਜ ਵਿੱਚ ਪੜ੍ਹਾਈ ਕਰ ਰਹੇ ਸਨ ਉਥੇ ਹੀ ਉਨ੍ਹਾਂ ਨੂੰ ਦੇਖ ਕੇ ਉਹ ਵੀ ਆਪਣੀ ਅਗਲੀ ਪੜਾਈ ਕਰਨਾ ਚਾਹੁੰਦਾ ਸੀ।
ਪਰ ਘਰ ਦੀ ਆਰਥਿਕ ਸਥਿਤੀ ਠੀਕ ਨਾ ਹੋਣ ਕਾਰਨ ਉਸ ਦਾ ਇਹ ਸੁਪਨਾ ਪੂਰਾ ਨਹੀਂ ਹੋਇਆ ਅਤੇ ਜਿਸ ਕਾਰਣ ਉਹ ਲਗਾਤਾਰ ਕਾਫੀ ਸਮੇਂ ਤੋਂ ਪਰੇਸ਼ਾਨ ਰਹਿ ਗਿਆ ਸੀ। ਰੋਜ਼ਾਨਾ ਦੀ ਤਰ੍ਹਾਂ ਹੀ ਜਦੋਂ ਉਹ ਸਵੇਰੇ ਅੱਠ ਕੁ ਵਜੇ ਗਰਾਉੰਡ ਲਈ ਘਰੋਂ ਗਿਆ ਅਤੇ ਫਿਰ ਵਾਪਸ ਪਰਤ ਕੇ ਆਪਣੇ ਘਰ ਰਿਹਾ।
ਉਥੇ ਹੀ ਘਰ ਦੇ ਬਾਕੀ ਪਰਿਵਾਰਕ ਮੈਂਬਰ ਜਿੱਥੇ ਕੰਮ ਕਰਦੇ ਸਿਲਸਿਲੇ ਵਿਚ ਆਪਣੇ ਘਰ ਤੋਂ ਬਾਹਰ ਚਲੇ ਗਏ। ਉਸ ਸਮੇਂ ਉਸ ਵੱਲੋਂ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ। ਜਦੋਂ ਤੱਕ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਅਤੇ ਉਹ ਘਰ ਪਹੁੰਚੇ ਤਾਂ ਉਸ ਸਮੇਂ ਤੱਕ ਇਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ। ਇਸ ਨੌਜਵਾਨ ਵੱਲੋਂ ਆਪਣੇ ਘਰ ਵਿਚ ਹੀ ਫਾਹਾ ਲਗਾ ਕੇ ਖੁਦਕੁਸ਼ੀ ਕੀਤੀ ਗਈ ਹੈ।
Home ਤਾਜਾ ਜਾਣਕਾਰੀ ਪੰਜਾਬ: 12 ਕਲਾਸ ਦਾ ਵਿਦਿਆਰਥੀ ਅਗੇ ਚਾਹੁੰਦਾ ਸੀ ਪੜਾਈ ਕਰਨੀ, ਪਰ ਘਰ ਦੇ ਹਾਲਾਤਾਂ ਤੋਂ ਤੰਗ ਆ ਕੀਤੀ ਖ਼ੁਦਕੁਸ਼ੀ
ਤਾਜਾ ਜਾਣਕਾਰੀ