BREAKING NEWS
Search

ਪੰਜਾਬ : 10 ਸਾਲਾਂ ਧੀ ਦੀ ਹੋਈ ਸੱਪ ਦੇ ਡੰਗਣ ਕਾਰਨ ਮੌਤ , ਸਦਮੇ ਚ ਪਿਤਾ ਦੀ ਵੀ ਗਈ ਜਾਨ

ਆਈ ਤਾਜਾ ਵੱਡੀ ਖਬਰ 

ਮਾਪਿਆਂ ਲਈ ਉਨਾਂ ਦੇ ਬੱਚੇ ਸਭ ਤੋਂ ਜਿਆਦਾ ਜਰੂਰੀ ਹੁੰਦੇ ਹਨ l ਬੱਚਿਆਂ ਖਾਤਿਰ ਮਾਪੇ ਦੁਨੀਆਂ ਦੀਆਂ ਸਾਰੀਆਂ ਮੁਸੀਬਤਾਂ ਝੱਲ ਲੈਂਦੇ ਹਨ। ਪਰ ਜਦੋਂ ਬੱਚਿਆਂ ਨੂੰ ਛੋਟੀ ਜਿਹੀ ਖਰੋਚ ਵੀ ਆ ਜਾਂਦੀ ਹੈ ਤਾਂ ਮਾਪੇ ਚਿੰਤਾ ਦੇ ਵਿੱਚ ਪੈ ਜਾਂਦੇ ਹਨ l ਹੁਣ ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ 10 ਸਾਲਾਂ ਦੀ ਬੱਚੀ ਦੀ ਸੱਪ ਦੇ ਡੰਗਣ ਦੇ ਕਾਰਨ ਮੌਤ ਹੋ ਗਈ, ਜਿਸ ਤੋਂ ਬਾਅਦ ਧੀ ਦੇ ਜਾਣ ਦਾਂ ਦੁੱਖ ਨਾ ਸਹਾਰਦੇ ਹੋਏ ਸਦਮੇ ਵਿੱਚ ਗਏ ਪਿਤਾ ਦੀ ਮੌਤ ਹੋ ਗਈ। ਇਹ ਦਰਦਨਾਕ ਮਾਮਲਾ ਹੰਬੜਾਂ ਤੋਂ ਸਾਹਮਣੇ ਆਇਆ, ਜਿੱਥੇ ਪਿੰਡ ਸਲੇਮਪੁਰ ਵਿੱਚ ਕਿਰਾਏ ਦੇ ਮਕਾਨ ’ਚ ਰਹਿ ਰਹੇ ਪ੍ਰਵਾਸੀ ਪਰਿਵਾਰ ਦੀ 10 ਸਾਲਾ ਕੁੜੀ ਨੂੰ ਜ਼ਹਿਰੀਲੇ ਸੱਪ ਨੇ ਡੰਗ ਲਿਆ ਸੀ।

ਇਸ ਤੋਂ ਬਾਅਦ ਕੁੜੀ ਦੇ ਪਿਤਾ ਤੇਜ਼ ਬਹਾਦਰ ਵੱਲੋਂ ਆਪਣੀ ਬੇਟੀ ਨੂੰ ਇਲਾਜ ਲਈ ਹੰਬੜਾਂ ਦੇ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ। ਜਿੱਥੇ ਉਹਨਾਂ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਹੋਇਆਂ ਉਹਨਾਂ ਨੂੰ ਪੀਜੀਆਈ ਹਸਪਤਾਲ ਦੇ ਵਿੱਚ ਰੈਫਰ ਕੱਢ ਦਿੱਤਾ ਗਿਆ l ਜਿੱਥੇ ਉਹਨਾਂ ਨੂੰ ਹਸਪਤਾਲ ਲੈ ਜਾਂਦਿਆਂ ਹੋਇਆ ਰਾਸਤੇ ਦੇ ਵਿੱਚ ਹੀ ਮੌਤ ਹੋ ਗਈ।

ਜਿਸ ਕਾਰਨ ਪਰਿਵਾਰ ਦੇ ਉੱਪਰ ਦੁੱਖਾਂ ਦਾ ਪਹਾੜ ਟੁੱਟ ਪਿਆ l ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਕੁੜੀ ਦੀ ਮਾਂ ਜੈਅੰਤੀ ਦੇਵੀ ਨੇ ਦੱਸਿਆ ਕਿ ਬੇਟੀ ਦਾ ਅੰਤਿਮ ਸੰਸਕਾਰ ਕਰਨਾ ਸੀ ਕਿ ਸੋਮਵਾਰ ਸਵੇਰੇ ਉਸ ਦੇ ਪਤੀ ਤੇਜ ਬਹਾਦਰ ਉਮਰ 52 ਸਾਲ ਦੀ ਵੀ ਬੇਟੀ ਦੀ ਹੋਈ ਮੌਤ ਦੇ ਸਦਮੇ ਕਾਰਨ ਦਿਲ ਦੀ ਧੜਕਣ ਰੁਕਣ ਕਾਰਨ ਮੌਤ ਹੋ ਗਈ। ਉੱਥੇ ਇਨਾ ਮੌਤਾਂ ਨੇ ਜਿੱਥੇ ਇਲਾਕੇ ਭਰ ਦੇ ਵਿੱਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ ਉੱਥੇ ਹੀ ਕੁੜੀ ਦੀ ਮਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਫਿਲਹਾਲ ਹਰ ਕੋਈ ਪੀੜਿਤ ਪਰਿਵਾਰ ਨੂੰ ਹੌਸਲਾ ਦਿੰਦਾ ਪਿਆ ਹੈ।

ਸੋ ਇਸ ਘਟਨਾ ਤੋਂ ਸਾਬਤ ਹੁੰਦਾ ਹੈ ਕਿ ਮਾਪੇ ਆਪਣੇ ਬੱਚਿਆਂ ਨੂੰ ਕਿੰਨਾ ਜਿਆਦਾ ਪਿਆਰ ਕਰਦੇ ਹਨ, ਭਾਵੇਂ ਧੀ ਹੋਵੇ ਜਾਂ ਪੁੱਤ ਮਾਪਿਆਂ ਦੇ ਲਈ ਉਹ ਜਿੰਦ ਜਾਨ ਹੁੰਦੇ ਹਨ, ਜਿਨਾਂ ਦੀ ਰਾਖੀ ਦੇ ਲਈ ਹਮੇਸ਼ਾ ਉਹ ਤਤਪਰ ਰਹਿੰਦੇ ਹਨ l ਪਰ ਜਦੋਂ ਉਹਨਾਂ ਉੱਪਰ ਕੋਈ ਮੁਸੀਬਤ ਪੈ ਜਾਂਦੀ ਹੈ ਤਾਂ ਮਾਪਿਆਂ ਦੇ ਲਈ ਇਹ ਭਾਣਾ ਸਹਿਣਾ ਬਹੁਤ ਜਿਆਦਾ ਔਖਾ ਹੋ ਜਾਂਦਾ ਹੈ।



error: Content is protected !!