BREAKING NEWS
Search

ਪੰਜਾਬ : ਫ਼ਿਲਮੀ ਸਟਾਈਲ ਚ ਬੀਮੇ ਦੇ ਪੈਸੇ ਲੈਣ ਲਈ ਰਚੀ ਖੂਨੀ ਖੇਡ , ਫਿਰ ਬਾਅਦ ਚ ਪੁਲਿਸ ਨੇ ਕੀਤੇ ਇਹ ਖੁਲਾਸੇ

ਆਈ ਤਾਜਾ ਵੱਡੀ ਖਬਰ 

ਬੀਮੇ ਦੇ ਪੈਸੇ ਲੈਣ ਲਈ ਵਰਤਿਆ ਅਨੌਖਾ ਤਰੀਕਾ, ਹਰ ਕੋਈ ਰਹਿ ਗਿਆ ਹੈਰਾਨ। ਪੁਲਿਸ ਨੇ ਕੀਤੇ ਵੱਡੇ ਖੁਲਾਸੇ। ਦੱਸ ਦਈਏ ਕਿ ਇਹ ਫਿਲਮੀ ਅੰਦਾਜ ਖੇਡੀ ਇਸ ਖੂਨ ਖੇਡ ਫਤਿਹਗੜ੍ਹ ਸਾਹਿਬ ਤੋ ਸਾਹਮਣੇ ਆ ਰਿਹਾ ਹੈ। ਜਿਥੇ ਕਰੋੜਾਂ ਰੁਪਿਆਂ ਦਾ ਬੀਮਾ ਲੈਣ ਲਈ ਅਜਿਹਾ ਤਰੀਕਾ ਵਰਤਿਆ ਕਿ ਹਰ ਕੋਈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ। ਇਸ ਘਟਨਾ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਇਸ ਘਟਨਾ ਬਿਲਕੁਲ ਕਿਸੇ ਫਿਲਮ ਤੋਂ ਘੱਟ ਨਹੀ ਸੀ ਇਸ ਕਰਕੇ ਕਿਸੇ ਨੂੰ ਵੀ ਸ਼ੱਕ ਨਹੀ ਹੋਇਆ। ਹਲਾਂਕਿ ਪੁਲਸ ਦੇ ਵੱਲੋ ਸਾਰੇ ਮਾਮਲੇ ਨੂੰ ਹੱਲ ਕਰ ਲਿਆ ਗਿਆ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਸੰਬੰਧੀ ਐੱਸ. ਐੱਸ. ਪੀ. ਡਾ. ਰਵਜੋਤ ਕੌਰ ਗਰੇਵਾਲ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜੀਵਨਜੋਤ ਕੌਰ ਦਾ ਪਤੀ ਸੁਖਜੀਤ ਸਿੰਘ ਜੋ ਕਿ ਸਾਨੀਪੁਰ ਦੀ ਰਹਿਣ ਵਾਲਾ ਹੈ। ਉਹ ਸ਼ਰਾਬ ਪੀਣ ਲਈ ਘਰੋਂ 19 ਤਾਰੀਖ਼ ਨੂੰ ਗਿਆ ਸੀ ਪਰ ਕਦੇ ਘਰ ਵਾਪਸ ਨਹੀਂ ਆਇਆ। ਇਸ ਤੋਂ ਬਾਅਦ ਸੁਖਜੀਤ ਸਿੰਘ ਦੀ ਗੁੰਮਸ਼ੁਦਾ ਦੀ ਰਿਪੋਰਟ ਲਿਖਵਾਈ ਗਈ।

ਜਾਣਕਾਰੀ ਦੇ ਮੁਤਾਬਿਕ ਪੁਲਿਸ ਨੂੰ ਮੁੱਢਲੀ ਜਾਂਚ ਦੌਰਾਨ ਪਟਿਆਲਾ ਰੋਡ ‘ਤੇ ਨਹਿਰ ਕੋਲੋਂ ਸੁਖਜੀਤ ਦਾ ਮੋਟਰਸਾਈਕਲ ਅਤੇ ਚੱਪਲਾਂ ਮਿਲੀਆਂ ਸੀ। ਜਿਸ ਤੋੰ ਬਾਅਦ ਸਾਰਿਆ ਨੂੰ ਇਹ ਖ਼ੁਦਕੁਸ਼ੀ ਦਾ ਹੀ ਮਾਮਲਾ ਲੱਗਿਆ ਪਰ ਜਦੋ ਪੁਲਸ ਨੂੰ ਇਸ ਮਾਮਲੇ ਵਿਚ ਕੁਝ ਗਲਤ ਲੱਗਿਆ ਤਾਂ ਪੁਲਿਸ ਦੇ ਵੱਲੋ ਜਾਂਚ ਕੀਤੀ ਗਈ। ਦਰਅਸਲ ਪੁਲਿਸ ਨੂੰ ਨਹਿਰ ਤੋਂ ਇਕ ਕਿਲੋਮੀਟਰ ਦੂਰੀ ‘ਤੇ ਜ਼ਮੀਨ ਉਤੇ ਸੁਖਜੀਤ ਦਾ ਮੋਬਾਇਲ’ਚ ਦੱਬਿਆ ਹੋਇਆ ਮਿਲਿਆ। ਇਸ ਮਾਮਲੇ ਤੋਂ ਪੁਲਸ ਨੂੰ ਸੁਖਜੀਤ ਦੀ ਪਤਨੀ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਜੋ ਕਿ ਰਾਮਦਾਸ ਨਗਰ ਸਾਨੀਪੁਰ ਦਾ ਰਹਿਣ ਵਾਲਾ ਹੈ ਉਹ ਉਸ ਦੇ ਪਤੀ ਨੂੰ ਸ਼ਰਾਬ ਪਿਲਾਉਂਦਾ ਸੀ ਉਹ ਸਿਰਫ ਕੁੱਝ ਦਿਨਾਂ ਤੋਂ ਪਹਿਲਾ ਉਸ ਦੇ ਪਤੀ ਦਾ ਦੋਸਤ ਬਣਿਆ ਸੀ।

ਪਰ ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਗੁਰਪ੍ਰੀਤ ਦੀ ਮੌਤ ਹੋ ਚੁੱਕੀ ਹੈ। ਉਥੇ ਹੀ ਪੁਲਿਸ ਨੂੰ ਬੁਰੀ ਤਰ੍ਹਾਂ ਕੁਚਲੀ ਹੋਈ ਇਕ ਲਾਸ਼ ਵੀ ਮਿਲੀ। ਗੁਰਪ੍ਰੀਤ ਦੀ ਪਤਨੀ ਨੇ ਲਾਸ਼ ਦੀ ਪਛਾਣ ਕਰਦੇ ਹੋਏ ਕਿਹਾ ਉਹ ਲਾਸ਼ ਉਸ ਦੇ ਪਤੀ ਦੀ ਹੈ। ਪੁਲਸ ਦੇ ਵੱਲੋ ਸੜਕ ਹਾਦਸੇ ਦਾ ਮਾਮਲਾ ਦਰਜ ਕੀਤਾ ਗਿਆ ਹੈ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਗਿਆ, ਅਤੇ ਪਰਿਵਾਰਕ ਮੈਬਰਾਂ ਨੂੰ ਸੌਂਪ ਗਈ। ਪਰ ਮਾਮਲੇ ਵਿਚ ਮੋੜ ਉਸ ਸਮੇ ਆਇਆ, ਜਦੋਂ ਗੁਰਪ੍ਰੀਤ ਸਿੰਘ ਜਿਉਂਦਾ ਹੀ ਮਿਲ ਗਿਆ। ਜਾਂਚ ਦੌਰਾਨ ਪੁਲਸ ਨੂੰ ਪਤਾ ਲੱਗਾ ਕਿ ਹਲਦੀ ਰਾਮ ਐਂਡ ਕੰਪਨੀ ਦਾ ਥੋਕ ਵਿਕਰੇਤਾ ਗੁਰਪ੍ਰੀਤ ਦਾ ਹੈ ਪਰ ਕਾਰੋਬਾਰ ‘ਚ ਘਾਟਾ ਪੈਣ ਕਾਰਨ ਉਸ ਦਾ ਦਿਮਾਗ ਪੁੱਠਾ ਚੱਲਣ ਲੱਗ ਪਿਆ। ਪਰ ਉਸ ਨੇ ਆਪਣੇ ਦੋਸਤ ਤੋਂ ਦੁਰਘਟਨਾ ਬੀਮਾ ਕਰਵਾਇਆ ਜਿਸ ਦੀ ਕੀਮਤ 4 ਕਰੋੜ ਰੁਪਏ ਹੈ। ਉਸ ਨੂੰ ਰਾਜੇਸ ਨੇ ਕਿਹਾ ਕਿ ਪੋਸਟ ਮਾਰਟਮ ਦੀ ਰਿਪੋਰਟ ਦੇ ਆਧਾਰ ‘ਤੇ ਅਤੇ ਮੌਤ ਦੇ ਸਰਟੀਫਿਕੇਟ ਸਾਰੇ ਪਾਸੇ ਪਰਿਵਾਰ ਨੂੰ ਮਿਲਣਗੇ।

ਇਸੇ ਕਰਕੇ ਸੁਖਜੀਤ ਦੇ ਕਤਲ ਦੀ ਕਹਾਣੀ ਰਾਜੇਸ਼ ਅਤੇ ਗੁਰਪ੍ਰੀਤ ਨੇ ਮਿਲ ਕੇ ਬਣਾਈ ਸੀ। ਇਸ ਲਈ ਸੁਖਜੀਤ ਨੂੰ ਉਹ ਪਹਿਲਾਂ ਰਾਜਪੁਰਾ ਲੈ ਗਏ। ਜਿਥੇ ਸ਼ਰਾਬ ‘ਚ ਨਸ਼ਾ ਮਿਲਾ ਕੇ ਪਿਲਾਇਆ। ਉਥੇ ਹੀ ਲਗਾਤਾਰ 2 ਵਾਰ ਮੁਲਜ਼ਮਾਂ ਨੇ ਉਸ ਦੇ ਸਿਰ ਅਤੇ ਚਿਹਰੇ ‘ਤੇ ਟਰੱਕ ਚੜ੍ਹਾ ਦਿੱਤਾ ਤਾਂ ਜੋ ਉਸ ਦੀ ਪਛਾਣ ਨਾ ਹੋ ਸਕੇ। ਇਹ ਫਿਲਮੀ ਅੰਦਾਜ਼ ਵਿਚ ਰੱਚੀ ਕਤਲ ਦੀ ਕਹਾਣੀ ਤਕਰੀਬਨ 10 ਮਹੀਨੇ ਪਹਿਲਾਂ ਤੋਂ ਸ਼ੁਰੂ ਹੋਈ ਸੀ। ਹੁਣ ਇਸ ਮਾਮਲੇ ਵਿਚ ਪੁਲਸ ਨੇ ਮਾਮਲੇ ‘ਚ ਵਰਤਿਆ ਗਿਆ ਟਰੱਕ, ਮੋਟਰਸਾਈਕਲ ਅਤੇ ਕਾਰਾਂ ਸਮੇਤ ਸੁਖਵਿੰਦਰ ਸਿੰਘ ਸੰਘਾ, ਗੁਰਪ੍ਰੀਤ ਸਿੰਘ, ਉਸ ਦੀ ਪਤਨੀ ਖ਼ੁਸ਼ਦੀਪ ਕੌਰ, ਜਸਪਾਲ ਸਿੰਘ, ਰਾਜੇਸ਼ ਕੁਮਾਰ ਅਤੇ ਦਿਨੇਸ਼ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।



error: Content is protected !!