BREAKING NEWS
Search

ਪੰਜਾਬ: ਹਜੇ ਤਾਂ ਵਿਆਹ ਦੇ ਚਾਅ ਵੀ ਪੂਰੇ ਨਹੀਂ ਸੀ ਹੋਏ ਵਾਪਰਿਆ ਇਹ ਭਾਣਾ , ਇਲਾਕੇ ਚ ਪਿਆ ਮਾਤਮ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਪੰਜਾਬ ਵਿਚ ਵਾਪਰਦੇ ਹਾਦਸੇ ਕਈ ਸਵਾਲ ਖੜੇ ਕਰਦੇ ਹਨ। ਇਹ ਹਾਦਸੇ ਜਿਥੇ ਲਾਪਰਵਾਹੀ ਨੂੰ ਦਰਸਾਉਂਦੇ ਹਨ ਉੱਥੇ ਹੀ ਹਸਦੇ ਵਸਦੇ ਘਰਾਂ ਵਿਚ ਮਾਤਮ ਦਾ ਮਾਹੌਲ ਪੈਦਾ ਕਰ ਜਾਂਦੇ ਹਨ। ਹੁਣ ਫ਼ਿਰ ਇਕ ਅਜਿਹਾ ਹਾਦਸਾ ਵਾਪਰ ਗਿਆ ਹੈ,ਜਿਸਨੇ ਘਰ ਵਿਚ ਖੁਸ਼ੀਆਂ ਦੀ ਥਾਂ ਮਾਤਮ ਦਾ ਮਾਹੌਲ ਪੈਦਾ ਕਰ ਦਿੱਤਾ। ਵਿਆਹ ਵਾਲੇ ਘਰ ਜਿੱਥੇ ਖੁਸ਼ੀਆਂ ਆਉਣੀਆਂ ਸਨ, ਉਸ ਘਰ ਵਿਚ ਦੁੱਖਾਂ ਦਾ ਪਹਾੜ ਟੁੱਟ ਪਿਆ। ਅਜੇ ਤਾਂ ਘਰਦਿਆਂ ਦੇ ਵਿਆਹ ਦੇ ਚਾਅ ਵੀ ਪੂਰੇ ਨਹੀਂ ਸੀ ਹੋਏ ਕਿ ਉਨ੍ਹਾਂ ਨੂੰ ਇਸ ਦੁੱਖ ਦਾ ਸਾਹਮਣਾ ਕਰਨਾ ਪਿਆ। ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੂਰੇ ਇਲਾਕੇ ਦੇ ਵਿਚ ਮਾਤਮ ਦਾ ਮਾਹੌਲ ਪੈਦਾ ਹੋ ਚੁੱਕਾ ਹੈ ਅਤੇ ਹਰ ਕੋਈ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਿਹਾ ਹੈ।

ਦਰਅਸਲ ਇਕ ਬੇਹੱਦ ਹੀ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ, ਜਿਸ ਨੇ ਸਭ ਦੀ ਰੂਹ ਕੰਬਾ ਦਿੱਤੀ ਹੈ। ਦੁੱਖਦਾਈ ਖਬਰ ਬਲਾਚੌਰ ਤੋਂ ਸਾਹਮਣੇ ਆਈ ਹੈ। ਇੱਥੇ ਇੱਕ ਕੰਬਾਇਨ ਅਤੇ ਕਾਰ ਦੀ ਭਿਆਨਕ ਟੱਕਰ ਹੋ ਗਈ ਜਿਸ ਵਿਚ ਇਕ ਨੌਜਵਾਨ ਦੀ ਮੌਤ ਹੋ ਗਈ ਜਿਸ ਦਾ ਵਿਆਹ 6 ਮਹਿਨੇ ਪਹਿਲਾਂ ਹੋਇਆ ਸੀ। ਛੇ ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਇਸ ਸੜਕ ਹਾਦਸੇ ਵਿਚ ਮੌਤ ਹੋ ਜਾਣ ਤੋਂ ਬਾਅਦ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਪਿੰਡ ਨਾਈ ਮਾਜਰਾ ਨਵਾਂਸ਼ਹਿਰ – ਚੰਡੀਗੜ ਸੜਕ ਦੇ ਉੱਤੇ ਪੈਂਦੇ ਪਿੰਡ ਵਿਚ ਇਹ ਸਾਰੀ ਘਟਨਾ ਵਾਪਰੀ ਹੈ।

ਜਾਣਕਾਰੀ ਦੇ ਮੁਤਾਬਿਕ ਕਾਰ ਅਤੇ ਕੰਬਾਇਨ ਦੀ ਦੁਪਹਿਰ ਕਰੀਬ 2 ਵਜੇ ਭਿਆਨਕ ਟੱਕਰ ਹੋਈ,ਜਿਸ ਵਿਚ ਪਤਨੀ ਗੰਭੀਰ ਜ਼ਖ਼ਮੀ ਹੋਈ ਦੱਸੀ ਜਾ ਰਹੀ ਹੈ ਉਥੇ ਹੀ ਉਸ ਦੇ ਪਤੀ ਦੀ ਇਸ ਘਟਨਾ ਵਿਚ ਮੌਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਝੋਨਾ ਕੱਟਣ ਵਾਲੀ ਕੰਬਾਇਨ ਬਲਾਚੌਰ ਵੱਲ ਨੂੰ ਜਾ ਰਹੀ ਸੀ। ਨਵਾਂ ਸ਼ਿਹਰ ਤੋਂ ਜਦ ਬਲਾਚੌਰ ਵੱਲ ਕੰਬਾਈਨ ਜਾ ਰਹੀ ਸੀ ਤਾਂ ਉਸ ਨਾਲ ਇਕ ਕਾਰ ਦੀ ਪਿੱਛੋਂ ਦੀ ਟੱਕਰ ਹੋ ਗਈ। ਜਬਰਦਸਤ ਟੱਕਰ ਵਿੱਚ ਕਾਰ ਸਵਾਰ ਨੌਜਵਾਨ ਮੌਤ ਦੇ ਮੂੰਹ ਵਿਚ ਚਲਾ ਗਿਆ ਉੱਥੇ ਹੀ ਉਸ ਦੀ ਪਤਨੀ ਗੰਭੀਰ ਜਖਮੀ ਹੋ ਗਈ।

ਜ਼ਿਕਰਯੋਗ ਹੈ ਕਿ ਘਟਨਾ ਉਤੇ ਜਾਣਕਾਰੀ ਦਿੰਦੇ ਹੋਏ ਕੰਬਾਇਨ ਚਾਲਕ ਵੱਲੋਂ ਦੱਸਿਆ ਗਿਆ ਕਿ ਕਾਰ ਪਿੱਛੋਂ ਦੀ ਆ ਕੇ ਉਨ੍ਹਾਂ ਦੀ ਕੰਬਾਇਨ ਵਿੱਚ ਵੱਜੀ ਜਿਸਤੋਂ ਬਾਅਦ ਹਾਦਸਾ ਵਾਪਰਿਆ। ਜ਼ਿਕਰਯੋਗ ਹੈ ਕਿ ਪਤਨੀ ਜੋ ਗੰਭੀਰ ਰੂਪ ਵਿੱਚ ਜ਼ਖਮੀ ਸੀ ਉਸ ਨੂੰ ਹਸਪਤਾਲ ਵਿਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਛੇ ਮਹੀਨੇ ਪਹਿਲਾਂ ਵਿਆਹਿਆ ਜੋੜਾ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਜਾ ਰਿਹਾ ਸੀ । ਪੇਕੇ ਘਰ ਜਾ ਰਹੀ ਲੜਕੀ ਨਾਲ ਉਸਦਾ ਪਤੀ ਵੀ ਉਸ ਨਾਲ ਸੀ ਜੌ ਹਾਦਸੇ ਵਿੱਚ ਮੌਤ ਦੇ ਮੂੰਹ ਵਿੱਚ ਚਲਾ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਵਾਹਨਾਂ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।



error: Content is protected !!