ਆਈ ਤਾਜ਼ਾ ਵੱਡੀ ਖਬਰ
ਅੱਜ ਕੱਲ੍ਹ ਦੇ ਰਿਸ਼ਤਿਆਂ ਵਿੱਚ ਕੁਝ ਇਸ ਕਦਰ ਤਕਰਾਰ ਪੈ ਚੁੱਕੀ ਹੈ ਕਿ ਖ਼ੂਨ ਦੇ ਰਿਸ਼ਤੇ ਦੀ ਇੱਕ ਦੂਜੇ ਖ਼ਿਲਾਫ਼ ਹੋ ਚੁੱਕੇ ਹਨ । ਲੋਕ ਪੈਸਿਆਂ ਦੀ ਦੌੜ ਵਿਚ ਆਪਣੀ ਹਰ ਕਿਸੇ ਨਾਲ ਰਿਸ਼ਤੇਦਾਰੀ ਨੂੰ ਖ਼ਤਮ ਕਰਦੇ ਨਜ਼ਰ ਆ ਰਹੇ ਹਨ । ਇਸੇ ਵਿਚਾਲੇ ਪੰਜਾਬ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਸਾਰਿਆਂ ਦੇ ਹੋਸ਼ ਉਡਾ ਦਿੱਤੇ ਹਨ । ਦਰਅਸਲ ਪੰਜਾਬ ਦੇ ਵਿੱਚ ਸਿਰਫ ਪੰਜਾਹ ਰੁਪਏ ਪਿੱਛੇ ਏਨੀ ਜ਼ਿਆਦਾ ਲਡ਼ਾਈ ਹੋਈ ਕਿ ਲੜਾਈ ਵਿੱਚ ਇਕ ਬਜ਼ੁਰਗ ਔਰਤ ਦੀ ਜਾਨ ਚਲੀ ਗਈ। ਜਿਸ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਸੀ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਚੋਗਾਵਾਂ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਪੁਲੀਸ ਚੌਂਕੀ ਬੱਚੀਵਿੰਡ ਅਧੀਨ ਆਉਂਦੇ ਪਿੰਡ ਸ਼ਹੂਰਾ ਵਿਖੇ ਪੰਜ ਸੌ ਰੁਪਏ ਨੂੰ ਲੈ ਕੇ ਤਕਰਾਰ ਹੋਈ ਤੇ ਤਕਰਾਰ ਦੌਰਾਨ ਇਕ ਬਜ਼ੁਰਗ ਔਰਤ ਦੀ ਜਾਨ ਚਲੀ ਗਈ । ਮ੍ਰਿਤਕ ਔਰਤ ਦੀ ਪਛਾਣ ਪ੍ਰਕਾਸ਼ ਵਜੋਂ ਹੋਈ ਹੈ ਤੇ ਇਸ ਸਬੰਧੀ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆ ਮ੍ਰਿਤਕ ਔਰਤ ਦੀ ਨੂੰਹ ਨੇ ਦੱਸਿਆ ਕਿ ਮੇਰੇ ਦਿਓਰ ਰਘੂ ਦੇ ਵਿਆਹ ਤੇ ਅਮਰੀਕ ਸਿੰਘ ਅਤੇ ਪਰਗਟ ਸਿੰਘ ਨੇ ਪੰਦਰਾਂ ਸੌ ਰੁਪਏ ਦਿੱਤੇ ਸਨ ਤੇ ਅਮਰੀਕ ਸਿੰਘ ਉਹ ਪੈਸੇ ਵਾਪਸ ਮੰਗ ਰਿਹਾ ਸੀ ।
ਜਿਨ੍ਹਾਂ ਵਿੱਚੋਂ ਕੁਝ ਪੈਸੇ ਰਘੂ ਸਿੰਘ ਨੇ ਵਾਪਸ ਕਰ ਦਿੱਤੇ ਸੀ ਨੂੰਹ ਨੇ ਦੱਸਿਆ ਕਿ ਬਾਕੀ ਰਹਿੰਦੇ ਪੰਜ ਸੌ ਰੁਪਏ ਨੂੰ ਲੈ ਕੇ ਅੱਜ ਅਮਰੀਕ ਸਿੰਘ ਦੇ ਵੱਲੋਂ ਸਾਡੇ ਨਾਲ ਲੜਾਈ ਕੀਤੀ ਗਈ ਤੇ ਉਨ੍ਹਾਂ ਨੇ ਮਾਤਾ ਜੋ ਕਾਫ਼ੀ ਬਜ਼ੁਰਗ ਸਨ , ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ।
ਜਿਸ ਕਾਰਨ ਮਾਤਾ ਬੇਹੋਸ਼ ਹੋ ਕੇ ਜ਼ਮੀਨ ਤੇ ਡਿੱਗ ਪਈ ਤੇ ਜਦੋਂ ਮਾਤਾ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ । ਉਥੇ ਹੀ ਘਟਨਾ ਦਾ ਪਤਾ ਚੱਲਦਿਆਂ ਪੁਲਿਸ ਟੀਮ ਮੌਕੇ ਤੇ ਪਹੁੰਚੀ ਜਿਨ੍ਹਾਂ ਵੱਲੋਂ ਮਾਤਾ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।
ਤਾਜਾ ਜਾਣਕਾਰੀ