BREAKING NEWS
Search

ਪੰਜਾਬ ਸਰਕਾਰ ਵਲੋਂ ਛੁੱਟੀ ਲੈਕੇ ਵਿਦੇਸ਼ ਜਾਣ ਵਾਲਿਆਂ ਆਈ ਵੱਡੀ ਖਬਰ, ਜਾਰੀ ਕੀਤੇ ਨਿਰਦੇਸ਼- ਕਸਿਆ ਸ਼ਿਕੰਜਾ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੀ ਮਾਨ ਸਰਕਾਰ ਵੱਲੋਂ ਹਰ ਰੋਜ਼ ਕਈ ਤਰ੍ਹਾਂ ਦੇ ਐਲਾਨ ਕੀਤੇ ਜਾ ਰਹੇ ਹਨ , ਕਈ ਤਰ੍ਹਾਂ ਦੇ ਵਾਅਦੇ ਪੰਜਾਬ ਦੀ ਮਾਨ ਸਰਕਾਰ ਕਰਦੀ ਨਜ਼ਰ ਆ ਰਹੀ ਹੈ । ਇਸੇ ਵਿਚਕਾਰ ਹੁਣ ਪੰਜਾਬ ਸਰਕਾਰ ਵੱਲੋਂ ਛੁੱਟੀ ਲੈ ਕੇ ਵਿਦੇਸ਼ ਜਾਣ ਵਾਲਿਆ ਲਈ ਇਕ ਵੱਡਾ ਐਲਾਨ ਕਰ ਦਿੱਤਾ ਗਿਆ । ਦਰਅਸਲ ਸਿੱਖਿਆ ਵਿਭਾਗ ਪੰਜਾਬ ਵਿਚ ਹੁਣ ਕੰਮ ਕਰਨ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵੱਲੋਂ ਆਮ ਤੌਰ ਤੇ ਵਿਦੇਸ਼ ਜਾਣ ਲਈ ਛੁੱਟੀ ਤੇ ਹੋਰ ਛੁੱਟੀਆਂ ਸਬੰਧੀ ਇਕ ਨਵਾਂ ਫਰਮਾਨ ਜਾਰੀ ਕਰ ਦਿੱਤਾ ਗਿਆ ਹੈ ।

ਦਰਾਅਸਲ ਸਿੱਖਿਆ ਵਿਭਾਗ ਵੱਲੋਂ ਹੁਣ ਸਾਰੇ ਜ਼ਿਲ੍ਹਿਆ ਤੇ ਸਿੱਖਿਆ ਖੇਤਰ ਨਾਲ ਸਬੰਧਤ ਅਧਿਕਾਰੀਆਂ ਨੂੰ ਵਿਸ਼ੇਸ਼ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਜਿਨ੍ਹਾਂ ਨਿਰਦੇਸ਼ਾਂ ਵਿਚ ਸਾਫ ਤੌਰ ਤੇ ਆਖਿਆ ਗਿਆ ਹੈ ਵਿਭਾਗ ਦੇ ਧਿਆਨ ਵਿੱਚ ਆਇਆ ਹੈ ਕਿ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਿਦੇਸ਼ ਜਾਣ ਲਈ ਜੋ ਛੁੱਟੀਆਂ ਲਈਆਂ ਜਾਂਦੀਆਂ ਹਨ, ਉਨ੍ਹਾਂ ਛੁੱਟੀਆਂ ਤੋਂ ਪਹਿਲਾਂ ਹੀ ਫਲਾਈਟ ਦੀ ਟਿਕਟ ਯਾ ਯਾਤਰਾ ਸਬੰਧੀ ਬੁਕਿੰਗ ਕਰਵਾ ਲਈ ਜਾਂਦੀ ਹੈ ।

ਪੱਤਰ ਵਿੱਚ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਤਹਿਤ ਕੰਮ ਕਰ ਰਹੇ ਸਾਰੇ ਕਰਮਚਾਰੀਆਂ ਤੇ ਮੁਲਾਜ਼ਮਾਂ ਨੂੰ ਇਹ ਸੂਚਿਤ ਕਰ ਦਿੱਤਾ ਜਾਵੇ ਕਿ ਉਨ੍ਹਾਂ ਵੱਲੋਂ ਈ ਪੰਜਾਬ ਪੋਰਟਲ ਤੇ ਆਨਲਾਈਨ ਅਪਲਾਈ ਕੀਤੀ ਜਾਣ ਵਾਲੀ ਵਿਦੇਸ਼ੀ ਛੁੱਟੀ ਹੋਰ ਛੁੱਟੀਆਂ ਦੀ ਮਨਜ਼ੂਰੀ ਉਪਰੰਤ ਹੀ ਫਲਾਈਟ ਜਾਂ ਟਿਕਟ ਜਾਂ ਫਿਰ ਯਾਤਰਾ ਸਬੰਧੀ ਜ਼ਰੂਰੀ ਬੁਕਿੰਗ ਕਰਵਾਈ ਜਾਵੇ ।

ਵਿਭਾਗ ਵਲੋਂ ਜਾਰੀ ਨਿਰਦੇਸ਼ਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਅਧਿਕਾਰੀਆਂ, ਮੁਲਾਜ਼ਮਾਂ ਵਲੋਂ ਲਈ ਜਾਣ ਵਾਲੀ ਛੁੱਟੀ ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਆਨਲਾਈਨ ਪੋਰਟਲ ’ਤੇ ਅਟੈਚਡ ਦਸਤਾਵੇਜ਼ ਚੰਗੀ ਤਰ੍ਹਾਂ ਚੈੱਕ ਕਰ ਕੇ ਹੀ ਦਫ਼ਤਰ ਨੂੰ ਭੇਜੇ ਜਾਣ।ਜ਼ਿਕਰਯੋਗ ਹੈ ਕਿ ਅਜਿਹੇ ਮਾਮਲੇ ਲਗਾਤਾਰ ਵਧ ਰਹੇ ਸਨ ਜਿੱਥੇ ਅਧਿਆਪਕਾਂ ਦੇ ਵੱਲੋਂ ਛੁੱਟੀ ਲੈਣ ਤੋਂ ਪਹਿਲਾਂ ਹੀ ਘੁੰਮਣ ਫਿਰਨ ਤੇ ਜਾਣ ਲਈ ਉੱਥੇ ਦੀ ਟਿਕਟ ਬੁੱਕ ਕਰ ਲਈ ਜਾਂਦੀ ਸੀ, ਜਿਸ ਦੇ ਚਲਦੇ ਹੁਣ ਪੰਜਾਬ ਦੇ ਸਿੱਖਿਆ ਵਿਭਾਗ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ।



error: Content is protected !!