ਆਈ ਤਾਜ਼ਾ ਵੱਡੀ ਖਬਰ
ਬਹੁਤ ਸਾਰੇ ਅਪਰਾਧੀਆਂ ਨੂੰ ਠੱਲ ਪਾਉਣ ਵਾਸਤੇ ਜਿੱਥੇ ਸਰਕਾਰ ਵੱਲੋਂ ਸਖਤ ਕਦਮ ਚੁੱਕੇ ਜਾਂਦੇ ਹਨ। ਉਥੇ ਹੀ ਇਕ ਤੋਂ ਬਾਅਦ ਇਕ ਸਾਹਮਣੇ ਆਉਣ ਵਾਲੇ ਅਜਿਹੇ ਕਈ ਮਾਮਲੇ ਲੋਕਾਂ ਵਿਚ ਡਰ ਪੈਦਾ ਕਰ ਦਿੰਦੇ ਹਨ ਜਿੱਥੇ ਅਪਰਾਧੀ ਵਿਅਕਤੀਆਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ। ਅਜਿਹੇ ਦੋਸ਼ੀਆਂ ਨੂੰ ਜਿਥੇ ਪੁਲਿਸ ਵੱਲੋਂ ਕਾਬੂ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਦੋਸ਼ਾਂ ਦੇ ਤਹਿਤ ਹੀ ਅਦਾਲਤ ਵੱਲੋਂ ਸਜ਼ਾ ਸੁਣਾਈ ਹੈ ਅਤੇ ਉਨ੍ਹਾਂ ਨੂੰ ਜੇਲ ਭੇਜ ਦਿਤਾ ਜਾਂਦਾ ਹੈ। ਪਰ ਬਹੁਤ ਸਾਰੀਆਂ ਜੇਲਾਂ ਦੇ ਵਿਚ ਜਿੱਥੇ ਉਹਨਾਂ ਕੈਦੀਆਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਮੁਹਈਆ ਕਰਵਾਈਆਂ ਜਾਂਦੀਆਂ ਹਨ ਜਿਸ ਨਾਲ ਉਹ ਜੇਲ੍ਹਾਂ ਵਿੱਚ ਬੈਠੇ ਹੀ ਅਪਰਾਧ ਦੀ ਦੁਨੀਆ ਵਿਚ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ।
ਉੱਥੇ ਹੀ ਪੁਲਿਸ ਵੱਲੋਂ ਜੇਲ੍ਹ ਵਿੱਚ ਸੁਰੱਖਿਆ ਨੂੰ ਵਧਾ ਦਿੱਤਾ ਜਾਂਦਾ ਹੈ। ਪੰਜਾਬ ਸਰਕਾਰ ਵੱਲੋਂ ਜਿਲ੍ਹਾ ਵਿੱਚ ਹੁਣ ਸਖਤੀ ਨੂੰ ਵੀ ਵਧੇਰੇ ਵਧਾਇਆ ਗਿਆ ਹੈ। ਹੁਣ ਪੰਜਾਬ ਵਿੱਚ ਇੱਥੇ ਸਰਕਾਰ ਵੱਲੋਂ ਹਾਈ ਸਕਿਓਰਟੀ ਜੇਲ੍ਹ ਜਾ ਰਹੀ ਹੈ ਜਿੱਥੇ ਇਕ ਕੈਦੀ ਦੂਜੇ ਕੈਦੀ ਨੂੰ ਨਹੀਂ ਵੇਖ ਸਕੇਗਾ। ਪੰਜਾਬ ਸਰਕਾਰ ਵੱਲੋਂ ਜਿਥੇ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਆਪਣੇ ਪਰਿਵਾਰ ਨਾਲ 2 ਘੰਟੇ ਸਮਾਂ ਬਤੀਤ ਕਰਨ ਦਾ ਮੌਕਾ ਦਿੱਤਾ ਗਿਆ ਹੈ ਉਥੇ ਹੀ ਹੁਣ ਪੰਜਾਬ ਵਿਚ ਸਰਕਾਰ ਵੱਲੋਂ ਅਜਿਹੀ ਜੇਲ ਬਣਾਈ ਜਾ ਰਹੀ ਹੈ ਜਿਸ ਨੂੰ ਨਵੀਂ ਹਾਈ ਸਕਿਓਰਟੀ ਜੇਲ੍ਹ ਆਇਆ ਜਾਵੇਗਾ।
ਦੱਸਿਆ ਕਿ ਸਰਕਾਰ ਵੱਲੋਂ ਜਿਥੇ ਇਹ ਫੈਸਲਾ ਕੀਤਾ ਗਿਆ ਹੈ ਅਤੇ ਸੌ ਕਰੋੜ ਰੁਪਏ ਦੀ ਲਾਗਤ ਨਾਲ 200 ਏਕੜ ਤੋਂ ਵਧੇਰੇ ਰਕਬੇ ਵਿੱਚ ਇਹ ਜੇਲ੍ਹ ਬਣਾਈ ਜਾਵੇਗੀ। ਜਿੱਥੇ ਸਰਕਾਰ ਵੱਲੋਂ ਇਸ ਵਾਸਤੇ ਜ਼ਮੀਨ ਦੀ ਭਾਲ ਵੀ ਕੀਤੀ ਜਾ ਰਹੀ ਹੈ ਇਹ ਫੈਸਲਾ ਪੰਜਾਬ ਪੁਲਿਸ ਅਤੇ ਐਨ ਆਈ ਏ ਦੇ ਉਚ ਅਧਿਕਾਰੀਆਂ ਵੱਲੋਂ ਕੀਤੀ ਗਈ ਸਾਂਝੀ ਮੀਟਿੰਗ ਦੌਰਾਨ ਕੀਤਾ ਗਿਆ ਹੈ।
ਦੱਸ ਦਈਏ ਕਿ ਇਸ ਜੇਲ ਦੇ ਵਿੱਚ ਇੱਕ ਕੈਦੀ ਦੂਜੇ ਕੈਦੀ ਨੂੰ ਵੀ ਨਹੀਂ ਦੇਖ ਸਕੇਗਾ ਤੇ ਜੈਮਰ ਇੰਨੇ ਸਟਰਾਂਗ ਲਗਾਏ ਜਾਣਗੇ, ਕਿ ਜੇਲ੍ਹ ਵਿੱਚ ਕਿਸੇ ਦਾ ਵੀ ਮੋਬਾਈਲ ਕੰਮ ਨਹੀਂ ਕਰ ਸਕੇਗਾ ਅਤੇ ਜੇਲ ਅੰਦਰ ਆਉਣ ਵਾਲੇ ਸਾਰੇ ਮੋਬਾਇਲ ਫੋਨ ਉੱਪਰ ਵੀ ਪੂਰਨ ਰੂਪ ਨਾਲ ਮਨਾਹੀ ਕੀਤੀ ਜਾਵੇਗੀ। ਉਸ ਜੇਲ ਤੋਂ ਬਾਹਰ ਜਾਣ ਵਾਸਤੇ ਸਾਰਿਆਂ ਲਈ ਫਿੰਗਰ ਪ੍ਰਿੰਟ ਲਾਕ ਸਿਸਟਮ ਸ਼ੁਰੂ ਕੀਤਾ ਜਾਵੇਗਾ।
Home ਤਾਜਾ ਜਾਣਕਾਰੀ ਪੰਜਾਬ ਸਰਕਾਰ ਬਣਾਉਣ ਜਾ ਰਹੀ ਸਟ੍ਰਾਂਗ ਜੈਮਰ ਹਾਈ ਸਕਿਓਰਿਟੀ ਜੇਲ੍ਹ, ਕੈਦੀ ਇਕ ਦੂਜੇ ਨੂੰ ਵੇਖ ਵੀ ਨਹੀਂ ਸਕਣਗੇ
ਤਾਜਾ ਜਾਣਕਾਰੀ