BREAKING NEWS
Search

ਪੰਜਾਬ ਸਰਕਾਰ ਨੇ ਇਹਨਾਂ ਮੁਲਾਜਮਾਂ ਲਈ ਲਿਆ ਵੱਡਾ ਫੈਸਲਾ, ਆਈ ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਮਾਨ ਸਰਕਾਰ ਹੁਣ ਅੈਲਾਨ ਤੇ ਐਲਾਨ ਕਰ ਰਹੀ ਹੈ । ਲਗਾਤਾਰ ਇਸ ਸਰਕਾਰ ਦੇ ਵੱਲੋਂ ਫ਼ੈਸਲੇ ਸੁਣਾਏ ਜਾ ਰਹੇ ਹਨ । ਇਸੇ ਵਿਚਕਾਰ ਹੁਣ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅਜਿਹਾ ਫਰਮਾਨ ਸੁਣਾ ਦਿੱਤਾ ਹੈ ਜਿਸ ਦੇ ਚਲਦੇ ਹੁਣ ਪੂਰੇ ਪੰਜਾਬ ਭਰ ਦੇ ਲੋਕਾਂ ਦੇ ਵਲੋਂ ਸਰਕਾਰ ਪ੍ਰਤੀ ਨਿਰਾਸ਼ਾ ਪ੍ਰਗਟ ਕੀਤੀ ਜਾ ਰਹੀ ਹੈ। ਹੁਣ ਭਗਵੰਤ ਮਾਨ ਦੇ ਵੱਲੋਂ ਜੋ ਵਾਅਦੇ ਕੀਤੇ ਗਏ ਸਨ ਉਹ ਸਾਰੇ ਵਾਅਦੇ ਹੁਣ ਫਿੱਕੇ ਪੈਂਦੇ ਹੋਏ ਨਜ਼ਰ ਆ ਰਹੇ ਹਨ , ਕਿਉਂਕਿ ਹੁਣ ਪੰਜਾਬ ਵਿੱਚ ਨਾ ਤਾਂ ਕੋਈ ਨਵੀਂਆਂ ਸਰਕਾਰੀ ਨੌਕਰੀਆਂ ਮਿਲੀਆਂ ਤੇ ਨਾਹੀਂ ਹੁਣ ਠੇਕੇ ਤੇ ਰੱਖੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਣਾ ਹੈ ।

ਸਰਕਾਰ ਨੇ ਹੁਣ ਕੱਚੇ ਮੁਲਾਜ਼ਮਾਂ ਦੇ ਸੇਵਾਕਾਲ ਵਿਚ ਬੇਸ਼ੱਕ ਇਕ ਸਾਲ ਦਾ ਵਾਧਾ ਕਰਨ ਦਾ ਫ਼ੁਰਮਾਨ ਜਾਰੀ ਕਰ ਦਿੱਤਾ ਹੈ। ਇਸ ਸਬੰਧ ਵਿਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੇ ਗਏ ਹਨ । ਜਿਸ ਨੋਟੀਫਿਕੇਸ਼ਨ ਦੇ ਵਿੱਚ ਲਿਖਿਆ ਗਿਆ ਹੈ ਕਿ ਜੇਕਰ ਕਿਸੇ ਕਾਂਟਰੈਕਟ ਵਾਲੇ ਅਹੁਦੇ ਤੇ ਰੈਗੂਲਰ ਭਰਤੀ ਵਿਚ ਸਮਾਂ ਲੱਗਦਾ ਹੈ ਤਾਂ ਉਨ੍ਹਾਂ ਦਾ ਕਾਰਜਕਾਲ ਵਧਾ ਦਿੱਤਾ ਜਾਵੇ।

ਜੇਕਰ ਵਿਭਾਗ ਨੂੰ ਲੋੜ ਹੋਵੇ ਤਾਂ ਹੀ ਇਹ ਫੈਸਲਾ ਲਿਆ ਜਾ ਸਕਦਾ ਹੈ । ਇਸ ਦੇ ਨਾਲ ਹੀ ਉਨ੍ਹਾਂ ਇਸ ਨੋਟੀਫਿਕੇਸ਼ਨ ਵਿਚ ਕਿਹਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਦੀ ਸੇਵਾ ਵਿਚ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕਾਨੂੰਨ ਲਿਆਉਣ ਤੱਕ ਵਾਧਾ ਕੀਤਾ ਜਾ ਸਕਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਕਈ ਵਿਭਾਗਾਂ ਵਿਚ ਕਾਂਟ੍ਰੈਕਟ ਉਤੇ ਕੰਮ ਕਰ ਰਹੇ ਮੁਲਾਜ਼ਮਾਂ ਦੀ ਜਗ੍ਹਾ ਰੈਗੂਲਰ ਭਰਤੀ ਨਹੀਂ ਕੀਤੀ ਗਈ ਹੈ।

ਇਸ ਲਈ ਜੇਕਰ ਰੈਗੂਲਰ ਭਰਤੀ ਵਿਚ ਸਮਾਂ ਲੱਗਦਾ ਹੋਵੇ ਤਾਂ ਕਾਂਟ੍ਰੈਕਟ ਵਧਾ ਦਿੱਤਾ ਜਾਵੇ। ਸੋ ਪੰਜਾਬੀਆਂ ਨੂੰ ਹੁਣ ਬਹੁਤ ਸਾਰੀਆਂ ਉਮੀਦਾਂ ਮਾਨ ਸਰਕਾਰ ਦੇ ਕੋਲੋਂ ਸੀ ਪਰ ਹੁਣ ਆਪ ਸਰਕਾਰ ਇੰਝ ਲੱਗ ਰਹੀ ਹੈ ਕਿ ਹੁਣ ਆਪਣੇ ਐਲਾਨਾਂ ਅਤੇ ਵਾਅਦਿਆਂ ਤੋਂ ਜਿਵੇਂ ਪੱਲਾ ਝਾੜ ਰਹੀ ਹੋਵੇ ।



error: Content is protected !!