ਆਈ ਤਾਜ਼ਾ ਵੱਡੀ ਖਬਰ
ਵਾਹਨ ਚਾਲਕਾਂ ਵਾਸਤੇ ਜਿੱਥੇ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਬਹੁਤ ਸਾਰੇ ਨਿਯਮ ਲਾਗੂ ਕੀਤੇ ਜਾਂਦੇ ਹਨ ਜਿਸ ਦੀ ਪਾਲਣਾ ਕਰਨ ਵਾਸਤੇ ਵੀ ਸਮੇਂ ਸਮੇਂ ਤੇ ਅਪੀਲ ਕੀਤੀ ਜਾਂਦੀ ਹੈ ਉਨ੍ਹਾਂ ਨੂੰ ਰੋਕਿਆ ਜਾ ਸਕੇ ਅਤੇ ਲੋਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾਅ ਕੀਤਾ ਜਾ ਸਕੇ। ਕਿਉਂਕਿ ਹਾਦਸੇ ਦੀ ਚਪੇਟ ਵਿੱਚ ਆਉਣ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਦੇ ਚਲਦਿਆਂ ਹੋਇਆਂ ਕਈ ਮਾਸੂਮ ਬੱਚਿਆਂ ਦੀ ਜਾਨ ਵੀ ਚਲੀ ਜਾਂਦੀ ਹੈ।
ਅਜਿਹੇ ਹਾਦਸਿਆਂ ਕਾਰਨ ਜਿੱਥੇ ਕਈ ਪਰਵਾਰਾਂ ਦੇ ਘਰ ਦੀ ਰੌਣਕ ਹੀ ਖ਼ਤਮ ਹੋ ਜਾਂਦੀ ਹੈ। ਉਥੇ ਹੀ ਉਨ੍ਹਾਂ ਪਰਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਜਾਂਦਾ ਹੈ। ਹੁਣ ਇੱਥੇ ਪੰਜਾਬ ਵਿਚ ਸਕੂਲ ਜਾ ਰਹੇ 4 ਸਾਲਾ ਮਾਸੂਮ ਬੱਚੇ ਦੀ ਭਿਆਨਕ ਹਾਦਸੇ ਦੇ ਕਾਰਨ ਮੌਤ ਹੋਈ ਹੈ, ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਦੁਖਦਾਈ ਘਟਨਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ। ਜਿੱਥੇ ਅੱਜ ਮੰਗਲਵਾਰ ਦੀ ਸਵੇਰ ਨੂੰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਚਾਰ ਸਾਲਾਂ ਦੇ ਮਾਸੂਮ ਦੀ ਜਾਨ ਚਲੇ ਗਈ ਹੈ।
ਇਹ ਭਿਆਨਕ ਸੜਕ ਹਾਦਸਾ ਸ੍ਰੀ ਮੁਕਤਸਰ ਸਾਹਿਬ ਦੇ ਬੁੱਢਾ ਗੁੱਜਰ ਰੋਡ ਤੇ ਉਸ ਸਮੇਂ ਵਾਪਰਿਆ ਜਦੋਂ 4 ਸਾਲਾ ਮਾਸੂਮ ਬੱਚੇ ਅਵਲਦੀਪ ਸਿੰਘ ਨੂੰ ਉਸ ਦੇ ਸਕੂਲ ਲਿਟਲ ਫਲਾਵਰ ਕਾਨਵੇਂਟ ਛੱਡਣ ਵਾਸਤੇ ਉਸਦਾ ਦਾਦਾ ਸੀਤਲ ਸਿੰਘ ਸਕੂਟਰੀ ਤੇ ਲੈ ਕੇ ਜਾ ਰਿਹਾ ਸੀ। ਜਿੱਥੇ ਇਹ ਬੱਚਾ ਨਰਸਰੀ ਕਲਾਸ ਵਿੱਚ ਪੜ੍ਹਦਾ ਸੀ। ਜਦੋਂ ਦਾਦਾ ਪੋਤਾ ਸਕੂਟਰੀ ਦੇ ਉੱਪਰ ਬੂੜਾ ਗੁੱਜਰ ਰੋਡ ਦੇ ਨਜ਼ਦੀਕ ਰੇਲਵੇ ਫਾਟਕ ਖੁੱਲਣ ਤੋਂ ਬਾਅਦ ਪਾਟਕ ਨੂੰ ਪਾਰ ਕਰ ਰਹੇ ਸੀ ਤਾਂ ਉਸ ਸਮੇਂ ਹੀ ਸਾਹਮਣੇ ਤੋਂ ਆ ਰਹੇ ਇੱਕ ਸਪੈਸ਼ਲ ਟਰੱਕ ਵੱਲੋਂ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਗਈ।
ਇਸ ਤਰ੍ਹਾਂ 4 ਸਾਲਾ ਮਾਸੂਮ ਬੱਚਾ ਜਿੱਥੇ ਟੱਕਰ ਲੱਗਦੇ ਹੀ ਸਕੂਟਰੀ ਤੋਂ ਹੇਠਾਂ ਡਿਗਿਆ ਅਤੇ ਟਰੱਕ ਦੇ ਟਾਇਰ ਹੇਠਾਂ ਆ ਗਿਆ। ਜਿਸ ਨਾਲ ਬੱਚੇ ਦੀ ਘਟਨਾ ਸਥਾਨ ਤੇ ਮੌਤ ਹੋ ਗਈ। ਦੱਸਿਆ ਗਿਆ ਹੈ ਕਿ ਮਾਂ ਅਤੇ ਦਾਦੀ ਦਾ ਰੋ-ਰੋ ਕੇ ਬੁਰਾ ਹਾਲ ਹੈ ਕਿਉਂਕਿ ਇਹ ਮਾਸੂਮ ਬੱਚਾ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।
Home ਤਾਜਾ ਜਾਣਕਾਰੀ ਪੰਜਾਬ: ਸਕੂਲ ਜਾ ਰਹੇ 4 ਸਾਲਾ ਮਾਸੂਮ ਬੱਚੇ ਦੀ ਭਿਆਨਕ ਹਾਦਸੇ ਚ ਹੋਈ ਮੌਤ, ਪਰਿਵਾਰ ਦਾ ਰੋ ਰੋ ਹੋਇਆ ਬੁਰਾ ਹਾਲ
ਤਾਜਾ ਜਾਣਕਾਰੀ