BREAKING NEWS
Search

ਪੰਜਾਬ : ਸਕੀਆਂ ਭੈਣਾਂ ਦਾ ਵਿਆਹ, ਸਕੇ ਭਰਾਵਾਂ ਨਾਲ ਇੱਕੋ ਦਿਨ ਹੋਇਆ ਫਿਰ ਮੌਤ ਵੀ ਇਸ ਤਰਾਂ ਇੱਕੋ ਦਿਨ ਵੱਖ ਵੱਖ ਸਮੇਂ ਮਿਲੀ

ਆਈ ਤਾਜਾ ਵੱਡੀ ਖਬਰ

ਕਰੋਨਾ ਦੇ ਕਾਰਨ ਪੰਜਾਬ ਦੇ ਵਿਚ ਲਗਾਤਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਇਸ ਤੋਂ ਇਲਾਵਾ ਬਹੁਤ ਸਾਰੀਆਂ ਕੀਮਤੀ ਜਾਨਾਂ ਕਰੋਨਾ ਵਾਇਰਸ ਦੇ ਕਾਰਨ ਜ਼ਿੰਦਗੀ ਅਤੇ ਮੌਤ ਦੀ ਜੰਗ ਵਿਚ ਹਾਰ ਚੁੱਕੀਆਂ ਹਨ। ਸਰਕਾਰਾਂ ਦੇ ਵੱਲੋਂ ਕਰੋਨਾ ਵਾਇਰਸ ਦੇ ਰੋਗਾਂ ਪਾਉਣ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਰੋਨਾ ਵਾਇਰਸ ਦੇ ਕਾਰਨ ਹਾਲਾਤ ਦਿਨ ਪਰ ਦਿਨ ਮਾੜੇ ਹੁੰਦੇ ਜਾ ਰਹੇ ਹਨ। ਇਸੇ ਤਰ੍ਹਾਂ ਹੁਣ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਸ ਖਬਰ ਦੇ ਨਾਲ ਰਿਸ਼ਤਿਆਂ ਦੀ ਪਵਿੱਤਰਤਾ ਵੀ ਸਾਹਮਣੇ ਆ ਰਹੀ ਹੈ। ਇਸ ਖਬਰ ਤੋਂ ਬਾਅਦ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ।

ਦਰਅਸਲ ਇਹ ਖਬਰ ਪੰਜਾਬ ਦੇ ਪਿੰਡ ਭੁਰਥਲਾ ਮੰਡੇਰ ਤੋਂ ਸਾਹਮਣੇ ਆ ਰਹੀ ਹੈ। ਇਸ ਪਿੰਡ ਦੇ ਵਾਸੀ ਸਾਬਕਾ ਫ਼ੌਜੀ ਗੁਰਮੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੀ ਸੀ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਰਾਜਵਿੰਦਰ ਕੌਰ ਦੇ ਸੈਲ ਘਟੇ ਹੋਏ ਸਨ ਅਤੇ ਉਹ ਸ਼ੂਗਰ ਦੀ ਮਰੀਜ਼ ਸੀ। ‌ ਜਿਸ ਕਾਰਨ ਉਸ ਨੂੰ ਜੇਰੇ ਇਲਾਜ ਲਈ ਰਾੜਾ ਸਾਹਿਬ ਦੇ ਪ੍ਰਾਈਵੇਟ ਹਸਪਤਾਲ ਵਿੱਚ ਉਸ ਨੂੰ ਦਾਖਲ ਕਰਵਾਇਆ ਗਿਆ। ਪਰ ਹਸਪਤਾਲ ਦੇ ਵਿਚ ਉਸ ਦਾ ਅਚਾਨਕ ਆਕਸੀਜਨ ਲੈਵਲ ਘਟਣਾ ਸ਼ੁਰੂ ਹੋ ਗਿਆ ਜਿਸ ਕਾਰਨ ਉਹ ਜ਼ਿੰਦਗੀ ਅਤੇ ਮੌਤ ਦੀ ਜੰਗ ਵਿਚ ਹਾਰ ਗਈ ਅਤੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਈ।

ਪਰ ਉਸ ਦੇ ਇਸ ਤਰ੍ਹਾਂ ਰੁਖ਼ਸਤ ਹੋਣ ਦੀ ਖ਼ਬਰ ਜਦ ਉਸ ਦੀ ਛੋਟੀ ਭੈਣ ਨੂੰ ਪਤਾ ਲੱਗੀ ਤਾਂ ਉਸ ਤੋਂ ਇਹ ਦੁੱਖ ਨਾ ਸਹਾਰਿਆ ਗਿਆ। ਜਿਸ ਕਾਰਨ ਉਹ ਵੀ ਆਪਣੀ ਭੈਣ ਦੇ ਪਿੱਛੇ ਹੀ ਇਸ ਸੰਸਾਰ ਨੂੰ ਛੱਡ ਕੇ ਤੁਰ ਗਈ। ਦੱਸ ਦਈਏ ਕਿ ਦੋਵੇਂ ਭੈਣਾਂ ਇੱਕੋ ਘਰ ਦੇ ਵਿੱਚ ਇੱਕੋ ਦਿਨ ਦੋ ਸਕੇ ਭਰਾਵਾਂ ਨੂੰ ਵਿਆਹੀਆਂ ਹੋਇਆ ਸਨ ਅਤੇ ਅੱਜ ਉਹ ਕੁਦਰਤ ਵੱਲੋਂ ਅਜਿਹਾ ਭਾਣਾ ਵਾਪਰਿਆ ਕਿ ਦੋਵੇਂ ਭੈਣਾਂ ਇਸ ਸੰਸਾਰ ਨੂੰ ਇਕੱਠੀਆਂ ਹੀ ਛੱਡ ਗਈਆਂ।

ਇਸ ਖ਼ਬਰ ਸਬੰਧੀ ਜਾਣਕਾਰੀ ਹਰਬੰਸ ਸਿੰਘ ਮਿੱਠੂ ਮੈਂਬਰ ਬਲਾਕ ਸੰਮਤੀ ਅਤੇ ਈ ਮਨੀ ਭੁਰਥਲਾ ਮੰਡਲ ਵੱਲੋਂ ਦਿੱਤੀ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿਚ ਮਾਤਮ ਛਾ ਗਿਆ ਅਤੇ ਹਰ ਕੋਈ ਦੋਵੇਂ ਭੈਣਾਂ ਦੇ ਇਸ ਤਰ੍ਹਾਂ ਜਹਾਨ ਤੋ ਤੁਰ ਜਾਣ ਤੇ ਦੁੱਖ ਪ੍ਰਗਟ ਕਰ ਰਿਹਾ ਹੈ।



error: Content is protected !!