BREAKING NEWS
Search

ਪੰਜਾਬ ਵਿੱਚ ਆਉਣ ਵਾਲੇ ਇਹਨਾਂ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ, ਇਸ ਤਰ੍ਹਾਂ ਰਹੇਗਾ ਮੌਸਮ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੰਜਾਬ ਵਿੱਚ ਆਉਣ ਵਾਲੇ ਇਹਨਾਂ ਦਿਨਾਂ ਵਿੱਚ ਮੀਂਹ ਪੈਣ ਦੀ ਸੰਭਾਵਨਾ, ਇਸ ਤਰ੍ਹਾਂ ਰਹੇਗਾ ਆਉਣ ਵਾਲੇ ਦਿਨਾਂ ਦਾ ਮੌਸਮ…ਨਵੇਂ ਸਾਲ ਦੀ ਸ਼ੁਰੂਆਤ ਤੇ ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ, ਅਤੇ ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿਚ ਠੰਡ ਹੋਰ ਵਧਣ ਦਾ ਅਨੁਮਾਨ ਲਗਾਇਆ ਗਿਆ ਹੈ। ਪੰਜਾਬ ਤੇ ਹਰਿਆਣਾ ਸਮੇਤ ਉੱਤਰ ਭਾਰਤ ‘ਚ ਇਸ ਵਾਰ ਰਿਕਾਰਡ ਤੋੜ ਠੰਢ ਪੈ ਰਹੀ ਹੈ।

ਐਤਵਾਰ ਨੂੰ ਵੀ ਮੌਸਮ ‘ਚ ਕਾਫੀ ਠੰਢ ਮਹਿਸੂਸ ਕੀਤੀ ਗਈ ਇਸ ਦੇ ਨਾਲ ਹੀ ਦੋਵਾਂ ਸੂਬਿਆਂ ‘ਚ ਧੁੰਦ ਵੀ ਵਧਦੀ ਜਾ ਰਹੀ ਹੈ। ਐਤਵਾਰ ਨੂੰ ਪੰਜਾਬ ਦਾ ਆਦਮਪੁਰ ਅਤੇ ਹਰਿਆਣਾ ਦਾ ਹਿਸਾਰ ਸਭ ਤੋਂ ਠੰਢੇ ਇਲਾਕੇ ਦਰਜ ਕੀਤੇ ਗਏ। ਨਵੇਂ ਸਾਲ ਤੋਂ ਪਹਿਲਾਂ ਦੀ ਸ਼ਾਮ ਅਸਮਾਨ ਸਾਫ ਤਾਂ ਰਹੇਗਾ ਪਰ ਪਹਿਲੀ ਜਨਵਰੀ ਨੂੰ ਬੱਦਲ ਛਾਏ ਰਹਿਣ ਦੇ ਅਸਾਰ ਹਨ।

ਮੌਸਮ ਵਿਭਾਗ ਚੰਡੀਗੜ੍ਹ ਦੇ ਨਿਰਦੇਸ਼ਕ ਸੁਰੇਂਦਰ ਪਾਲ ਦਾ ਕਹਿਣਾ ਹੈ ਕਿ ਇੱਕ-ਦੋ ਜਨਵਰੀ ਨੂੰ ਪਹਾੜਾਂ ‘ਚ ਬਰਫਬਾਰੀ ਹੋ ਸਕਦੀ ਹੈ ਜਦੋਕਿ ਇਨ੍ਹਾਂ ਦਿਨੀਂ ਚੰਡੀਗੜ੍ਹ-ਪੰਜਾਬ ‘ਚ ਮੀਂਹ ਪੈਣ ਦੀ ਪੂਰੀ ਉਮੀਦ ਹੈ।ਇਸ ਤੋਂ ਬਾਅਦ ਸੂਬੇ ‘ਚ 4 ਜਨਵਰੀ ਨੂੰ ਹਲਕਾ ਮੀਂਹ ਪੈ ਸਕਦਾ ਹੈ। ਜਿਸ ਕਰਕੇ ਪਾਰਾ ਹੋਰ ਹੇਠਾਂ ਆਉਣ ਦੀ ਉਮੀਦ ਹੈ ਤੇ ਨਾਲ ਹੀ ਸੰਘਣੀ ਧੁੰਦ ਵੀ ਪਵੇਗੀ।


ਇਸ ਦੇ ਨਾਲ ਹੀ ਵਿਭਾਗ ਨੇ ਐਲਾਨ ਕੀਤਾ ਹੈ ਕਿ ਆਉਣ ਵਾਲੇ 3-4 ਦਿਨ ਹਾਈਵੇਅ ‘ਤੇ ਸੰਘਣੀ ਧੁੰਦ ਹੋ ਸਕਦੀ ਹੈ। ਜਿਸ ਲਈ ਮੌਸਮ ਵਿਭਾਗ ਵੱਲੋਂ ਗੱਡੀ ਚਲਾਉਂਦੇ ਸਮੇਂ ਧਿਆਨ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ।ਪੰਜਾਬ ਦਾ ਆਦਮਪੁਰ ਇਸ ਸਾਲ ਦੀ ਸਭ ਤੋਂ ਠੰਡੀ ਰਾਤ ਦਾ ਤਾਪਮਾਨ 1.7 ਡਿਗਰੀ ਸੈਂਟੀਗ੍ਰੇਡ ਰਿਹਾ।

ਜਦਕਿ ਅ੍ਰੰਮਿਤਸਰ ਦਾ ਤਾਪਮਾਨ 0.8 ਡਿਗਰੀ, ਫ਼ਰੀਦਕੋਟ 0.4 ਡਿਗਰੀ, ਲੁਧਿਆਣਾ ਦਾ ਤਾਪਮਾਨ ਵੀ 3 ਡਿਗਰੀ ਰਿਹਾ। ਇਸ ਦੇ ਨਾਲ ਹੀ ਪਟਿਆਲਾ ਦਾ ਤਾਪਮਾਨ 4.6 ਡਿਗਰੀ ਅਤੇ ਚੰਡੀਗੜ੍ਹ ਦਾ ਤਾਪਮਾਨ 4.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।



error: Content is protected !!