ਆਈ ਤਾਜ਼ਾ ਵੱਡੀ ਖਬਰ
ਪਰਿਵਾਰਕ ਝਗੜੇ ਅਤੇ ਵਿਵਾਦ ਇਸ ਕਦਰ ਵਧ ਜਾਂਦੇ ਹਨ ਕਿ ਜਿੱਥੇ ਕਈ ਰਿਸ਼ਤੇ ਹੀ ਤਾਰ ਤਾਰ ਹੋ ਜਾਂਦੇ ਹਨ। ਸਾਹਮਣੇ ਆਉਣ ਵਾਲੇ ਬਹੁਤ ਸਾਰੇ ਅਜਿਹੇ ਮਾਮਲੇ ਲੋਕਾਂ ਨੂੰ ਹੈਰਾਨ ਪ੍ਰੇਸ਼ਾਨ ਕਰ ਦਿੰਦੇ ਹਨ ਜਿੱਥੇ ਆਪਣਿਆਂ ਵੱਲੋਂ ਹੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਪਤੀ-ਪਤਨੀ ਦੇ ਸੰਬੰਧਾਂ ਤੇ ਵਿੱਚ ਜਿੱਥੇ ਆਈ ਕੜਵਾਹਟ ਉਨ੍ਹਾਂ ਨੂੰ ਅਜਿਹਾ ਕਰਨ ਤੇ ਉਤਾਰੂ ਕਰ ਦਿੰਦੀ ਹੈ। ਜਿਸ ਦਾ ਖਮਿਆਜ਼ਾ ਉਨ੍ਹਾਂ ਦੇ ਬੱਚਿਆਂ ਨੂੰ ਭੁਗਤਣਾ ਪੈਂਦਾ ਹੈ। ਅੱਜ ਦੇ ਦੌਰ ਵਿਚ ਬਹੁਤ ਸਾਰੇ ਪਤੀ-ਪਤਨੀ ਵੱਲੋਂ ਨਾਜਾਇਜ਼ ਰਿਸ਼ਤਿਆਂ ਦੇ ਚਲਦਿਆਂ ਹੋਇਆਂ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ।
ਜਿੱਥੇ ਅਜਿਹੇ ਕਾਰਨਾਂ ਦੇ ਚਲਦੇ ਹੋਇਆ ਬਹੁਤ ਸਾਰੇ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਜਾਂਦੇ ਹਨ। ਹੁਣ ਪੰਜਾਬ ਵਿੱਚ ਜਿੱਥੇ ਵਿਅਕਤੀ ਦੀ ਸਿਰ ਕੱਟੀ ਹੋਈ ਲਾਸ਼ ਬਰਾਮਦ ਹੋਈ ਹੈ, ਨਾਲ ਹੀ ਬੋਰੀ ਚੋਂ ਸਿਰ ਬਰਾਮਦ ਕੀਤਾ ਗਿਆ ਹੈ ਪਤਨੀ ਅਤੇ ਦੋਸਤ ਉਪਰ ਸ਼ੱਕ ਜਤਾਇਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਲੋਟ ਤੋਂ ਸਾਹਮਣੇ ਆਇਆ ਹੈ ਜਿੱਥੇ ਮਲੋਟ ਰੇਲਵੇ ਕਲੋਨੀ ਦੇ ਨਜ਼ਦੀਕ ਹੀ ਇਕ ਘਟਨਾ ਵਾਪਰੀ ਹੈ। ਜਿੱਥੇ ਇੱਕ ਵਿਅਕਤੀ ਦੀ ਲਾਸ਼ ਪਾਣੀ ਦੀ ਡਿੱਗੀ ਵਿੱਚੋਂ ਬਰਾਮਦ ਕੀਤੀ ਗਈ ਹੈ ਅਤੇ ਉਸ ਦੀ ਕੁਝ ਦੂਰੀ ਤੇ ਹੈ ਕੱਟਿਆ ਹੋਇਆ ਸਿਰ ਵਿਚ ਪਿਆ ਹੋਇਆ ਸੀ।
ਇਸ ਘਟਨਾ ਤੋਂ ਪਤਾ ਲੱਗਦੇ ਹੀ ਜਿੱਥੇ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਪੈਦਾ ਹੋ ਗਿਆ ਉਥੇ ਹੀ ਤੁਰੰਤ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ। ਮ੍ਰਿਤਕ ਨੌਜਵਾਨਾਂ ਦੀ ਪਹਿਚਾਣ ਅਮਰ ਨਾਥ ਪੁੱਤਰ ਉਮੇਦ ਕੁਮਾਰ ਵਜੋਂ ਹੋਈ ਹੈ। ਦੱਸਿਆ ਗਿਆ ਹੈ ਕਿ ਜਿੱਥੇ ਅਮਰਨਾਥ ਪ੍ਰਾਈਵੇਟ ਨੌਕਰੀ ਕਰਦਾ ਸੀ ਉੱਥੇ ਹੀ ਉਹ ਰੇਲਵੇ ਕਲੋਨੀ ਵਿੱਚ ਮਿਲੇ ਇੱਕ ਕੁਆਟਰ ਵਿਚ ਆਪਣੇ ਤਿੰਨ ਬੱਚਿਆਂ ਅਤੇ ਪਤਨੀ ਨੀਲਮ ਰਾਣੀ ਦੇ ਨਾਲ ਰਹਿ ਰਿਹਾ ਸੀ।
ਜਿੱਥੇ ਹੁਣ ਉਸ ਦਾ ਕਤਲ ਹੋਇਆ ਹੈ ਉੱਥੇ ਹੀ ਉਸ ਦਾ ਇਕ ਦੋਸਤ ਵਿਨੇਸ਼ ਕੁਮਾਰ ਅਤੇ ਉਸਦੀ ਪਤਨੀ ਨੀਲਮ ਰਾਣੀ ਫਰਾਰ ਦੱਸੇ ਜਾ ਰਹੇ ਹਨ ਜਿਨ੍ਹਾਂ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਉਥੇ ਹੀ ਲੋਕਾਂ ਵੱਲੋਂ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਦੋਹਾਂ ਵੱਲੋਂ ਨਜਾਇਜ਼ ਸਬੰਧਾਂ ਦੇ ਚੱਲਦਿਆਂ ਹੋਇਆਂ ਹੀ ਅਮਰਨਾਥ ਨੂੰ ਇਸ ਦਰਦਨਾਕ ਮੌਤ ਦਿੱਤੀ ਗਈ ਹੈ।
Home ਤਾਜਾ ਜਾਣਕਾਰੀ ਪੰਜਾਬ: ਵਿਅਕਤੀ ਦੀ ਮਿਲੀ ਸਿਰ ਕੱਟੀ ਲਾਸ਼, ਨਾਲ ਹੋਈ ਬੋਰੀ ਚ ਪਿਆ ਸਿਰ- ਪਤਨੀ ਅਤੇ ਦੋਸਤ ਤੇ ਜਤਾਇਆ ਜਾ ਰਿਹਾ ਸ਼ੱਕ
ਤਾਜਾ ਜਾਣਕਾਰੀ