BREAKING NEWS
Search

ਪੰਜਾਬ ਵਾਸੀ ਸਾਵਧਾਨ : ਗਰੀਬ ਘਰਾਂ ਦੀਆਂ ਕੁੜੀਆਂ ਨੂੰ ਵਿਦੇਸ਼ੀ ਦਸ ਕੇ ਗਿਰੋਹ ਕਰ ਰਿਹਾ ਇਹ ਵੱਡਾ ਕਾਂਡ

ਆਈ ਤਾਜਾ ਵੱਡੀ ਖਬਰ 

ਅੱਜ ਲੋਕਾਂ ਵੱਲੋਂ ਅਮੀਰ ਬਣਨ ਦੇ ਚੱਕਰ ਵਿਚ ਜਿਥੇ ਬਹੁਤ ਸਾਰੇ ਲੋਕਾਂ ਨੂੰ ਧੋਖਾਧੜੀ ਦੇ ਮਾਮਲੇ ਵਿੱਚ ਫਸਾਇਆ ਜਾ ਰਿਹਾ ਹੈ। ਉੱਥੇ ਹੀ ਬਹੁਤ ਸਾਰੇ ਨੌਜਵਾਨਾਂ ਨੂੰ ਅਜਿਹੇ ਮਾਮਲਿਆਂ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਵਿਦੇਸ਼ਾਂ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਲੱਖ ਰੁਪਏ ਦੀ ਲੁੱਟ ਕੀਤੀ ਜਾ ਰਹੀ ਹੈ। ਆਏ ਦਿਨ ਹੀ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿੱਥੇ ਇਕ ਧੋਖਾਧੜੀ ਦਾ ਸ਼ਿਕਾਰ ਹੋਣ ਵਾਲੇ ਲੋਕਾਂ ਵੱਲੋਂ ਪੁਲਿਸ ਦੇ ਵਿੱਚ ਸ਼ਿਕਾਇਤਾਂ ਵੀ ਦਰਜ ਕਰਵਾਈਆਂ ਜਾ ਰਹੀਆਂ ਹਨ। ਹੁਣ ਪੰਜਾਬ ਵਿੱਚ ਏਥੇ ਗਰੀਬ ਘਰਾਂ ਦੀਆਂ ਕੁੜੀਆਂ ਨੂੰ ਵਿਦੇਸ਼ੀ ਦੱਸ ਕੇ ਇਸ ਗਿਰੋਹ ਵੱਲੋਂ ਇਹ ਵੱਡਾ ਕਾਰਜ ਕੀਤਾ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਅਧੀਨ ਆਉਣ ਵਾਲੀ ਤਹਿਸੀਲ ਫਿਲੌਰ ਤੋਂ ਸਾਹਮਣੇ ਆਇਆ ਹੈ। ਜਿੱਥੇ ਗੁਰਾਇਆ ਦੇ ਰਹਿਣ ਵਾਲੇ ਰਮੇਸ਼ ਕੁਮਾਰ ਵੱਲੋਂ ਇਸ ਸਾਰੀ ਘਟਨਾ ਦਾ ਖੁਲਾਸਾ ਕੀਤਾ ਗਿਆ ਹੈ।

ਜਿੱਥੇ ਉਨ੍ਹਾਂ ਗਿਰੋਹ ਉਪਰ ਦੋਸ਼ ਲਗਾਉਂਦੇ ਹੋਏ ਦੱਸਿਆ ਹੈ ਕਿ ਉਨ੍ਹਾਂ ਦੀ 22 ਸਾਲਾ ਕੁੜੀ ਨੂੰ ਸਿੰਘਾਪੁਰ ਤੋਂ ਆਈ ਦੱਸ ਕੇ ਦੋ ਪਰਿਵਾਰਾਂ ਕੋਲੋਂ ਲੱਖਾਂ ਰੁਪਏ ਵਸੂਲੇ ਗਏ ਹਨ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਉਨ੍ਹਾਂ ਦੀ ਕੁੜੀ ਦੇ ਖਿਲਾਫ ਮੋਗਾ ਦੇ ਵਿੱਚ ਐਸ ਐਸ ਪੀ ਦੇ ਕੋਲ ਸ਼ਿਕਾਇਤ ਦਰਜ ਕਰਵਾਈ ਗਈ ਸੀ। ਵਿਅਕਤੀ ਨੇ ਦੱਸਿਆ ਕਿ ਉਸਦੀ ਲੜਕੀ 22 ਸਾਲਾ ਬੇਟੀ ਇੱਕ ਦੁਕਾਂਨ ਉਪਰ ਕੰਮ ਕਰਦੀ ਸੀ। ਪਰ ਅਚਾਨਕ ਹੀ ਗਾਇਬ ਹੋ ਗਈ। ਜਿਸ ਦੇ ਪੁੱਛਣ ਤੇ ਉਸ ਦੀ ਪਤਨੀ ਵੱਲੋਂ ਦੱਸਿਆ ਗਿਆ ਕਿ ਉਹ ਕਿਸੇ ਦੇ ਜ਼ਰੀਏ ਸਿੰਗਾਪੁਰ ਚਲੀ ਗਈ ਹੈ।

ਪਰ ਕੁਝ ਦਿਨਾਂ ਪਿੱਛੋਂ ਉਹ ਕੁੜੀ ਵਾਪਸ ਆ ਗਈ ਅਤੇ ਉਸ ਨੇ ਦੱਸਿਆ ਕਿ ਉਸ ਨੇ ਮੋਗਾ ਦੇ ਰਹਿਣ ਵਾਲੇ ਇਕ ਨੌਜਵਾਨ ਨਾਲ ਵਿਆਹ ਕਰਵਾ ਲਿਆ ਹੈ। ਇਸ ਤੇ ਪਿਤਾ ਹੈਰਾਨ ਹੋ ਗਿਆ ਕਿ ਪਰਿਵਾਰ ਵੱਲੋਂ ਦੱਸਿਆ ਗਿਆ ਸੀ ਕਿ ਉਹ ਸਿੰਘਾਪੁਰ ਚਲੀ ਗਈ ਹੈ ਪਰ ਇਹ ਸਭ ਕੀ ਹੋ ਰਿਹਾ ਹੈ। ਇਸ ਘਟਨਾ ਤੋਂ ਬਾਅਦ ਵਿੱਚ ਖੁਲਾਸਾ ਹੋਇਆ ਜਦੋਂ ਉਨ੍ਹਾਂ ਦੇ ਘਰ ਪੁਲੀਸ ਆਈ ਅਤੇ ਧੋਖਾਧੜੀ ਦੇ ਮਾਮਲੇ ਚ ਪਰਵਾਰ ਤੋਂ ਪੁੱਛ-ਪੜਤਾਲ ਕੀਤੀ ਗਈ।

ਫਿਲੌਰ ਦੀ ਰਹਿਣ ਵਾਲੀ ਇਕ ਔਰਤ ਵੱਲੋਂ ਜਿੱਥੇ ਇਹ ਗਿਰੋਹ ਬਣਾਇਆ ਗਿਆ ਹੈ ਜਿਥੇ ਪਹਿਲਾਂ ਉਹਨਾਂ ਦੀ ਧੀ ਨੂੰ ਜਲੰਧਰ ਦੇ ਇਕ ਲੜਕੇ ਨਾਲ ਗੱਲਬਾਤ ਕਰਵਾਈ ਗਈ ਅਤੇ ਉਸ ਤੋਂ 9 ਲੱਖ ਰੁਪਿਆ ਲਿਆ ਗਿਆ, ਇਸ ਤਰਾਂ ਹੀ ਬਾਦ ਵਿੱਚ ਮੋਗਾ ਦੇ ਇਕ ਲੜਕੇ ਨਾਲ ਉਸ ਦਾ ਵਿਆਹ ਕਰਵਾ ਦਿੱਤਾ ਗਿਆ ਅਤੇ ਉਸ ਤੋਂ 11 ਲੱਖ ਰੁਪਏ ਲਏ ਗਏ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਉਹ ਆਪਣੀ ਬੇਟੀ ਨੂੰ ਇਸ ਗਰੋਹ ਦੇ ਚੁੰਗਲ਼ ਵਿੱਚੋਂ ਛੁਡਾਉਣਾ ਚਾਹੁੰਦੇ ਹਨ। ਅਗਰ ਇਸ ਮਾਮਲੇ ਵਿੱਚ ਉਨ੍ਹਾਂ ਦਾ ਪਰਵਾਰ ਦੋਸ਼ੀ ਹੈ ਤਾਂ ਉਸਦੇ ਖ਼ਿਲਾਫ਼ ਵੀ ਬਣਦੀ ਕਾਰਵਾਈ ਕੀਤੀ ਜਾ ਸਕਦੀ ਹੈ।



error: Content is protected !!