ਆਈ ਤਾਜਾ ਵੱਡੀ ਖਬਰ
ਪੰਜਾਬ ਜਿਸ ਨੂੰ ਸੋਨੇ ਦੀ ਚਿੜੀ ਆਖਿਆ ਜਾਂਦਾ ਸੀ ਉਸ ਪੰਜਾਬ ਦੇ ਵਿੱਚ ਹੁਣ ਬਹੁਤ ਸਾਰੀਆਂ ਚੀਜ਼ਾਂ ਦੀ ਕਮੀ ਦਿਨ ਪ੍ਰਤੀ ਦਿਨ ਆ ਰਹੀ ਹੈ l ਪੰਜ ਦਰਿਆਵਾਂ ਦੀ ਧਰਤੀ ਦਾ ਪਾਣੀ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ, ਜਿਸ ਕਾਰਨ ਚਿੰਤਾ ਵੀ ਲਗਾਤਾਰ ਵਧਦੀ ਜਾ ਰਹੀ ਹੈ l ਇਸੇ ਵਿਚਾਲੇ ਹੁਣ ਪੰਜਾਬ ਵਾਸੀਆਂ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਜਿਸ ਕਾਰਨ ਹੈਰਾਨ ਕਰਨ ਵਾਲੀ ਰਿਪੋਰਟ ਸਾਹਮਣੇ ਆਈ ਹੈ l ਦਰਅਸਲ ਪੰਜਾਬ ’ਚ ਧਰਤੀ ਹੇਠਲਾ ਪਾਣੀ ਲਗਾਤਾਰ ਡੂੰਘਾ ਹੋ ਰਿਹਾ, ਜਿਸ ਕਾਰਨ 150 ਬਲਾਕਾਂ ’ਚੋਂ ਲਗਭਗ 117 ਬਲਾਕ ਡਾਰਕ ਜ਼ੋਨ ’ਚ ਆ ਗਏ ਹਨ, ਜਿਹੜਾ ਇੱਕ ਚਿੰਤਾਜਨਕ ਵਿਸ਼ਾ ਬਣਿਆ ਹੋਇਆ ਹੈ । ਇਸ ਦਾ ਇਕ ਵੱਡਾ ਕਾਰਨ ਸੂਬੇ ’ਚ ਰੋਜ਼ਾਨਾ ਮੋਟਰਾਂ ਦੀ ਗਿਣਤੀ ਦਾ ਵਧਣਾ ਵੀ ਹੈ। ਜਾਣਕਾਰੀ ਅਨੁਸਾਰ 1980 ਦੇ ਦਹਾਕੇ ’ਚ ਲੱਗਭਗ 2 ਲੱਖ ਦੇ ਕਰੀਬ ਟਿਊਬਵੈਲ ਸਨ, ਜਦੋਂ ਕਿ ਹੁਣ 16 ਲੱਖ ਵੱਧ ਹਨ। ਇਸ ਤੋਂ ਬਾਅਦ ਜਦੋਂ 1997 ’ਚ ਪੰਜਾਬ ਸਰਕਾਰ ਦੁਆਰਾ ਕਿਸਾਨਾਂ ਲਈ ਮੁਫ਼ਤ ਬਿਜਲੀ ਦਾ ਐਲਾਨ ਕੀਤਾ ਗਿਆ ਤਾਂ ਉਸ ਵਕਤ ਜੇ ਅੰਕੜੇ ਸਾਹਮਣੇ ਆਏ ਹਨ, ਉਸ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਵਿਚ ਕਿਸ ਤਰ੍ਹਾਂ ਟਿਊਬਵੈਲਾਂ ਦੀ ਰਫ਼ਤਾਰ ਵਧੀ। ਉਧਰ ਸਾਲ 2009 ’ਚ ਡੀਜ਼ਲ ਨਾਲ ਚੱਲਣ ਵਾਲੇ ਟਿਊਬਵੈਲਾਂ ਦੀ ਗਿਣਤੀ 2 ਲੱਖ 26 ਹਜ਼ਾਰ ਰਹਿ ਗਈ ਅਤੇ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ 11 ਲੱਖ 6 ਹਜ਼ਾਰ ਤਕਰੀਬਨ ਹੋ ਗਈ ਸੀ। ਇਸੇ ਤਰ੍ਹਾਂ 2015-17 ਦੀ ਡੀਜ਼ਲ ਨਾਲ ਚੱਲਣ ਵਾਲੇ ਟਿਊਬਵੈਲਾਂ ਦੀ ਗਿਣਤੀ 1 ਲੱਖ 65 ਰਹਿ ਗਈ ਸੀ, ਜਦਕਿ ਬਿਜਲੀ ਨਾਲ ਚੱਲਣ ਵਾਲੀਆਂ ਮੋਟਰਾਂ ਦੀ ਗਿਣਤੀ ਪਿਛਲੇ 27 ਸਾਲਾਂ ਨਾਲੋਂ ਵਧ ਕੇ 12 ਲੱਖ 54 ਹਜ਼ਾਰ ਦਾ ਦਾ ਵੀ ਅੰਕੜਾ ਪਾਰ ਕਰ ਲਿਆ। ਸੋ ਪੰਜਾਬ ਅੰਦਰ ਪਾਣੀ ਦਾ ਪੱਧਰ ਲਗਾਤਾਰ ਘਟਦਾ ਜਾ ਰਿਹਾ ਹੈ, ਜਿਸ ਕਾਰਨ ਪੰਜਾਬੀ ਖਾਸੇ ਚਿੰਤਾ ਦੇ ਵਿੱਚ ਨਜ਼ਰ ਆ ਰਹੇ ਹਨ, ਦੂਜੇ ਪਾਸੇ ਸਰਕਾਰ ਦੇ ਵੱਲੋਂ ਵੀ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਕਿ ਧਰਤੀ ਹੇਠਲੇ ਪਾਣੀ ਨੂੰ ਡੂੰਗਾ ਹੋਣ ਤੋਂ ਬਚਾਇਆ ਜਾ ਸਕੇ l