ਆਈ ਤਾਜਾ ਵੱਡੀ ਖਬਰ
ਪੰਜਾਬੀਆਂ ਲਈ ਵੱਡੀ ਖੁਸ਼ਖਬਰੀ, ਹੁਣ ਹੋਰ ਦੋ ਟੋਲ ਪਲਾਜ਼ਾ ਹੋਣਗੇ ਬੰਦ। ਜਾਣਕਾਰੀ ਮੁਤਾਬਿਕ ਇਸੇ ਸਾਲ ਅਕਤੂਬਰ ਮਹੀਨੇ ’ਚ ਸਰਹੱਦੀ ਖੇਤਰ ’ਚ ਫ਼ਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਲੱਗੇ ਦੋ ਟੋਲ ਪਲਾਜ਼ਿਆਂ ਨੂੰ ਵੀ ਬੰਦ ਦਿੱਤਾ ਜਾਵੇਗਾ। ਦੱਸ ਦਈਏ ਕਿ ਪੰਜਾਬ ਸਰਕਾਰ ਹੁਣ ਤੱਕ 11 ਟੋਲ ਪਲਾਜ਼ੇ ਬੰਦ ਕਰ ਚੁੱਕੀ ਹੈ। ਜਾਣਕਾਰੀ ਦੇ ਅਨੁਸਾਰ ਫਿਰੋਜ਼ਪੁਰ-ਫਾਜ਼ਿਲਕਾ ਰੋਡ ’ਤੇ ਲੱਗੇ ਦੋ ਟੋਲ ਪਲਾਜ਼ਿਆਂ ਸਮੇਤ ਸੂਬੇ ’ਚ ਸਟੇਟ ਮਾਰਗ ’ਤੇ ਲੱਗੇ ਬਾਕੀ ਸਾਰੇ 12 ਟੋਲ ਪਲਾਜ਼ਿਆਂ ਨੂੰ 2024 ਵਿਚ ਬੰਦ ਕਰ ਦਿੱਤਾ ਜਾਵੇਗਾ। ਦਰਾਅਸਲ ਕਿਹਾ ਜਾ ਰਿਹਾ ਹੈ ਕਿ ਸੂਬੇ ’ਚ ਪੰਜਾਬ ਸਰਕਾਰ ਅਧੀਨ ਜਿਨ੍ਹਾਂ ਟੋਲ ਪਲਾਜ਼ਿਆਂ ਦੀ ਮਿਆਦ ਖ਼ਤਮ ਹੋ ਜਾਵੇਗੀ, ਉਨ੍ਹਾਂ ਦਾ ਨਵੀਨੀਕਰਨ ਨਹੀਂ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਸੜਕਾਂ ਦਾ ਰੱਖ ਰਖਾਅ ਟੋਲ ਪਲਾਜ਼ਾ ਦੀ ਬਜਾਏ ਆਪਣੇ ਪੱਧਰ ’ਤੇ ਸਰਕਾਰ ਕਰ ਸਕੇ, ਇਸ ਲਈ ਸਰਕਾਰ ਨੇ ਪਹਿਲਾਂ ਨਾਲੋਂ ਤਿੰਨ ਗੁਣਾ ਜ਼ਿਆਦਾ ਬਜਟ ਰੱਖਿਆ ਹੋਇਆ ਹੈ। ਦੱਸ ਦਈਏ ਕਿ ਟੋਲ ਪਲਾਜ਼ਾ ਕੰਪਨੀਆਂ ਨੇ ਟੋਲ ਪਲਾਜ਼ਾ ਬੰਦ ਕਰਨ ਲਈ ਕਰੋੜਾਂ ਰੁਪਏ ਦਾ ਮੁਆਵਜ਼ਾ ਮੰਗਿਆ ਸੀ। ਕਿਹਾ ਜਾ ਰਿਹਾ ਸੀ ਕਿ ਇਹ ਮੁਆਵਜ਼ਾ ਕੋਰੋਨਾ ਕਾਲ ਤੇ ਕਿਸਾਨ ਅੰਦੋਲਨ ਸਮੇਂ ਟੋਲ ਪਲਾਜ਼ਾ ’ਤੇ ਕਿਸਾਨਾਂ ਦੇ ਕਬਜ਼ਿਆਂ ਕਾਰਨ ਹੋਏ ਟੋਲ ਨੁਕਸਾਨ ਦੀ ਭਰਪਾਈ ਸੀ। ਪਰ ਸਰਕਾਰ ਦੇ ਵੱਲੋਂ ਟੋਲ ਪਲਾਜ਼ਿਆਂ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ ਸੀ।
ਜਾਣਕਾਰੀ ਦੇ ਮੁਤਾਬਿਕ 5 ਸਾਲਾਂ ’ਚ ਇਕ ਵਾਰ ਸੜਕਾਂ ਨੂੰ ਤਿਆਰ ਕੀਤਾ ਜਾਣਾ ਵੀ ਜ਼ਰੂਰੀ ਹੈ। ਇਸ ਲਈ ਸਰਕਾਰ ਦੇ ਵੱਲੋਂ ਆਪਣੇ ਕੋਲੋੰ ਸਾਰੀਆਂ ਸੜਕਾਂ ਦੀ ਖੁਦ ਸੰਭਾਲ ਕਰਨ ਦਾ ਫੈਸਲਾ ਕੀਤਾ ਗਿਆ। ਜਾਣਕਾਰੀ ਮੁਤਾਬਿਕ ਇਸੇ ਸਾਲ ਫਾਜ਼ਿਲਕਾ-ਫ਼ਿਰੋਜ਼ਪੁਰ ਰੋਡ ’ਤੇ ਲੱਗੇ ਪਿੰਡ ਮਾਮੂ ਜੋਹੀਆ ਅਤੇ ਥੇਹ ਕਲੰਦਰ ’ਤੇ ਦੋ ਟੋਲ ਪਲਾਜ਼ਿਆਂ ਨੂੰ ਬੰਦ ਕੀਤਾ ਜਾਣਾ ਹੈ।
ਹਾਲਾਂਕਿ ਕੁਝ ਟੋਲ ਪਲਾਜ਼ਿਆਂ ਦਾ ਕੰਟ੍ਰੈਕਟ ਅਜੇ ਬਾਕੀ ਹੈ, ਜਿਨ੍ਹਾਂ ’ਚ ਜਗਰਾਓ-ਨਕੋਦਰ ਰੋਡ ’ਤੇ ਲੱਗਾ ਟੋਲ ਪਲਾਜ਼ਾ, ਕੋਟਕਪੂਰਾ ਰੋਡ ’ਤੇ ਟੋਲ ਪਲਾਜ਼ਾ, ਮੋਰਿੰਡਾ-ਕੁਰਾਲੀ ਰੋਡ ’ਤੇ ਲੱਗੇ ਟੋਲ ਪਲਾਜ਼ਾ ਹਨ। ਇਸ ਸਬੰਧੀ ਵਿਭਾਗ ਦੇ ਮੰਤਰੀ ਹਰਭਜਨ ਸਿੰਘ ਈ. ਟੀ. ਓ. ਦਾ ਕਹਿਣਾ ਹੈ ਕਿ ਸਰਕਾਰ ਦਾ ਸੂਬੇ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਜਿਸ ਦੇ ਚੱਲਦਿਆਂ ਇਕ-ਇਕ ਕਰਕੇ ਟੋਲ ਪਲਾਜ਼ਾ ਬੰਦ ਕੀਤੇ ਜਾ ਰਹੇ ਹਨ।
ਤਾਜਾ ਜਾਣਕਾਰੀ