BREAKING NEWS
Search

ਪੰਜਾਬ : ਵਾਪਰਿਆ ਕਹਿਰ 18 ਸਾਲ ਦੀ ਕੁੜੀ ਨੇ……

ਪਿੰਡ ਮਾਂਗਟ ‘ਚ ਬੀਤੀ ਰਾਤ ਇਕ 18 ਸਾਲਾ ਲੜਕੀ ਨੇ ਨੌਜਵਾਨ ਤੋਂ ਤੰਗ ਆ ਕੇ ਆਪਣੇ ਘਰ ਵਿਚ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ.

ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਨੂੰ ਨੂੰ ਪਿੰਡ ਤੋਂ ਫੋਨ ‘ਤੇ ਸੂਚਨਾ ਮਿਲੀ ਕਿ ਇਕ ਲੜਕੀ ਨਾਲ ਇਸਤਰਾਂ ਹੋਇਆ ਹੈ ਜਿਸ ਤੋਂ ਬਾਅਦ ਉਹਨਾਂ ਨੇ ਮੌਕੇ ‘ਤੇ ਪੁੱਜ ਕੇ ਲੜਕੀ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

ਅÎਧਿਕਾਰੀ ਨੇ ਦੱਸਿਆ ਕਿ ਲੜਕੀ ਦੀ ਪਛਾਣ ਰਜਨੀ (18) ਪੁੱਤਰੀ ਜਸਵਿੰਦਰ ਸਿੰਘ ਵਜੋਂ ਕੀਤੀ ਗਈ ਹੈ। ਲੜਕੀ ਦੀ ਵੱਡੀ ਭੈਣ ਕੰਚਨ ਦੇਵੀ ਨੇ ਦੱਸਿਆ ਕਿ ਸੋਮਵਾਰ ਪਿੰਡ ਵਿਚ ਮੇਲਾ ਚੱਲ ਰਿਹਾ ਸੀ ਅਤੇ ਉਹ ਆਪਣੀ ਭੈਣ ਰਜਨੀ ਦੇ ਨਾਲ ਮੱਥਾ ਟੇਕਣ ਜਾ ਰਹੀ ਸੀ ਕਿ ਰਸਤੇ ‘ਚ ਉਸੇ ਪਿੰਡ ਦਾ ਨੌਜਵਾਨ ਸੁਖਦੇਵ ਸਿੰਘ ਪੁੱਤਰ ਮਲਕੀਤ ਚੰਦ ਖੜ੍ਹਾ ਹੋਇਆ ਸੀ, ਜੋ ਉਸ ਦੀ ਭੈਣ ਰਜਨੀ ਦੇ ਨਾਲ ਬਦਤਮੀਜ਼ੀ ਕਰਨ ਲੱਗ ਗਿਆ ਅਤੇ ਉਸ ਨੂੰ ਬੁਰਾ ਭਲਾ ਬੋਲਣ ਲੱਗ ਗਿਆ, ਜਿਸ ਤੋਂ ਬਾਅਦ ਉਹ ਦੋਵੇਂ ਵਾਪਸ ਆ ਗਈਆਂ। ਰਜਨੀ ਆਪਣੇ ਘਰ ਦੇ ਅੰਦਰ ਚਲੀ ਗਈ ਅਤੇ ਉਸ ਤੋਂ ਥੋੜ੍ਹੀ ਦੇਰ ਬਾਅਦ ਉਸ ਦਾ 14 ਸਾਲ ਦਾ ਛੋਟਾ ਭਰਾ ਮੇਲੇ ਤੋਂ ਹੋ ਕੇ ਜਦੋਂ ਘਰ ਦੇ ਅੰਦਰ ਗਿਆ ਤਾਂ ਘਰ ਦੇ ਅੰਦਰ ਇਹ ਸਭ ਕੁਝ ਹੋ ਚੁਕਾ ਸੀ , ਜਿਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ,

ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਘਰਾਂ ਤੋਂ ਲੋਕ ਨਿਕਲ ਕੇ ਜਦੋਂ ਤਕ ਉਸ ਦੇ ਘਰ ਦੇ ਅੰਦਰ ਆਏ, ਉਦੋਂ ਤਕ ਭਾਣਾ ਵਾਪਰ ਚੁੱਕਾ ਸੀ । ਰਜਨੀ ਦੀ ਮਾਤਾ ਪਿੰਡ ਸੀੜਾ ਦੀ ਇਕ ਫੈਕਟਰੀ ਵਿਚ ਕੰਮ ਕਰਨ ਗਈ ਹੋਈ ਸੀ ਅਤੇ ਪਿਤਾ ਬਾਹਰ ਕੰਮ ‘ਤੇ ਗਿਆ ਹੋਇਆ ਸੀ।



error: Content is protected !!