ਆਈ ਤਾਜ਼ਾ ਵੱਡੀ ਖਬਰ
ਅੱਜ ਦੇ ਦੌਰ ਵਿੱਚ ਲੋਕਾਂ ਵੱਲੋਂ ਵਿਆਹ ਕਰਨ ਲਈ ਜਾਤ-ਪਾਤ ਵਰਗੇ ਬੰਧਨ ਨੂੰ ਤੋੜਿਆ ਜਾ ਰਿਹਾ ਹੈ ਉਥੇ ਹੀ ਲੋਕਾਂ ਵੱਲੋਂ ਦਾਜ ਦਹੇਜ ਦੀ ਲਾਹਣਤ ਨੂੰ ਠੱਲ ਪਾਈ ਜਾ ਰਹੀ ਹੈ। ਮਾਪਿਆਂ ਵੱਲੋਂ ਜਿੱਥੇ ਆਪਣੀਆਂ ਧੀਆਂ ਨੂੰ ਆਪਣੀ ਹੈਸੀਅਤ ਤੋਂ ਵੱਧ ਕੇ ਦਾਜ-ਦਹੇਜ ਵੀ ਦਿੱਤਾ ਜਾਂਦਾ ਹੈ ਉਥੇ ਹੀ ਕੁਝ ਲੋਕ ਅਜਿਹੇ ਹੁੰਦੇ ਹਨ ਜਿਨ੍ਹਾਂ ਵੱਲੋਂ ਦਹੇਜ ਦੇ ਲਾਲਚ ਵਿਚ ਆ ਕੇ ਆਪਣੀਆਂ ਧੀਆ ਨੂੰ ਵੀ ਦਹੇਜ਼ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ। ਪਰ ਕੁਝ ਲੋਕ ਇਸ ਕਦਰ ਗਿਰੇ ਹੋਏ ਹੁੰਦੇ ਹਨ ਜਿਨ੍ਹਾਂ ਵੱਲੋਂ ਵਿਆਹ ਸਮਾਗਮਾਂ ਦੇ ਦੌਰਾਨ ਵਿਦੇਸ਼ ਦੀ ਮੰਗ ਕੀਤੀ ਜਾਂਦੀ ਹੈ ਅਤੇ ਕਈ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਜਿਸ ਨੂੰ ਸੁਣ ਕੇ ਹੈਰਾਨ ਰਹਿ ਜਾਂਦਾ ਹੈ।
ਹੁਣ ਲਾੜੇ ਦੇ ਪਰਿਵਾਰ ਨੂੰ ਬਰਾਤ ਦੀ ਖਾਤਰਦਾਰੀ ਪਸੰਦ ਨਾ ਆਉਣ ਤੇ ਬਿਨਾਂ ਲਾੜੀ ਤੋਂ ਬਰਾਤ ਬੇਰੰਗ ਵਾਪਸ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜ਼ਿਲ੍ਹਾ ਜਲੰਧਰ ਦੇ ਅਧੀਨ ਆਉਣ ਵਾਲੇ ਹਲਕਾ ਫਿਲੌਰ ਤੋਂ ਸਾਹਮਣੇ ਆਇਆ ਹੈ। ਜਿੱਥੇ ਲੜਕੀ ਪਰਿਵਾਰ ਵੱਲੋਂ ਵਿਆਹ ਦੇ ਸਾਰੇ ਸਮਾਗਮ ਕੀਤੇ ਗਏ ਸਨ ਉਥੇ ਹੀ ਲਾੜੇ ਪਰਿਵਾਰ ਨੂੰ ਵਿਆਹ ਦੇ ਇੰਤਜ਼ਾਮ ਪਸੰਦ ਨਾ ਆਉਣ ਤੇ ਲਾੜਾ ਮੰਡਪ ਵਿੱਚ ਹੀ ਸਿਹਰਾ ਸੁੱਟ ਕੇ ਵਾਪਸ ਚਲਾ ਗਿਆ। ਫਿਲੌਰ ਦੇ ਰਹਿਣ ਵਾਲੇ ਇਕ ਪਰਿਵਾਰ ਵੱਲੋਂ ਜਿੱਥੇ ਆਪਣੀ ਲੜਕੀ ਦਾ ਰਿਸ਼ਤਾ ਪਟਿਆਲਾ ਵਿਚ ਅਭਿਸ਼ੇਕ ਕੁਮਾਰ ਪੁੱਤਰ ਨਵੀਨ ਨਾਲ ਤੈਅ ਕੀਤਾ ਗਿਆ ਸੀ।
ਲੜਕੇ ਦੇ ਪਰਿਵਾਰ ਵੱਲੋਂ ਵਿਆਹ ਵਧੀਆ ਕੀਤੇ ਜਾਣ ਅਤੇ ਸਾਰੀ ਬਰਾਤ ਦੀ ਖਾਤਰਦਾਰੀ ਵਧੀਆ ਕੀਤੇ ਜਾਣ ਦੀ ਮੰਗ ਕੀਤੀ ਗਈ ਸੀ। ਲੜਕੀ ਦਾ ਪਿਤਾ ਇਹ ਸਭ ਕੁਝ ਕਰਨ ਤੋਂ ਅਸਮਰੱਥ ਸੀ ਲੇਕਿਨ ਇਸਦੇ ਬਾਵਜੂਦ ਵੀ ਉਸ ਵੱਲੋਂ ਆਪਣੀ ਧੀ ਦਾ ਵਿਆਹ ਕਲੱਬ ਵਿੱਚ ਕੀਤਾ ਗਿਆ ਜਿਸ ਵਾਸਤੇ ਉਸ ਵੱਲੋਂ 6 ਲੱਖ ਰੁਪਏ ਦਾ ਖਰਚਾ ਕੀਤਾ ਗਿਆ।
ਇਸ ਦੇ ਬਾਵਜੂਦ ਵੀ ਲਾੜੇ ਦੇ ਪਿਤਾ ਅਤੇ ਮਾਤਾ ਨੂੰ ਇਹ ਸਭ ਕੁਝ ਪਸੰਦ ਨਾ ਆਇਆ , ਉਥੇ ਹੀ ਲਾੜੇ ਪਰਵਾਰ ਵੱਲੋਂ ਮੌਕੇ ਤੇ ਪੰਜ ਸੋਨੇ ਦੀਆਂ ਮੁੰਦਰੀਆਂ ਦੀ ਮੰਗ ਵੀ ਕੀਤੀ ਗਈ। ਉਹਨਾਂ ਦੀਆਂ ਸ਼ਰਤਾਂ ਨਾ ਮੰਨਣ ਤੇ ਲੜਕੇ ਵੱਲੋਂ ਮੰਡਪ ਵਿਚ ਸਿਹਰਾ ਸੁੱਟ ਦਿੱਤਾ ਅਤੇ ਬਿਨਾਂ ਲਾੜੀ ਦੇ ਬਰਾਤ ਵਾਪਸ ਚਲੀ ਗਈ ਜਿਸ ਦੀ ਜਾਣਕਾਰੀ ਮਿਲਣ ਤੇ ਲੜਕੀ ਬੇਸੁੱਧ ਹੋ ਗਈ ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਾਇਆ ਗਿਆ ਹੈ। ਦੋਸ਼ੀਆਂ ਦੇ ਖਿਲਾਫ ਦਹੇਜ਼ ਦਾ ਮਾਮਲਾ ਦਰਜ ਕੀਤਾ ਗਿਆ ਹੈ।
Home ਤਾਜਾ ਜਾਣਕਾਰੀ ਪੰਜਾਬ: ਲਾੜੇ ਦੇ ਪਰਿਵਾਰ ਨੂੰ ਬਰਾਤ ਦੀ ਖਾਤਿਰਦਾਰੀ ਨਾ ਆਈ ਪਸੰਦ- ਬਿਨਾ ਦੁਲਹਨ ਬੇਰੰਗ ਮੁੜੀ ਬਰਾਤ
ਤਾਜਾ ਜਾਣਕਾਰੀ