BREAKING NEWS
Search

ਪੰਜਾਬ ਲਈ ਮਾੜਾ ਦਿਨ – ਅੱਜ ਇਥੇ ਇਥੇ ਮਿਲੇ 177 ਪੌਜੇਟਿਵ ਅਤੇ ਹੋਈਆਂ ਮੌਤਾਂ

ਅੱਜ ਇਥੇ ਇਥੇ ਮਿਲੇ 177 ਪੌਜੇਟਿਵ

ਪੰਜਾਬ ਲਈ ਅੱਜ ਦਾ ਦਿਨ ਬਹੁਤ ਹੀ ਜਿਆਦਾ ਮਾੜਾ ਰਿਹਾ ਜਿਥੇ ਅੱਜ ਵੱਡੀ ਗਿਣਤੀ ਵਿਚ ਕਰੋਨਾ ਦੇ ਮਰੀਜ ਮਿਲੇ ਹਨ। ਅੱਜ ਪੰਜਾਬ ਚ 177 ਨਵੇਂ ਕਰੋਨਾ ਦੇ ਪੌਜੇਟਿਵ ਕੇਸ ਸਾਹਮਣੇ ਆਏ ਹਨ ਅਤੇ 3 ਮਰੀਜਾਂ ਦੀ ਅੱਜ ਮੌਤ ਹੋਈ ਹੈ ਅੱਜ ਮਰਨ ਵਾਲੇ ਦੋਵੇਂ ਲੁਧਿਆਣੇ ਦੇ ਮਰੀਜ ਸਨ। ਅੱਜ ਸਭ ਤੋਂ ਜਿਆਦਾ ਕੇਸ ਫਿਰ ਜਲੰਧਰ ਤੋਂ ਸਾਹਮਣੇ ਆਏ ਹਨ।

ਜਲੰਧਰ ਤੋਂ ਅੱਜ 46 ਪੌਜੇਟਿਵ ਮਰੀਜ ਸਾਹਮਣੇ ਆਏ ਹਨ। ਦੂਜੇ ਨੰਬਰ ਤੇ ਅੱਜ ਲੁਧਿਆਣੇ ਤੋਂ ਕੇਸ ਸਾਹਮਣੇ ਆਏ ਹਨ ਜਿਥੇ 34 ਮਰੀਜ ਮਿਲੇ ਹਨ। ਤੀਜੇ ਨੰਬਰ ਤੇ ਇਹ ਜਿਆਦਾ ਪੌਜੇਟਿਵ ਕੇਸ ਅੰਮ੍ਰਿਤਸਰ ਤੋਂ 28 ਕੇਸ ਆਏ ਹਨ ਅਤੇ ਬਾਕੀ ਦੇ ਕੇਸ ਪੰਜਾਬ ਦੇ ਹੋਰਨਾਂ ਜਿਲਿਆਂ ਤੋਂ ਆਏ ਹਨ।

ਬਠਿੰਡਾ : ਬਠਿੰਡਾ ਜ਼ਿਲ੍ਹੇ ‘ਚ ਅੱਜ ਕੋਵਿਡ-19 ਦੇ 6 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਦਕਿ 114 ਨੈਗੇਟਿਵ ਰਿਪੋਰਟਾਂ ਵੀ ਪ੍ਰਾਪਤ ਹੋਈਆਂ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੇ ਦਿੱਤੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਮੁੜ ਅਪੀਲ ਦੁਹਰਾਈ ਕਿ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇ ਅਤੇ ਘਰੋਂ ਬਾਹਰ ਨਿਕਲਣ ਸਮੇਂ ਮਾਸਕ ਜ਼ਰੂਰ ਪਾਇਆ ਜਾਵੇ। ਜਨਤਕ ਥਾਵਾਂ ਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ।

ਗੁਰੂਹਰਸਹਾਏ: ਵਿਸ਼ਵ ਦੇਸ਼ ਅਤੇ ਪੰਜਾਬ ‘ਚ ਤੇਜ਼ੀ ਨਾਲ ਫੈਲ ਰਹੇ ਕੋਰੋਨਾ ਵਾਇਰਸ ਮਹਾਮਾਰੀ ਨੇ ਆਪਣੇ ਪੈਰ ਪਸਾਰ ਰੱਖੇ ਹਨ, ਜਿਸ ਦੇ ਚੱਲਦਿਆਂ ਅੱਜ ਗੁਰੂਹਰਸਹਾਏ ਦੇ ਨਾਲ ਲੱਗਦੇ ਪਿੰਡ ਖਹਿਰੇ ਕੇ ਉਤਾੜ ਦੇ ਵਿਪਨ ਕੰਬੋਜ ਉਮਰ 36 ਸਾਲ ਦੇ ਕਰੀਬ ਜੋ ਕਿ ਪੰਜਾਬ ਪੁਲਸ ‘ਚ ਕਾਂਸਟੇਬਲ ਹੈ ਅਤੇ ਉਸ ਦਾ ਪਿਛਲੇ ਦਿਨਾਂ ਕੋਰੋਨਾ ਦਾ ਟੈਸਟ ਹੋਇਆ ਸੀ ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਪਾਈ ਗਈ ਹੈ। ਪੁਲਸ ਮੁਲਾਜ਼ਮ ਦੀ ਰਿਪੋਰਟ ਪਾਜ਼ੇਟਿਵ ਆਉਣ ਨਾਲ ਸ਼ਹਿਰ ‘ਚ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ। ਕਿਉਂਕਿ ਇਹ ਕਾਂਸਟੇਬਲ ਕਿਹੜੇ-ਕਿਹੜੇ ਲੋਕਾਂ ਨੂੰ ਮਿਲਿਆ ਅਤੇ ਇਹ ਕਿਸੇ ਨੂੰ ਵੀ ਨਹੀਂ ਪਤਾ ਅਤੇ ਪ੍ਰਸ਼ਾਸਨ ਇਸ ਗੱਲ ਦਾ ਪਤਾ ਲਗਾ ਰਿਹਾ ਹੈ ਕਿ ਕਾਂਸਟੇਬਲ ਕਿਹੜੇ-ਕਿਹੜੇ ਲੋਕਾਂ ਨੂੰ ਮਿਲਿਆ ਹੈ।ਕਾਂਸਟੇਬਲ ਦੇ ਪਰਿਵਾਰ ਨੂੰ ਇਕਾਂਤਵਾਸ ਕਰ ਦਿੱਤਾ ਗਿਆ ਹੈ ਤੇ ਕਾਂਸਟੇਬਲ ਨੂੰ ਇਲਾਜ ਦੇ ਲਈ ਫ਼ਿਰੋਜ਼ਪੁਰ ਭੇਜ ਦਿੱਤਾ ਗਿਆ ਹੈ।

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ‘ਚ ਅੱਜ 2 ਬੈਂਕ ਕਰਮਚਾਰੀਆਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਜਾਣਕਾਰੀ ਮੁਤਾਬਕ ਬੈਂਕ ‘ਚ ਕੰਮ ਕਰਦੇ ਕਰਮਚਾਰੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਦੋਵਾਂ ਬੈਂਕਾਂ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਦੇ ਸੰਪਰਕ ‘ਚ ਆਉਣ ਵਾਲੇ ਬੈਂਕ ਕਰਮਚਾਰੀਆਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਪਤੀ-ਪਤਨੀ ਫ਼ਿਰੋਜ਼ਪੁਰ ਦੇ ਵੱਖ-ਵੱਖ ਬੈਂਕਾਂ ‘ਚ ਤਾਇਨਾਤ ਹਨ। ਸਿਹਤ ਵਿਭਾਗ ਫ਼ਿਰੋਜ਼ਪੁਰ ਵਲੋਂ ਇਨ੍ਹਾਂ ਬੈਂਕ ਕਰਮਚਾਰੀਆਂ ਦੇ ਸੰਪਰਕ ‘ਚ ਰਹੇ ਬੈਂਕ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਵੀ ਕੁਆਰਟਾਈਨ ਕੀਤਾ ਜਾ ਸਕੇ।

ਲੁਧਿਆਣਾ: ਪੰਜਾਬ ’ਚ ਕੋਰੋਨਾ ਦਾ ਕਹਿਰ ਵੱਧਦਾ ਜਾ ਰਿਹਾ ਹੈ, ਜਿਥੇ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੱਧ ਰਹੀ ਹੈ, ਉਥੇ ਹੀ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਵੀ ਸਿਲਸਿਲਾ ਜਾਰੀ ਹੈ। ਲੁਧਿਆਣਾ ’ਚ ਵੀ ਕੋਰੋਨਾ ਬੇ ਕਾ ਬੂ ਹੁੰਦਾ ਜਾ ਰਿਹਾ ਹੈ ਅਤੇ ਕੋਰੋਨਾ ਵਾਇਰਸ ਕਾਰਨ 3 ਮਰੀਜ਼ਾਂ ਦੀ ਮੌਤ ਹੋ ਗਈ। ਇਨ੍ਹਾਂ ’ਚ ਇਕ 70 ਸਾਲਾਂ ਬਜ਼ੁਰਗ ਐਸ. ਪੀ. ਐਸ. ਹਸਪਤਾਲ ’ਚ ਦਾਖਲ ਸੀ, ਜੋ ਕਿ ਸ਼ਿਵਪੁਰੀ ਦਾ ਰਹਿਣ ਵਾਲਾ ਸੀ। ਦੂਜਾ 63 ਸਾਲਾਂ ਮਰੀਜ਼ ਵੀ ਸਥਾਨਕ ਹਸਪਤਾਲ ’ਚ ਦਾਖਲ ਸੀ, ਜਿਸ ਨੂੰ ਸਾਹ ਲੈਣ ਦੀ ਦਿੱ ਕ ਤ ਸੀ ਅਤੇ ਕੋਰੋਨਾ ਕਾਰਨ ਉਸ ਦੀ ਵੀ ਅੱਜ ਮੌਤ ਹੋ ਗਈ। ਉਥੇ ਹੀ ਕੋਰੋਨਾ ਨਾ ਅੱਜ ਤੀਜੀ ਮੌਤ 40 ਸਾਲਾਂ ਇਕ ਮਹਿਲਾ ਦੀ ਹੋਈ, ਜੋ ਕਿ ਰਜਿੰਦਰ ਹਸਪਤਾਲ ’ਚ ਦਾਖਲ ਸੀ। ਮਹਿਲਾ ਨੂੰ 8 ਜੂਨ ਨੂੰ ਲੁਧਿਆਣਾ ਤੋਂ ਰੈਫਰ ਕਰਕੇ ਪਟਿਆਲਾ ਭੇਜਿਆ ਗਿਆ ਸੀ। ਸਿਵਲ ਸਰਜਨ ਨੇ ਅੱਜ ਉਕਤ ਤਿੰਨਾਂ ਮੌਤਾਂ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਜ਼ਿਲੇ ’ਚ ਕੋਰੋਨਾ ਵਾਇਰਸ ਕਾਰਣ ਮਰਨ ਵਾਲੇ ਲੋਕਾਂ ਦੀ ਗਿਣਤੀ 17 ਹੋ ਗਈ ਹੈ।

ਅੰਮ੍ਰਿਤਸਰ : ਅੰਮ੍ਰਿਤਸਰ ਜ਼ਿਲ੍ਹੇ ਵਿਚ ਕੋਰੋਨਾ ਵਾਇਰਸ ਦਾ ਮੱਕੜਜਾਲ ਲਗਾਤਾਰ ਪੈਰ ਪਸਾਰਦਾ ਜਾ ਰਿਹਾ ਹੈ। ਸੋਮਵਾਰ ਸ਼ਾਮ ਨੂੰ ਐੱਸ. ਐੱਚ. ਓ. ਰਾਮਬਾਗ ਤੋਂ ਇਲਾਵਾ ਦੋ ਹੋਰ ਪੁਲਸ ਕਾਮਿਆਂ ਸਣੇ 35 ਨਵੇਂ ਕੋਰੋਨਾ ਦੇ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਵਲੋਂ 800 ਦਾ ਸੈਂਕੜਾ ਪਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਵਿਚ ਲਗਾਤਾਰ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ। ਜ਼ਿਲ੍ਹੇ ਵਿਚ ਹੁਣ ਕੋਰੋਨਾ ਮਰੀਜ਼ਾਂ ਦੀ ਗਿਣਤੀ 808 ਹੋ ਗਈ ਹੈ, ਜਿਨ੍ਹਾਂ ਵਿਚੋਂ 523 ਮਰੀਜ਼ ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ ਜਦਕਿ 254 ਮਰੀਜ਼ ਅਜੇ ਵੀ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਅਧੀਨ ਹਨ ਜਦਕਿ 31 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਸਿਹਤ ਵਿਭਾਗ ਅਨੁਸਾਰ ਅੱਜ ਜਿਹੜੇ ਨਵੇਂ ਮਾਮਲੇ ਸਾਹਮਣੇ ਆਏ ਹਨ, ਉਨ੍ਹਾਂ ਵਿਚ 28 ਮਾਮਲੇ ਉਹ ਹਨ ਜਿਹੜੇ ਕਮਿਊਨਿਟੀ ਵਿਚੋਂ ਸਾਹਮਣੇ ਆਏ ਹਨ ਜਦਕਿ 7 ਮਰੀਜ਼ ਉਹ ਹਨ ਜਿਹੜੇ ਪਹਿਲਾਂ ਤੋਂ ਪਾਜ਼ੇਟਿਵ ਆਏ ਮਰੀਜ਼ਾਂ ਦੇ ਸੰਪਰਕ ਵਿਚ ਆਏ ਸਨ।



error: Content is protected !!