BREAKING NEWS
Search

ਪੰਜਾਬ ਲਈ ਜਾਰੀ ਹੋਇਆ ਮੌਸਮ ਦਾ ਇਹ ਵੱਡਾ ਅਲਰਟ ਹੋਵੇਗੀ ਇਥੇ ਇਥੇ ਜਲ ਥਲ

ਮੌਸਮ ਦਾ ਅਲਰਟ ਹੋਵੇਗੀ ਇਥੇ ਇਥੇ ਜਲ ਥਲ

ਚਿਪਚਿਪੀ ਗਰਮੀ ਤੋਂ ਵੱਡੀ ਰਾਹਤ ਜਲਦ: ਅਰਸੇ ਬਾਅਦ ਖਾੜੀ ਬੰਗਾਲ ਦੀਆਂ ਪੂਰਬੀ ਹਵਾਂਵਾਂ ਤੇ ਵੈਸਟਰਨ ਡਿਸਟ੍ਬੇਂਸ ਨਾਲ ਬਰਸਾਤਾਂ ਦੀ ਪੰਜਾਬ ਚ ਵਾਪਸੀ ਹੋਣ ਵਾਲੀ ਹੈ। ਬੁੱਧਵਾਰ ਸ਼ਾਮ/ਰਾਤ ਤੋਂ ਹੀ ਨੀਮ-ਪਹਾੜੀ ਤੇ ਮਾਲਵਾ ਦੇ ਜਿਲਿਆਂ ਚ ਮੌਸਮੀ ਹਲਚਲਾਂ ਸ਼ੁਰੂ ਹੋਣ ਦੀ ਉਮੀਦ ਹੈ। 30-31-1 ਨੂੰ ਸੂਬੇ ਦੇ ਬਹੁਗਿਣਤੀ ਹਿੱਸਿਆਂ ਚ ਦਰਮਿਆਨੀਆਂ/ਭਾਰੀ ਬਰਸਾਤੀ ਕਾਰਵਾਈਆਂ ਨਾਲ਼ ਗਰਮੀ ਤੋਂ ਵੱਡੀ ਰਾਹਤ ਮਿਲੇਗੀ। ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਚੰਡੀਗੜ੍ਹ, ਪਟਿਆਲਾ, ਸੰਗਰੂਰ, ਬਰਨਾਲਾ, ਖੰਨਾ, ਲੁਧਿਆਣਾ, ਫਾਜਿਲਕਾ, ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਚ ਭਾਰੀ ਮੀਂਹ ਦੀ ਉਮੀਦ ਹੈ।

ਜੁਲਾਈ ਦੇ ਅੰਤ ਚ ਸ਼ੁਰੂ ਹੋਇਆ ਬਰਸਾਤ ਦਾ ਇਹ ਦੌਰ ਰੁਕ-ਰੁਕ ਕੇ 2 ਅਗਸਤ ਤੱਕ ਜਾਰੀ ਰਹੇਗਾ। ਨੀਮ-ਪਹਾੜੀ ਖੇਤਰਾਂ ਚ ਉਸਤੋਂ ਬਾਅਦ ਵੀ ਮਾਨਸੂਨੀ ਹਲਚਲ ਬਣੀ ਰਹੇਗੀ। 4-5 ਸੂਬੇ ਨੂੰ ਵੈਸਟਰਨ ਡਿਸਟ੍ਬੇਂਸ ਦੇ ਆਗਮਨ ਨਾਲ ਫਿਰ ਤੋਂ ਬਰਸਾਤਾਂ ਦੀ ਉਮੀਦ ਹੈ। ਇਸੇ ਦੌਰਾਨ ਬੰਗਾਲ ਦੀ ਖਾੜੀ ਚ ਘੱਟ ਦਬਾਅ ਦਾ ਸਿਸਟਮ ਜਨਮ ਲਵੇਗਾ। ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਡਾ. ਕੁਲਵਿੰਦਰ ਕੌਰ ਗਿੱਲ ਨੇ ਦੱਸਿਆ ਕਿ ਇਸ ਵਾਰ ਜੁਲਾਈ ਦੇ ਮਹੀਨੇ ਮੀਂਹ ਆਮ ਨਾਲੋਂ ਜ਼ਿਆਦਾ ਪਿਆ ਹੈ। ਅਗਸਤ ਦੇ ਮਹੀਨੇ ਵੀ ਚੰਗਾ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਪਿਛਲੇ ਦਿਨਾਂ ਤੋਂ ਹੁੰਮਸ ਕੁੱਝ ਜ਼ਿਆਦਾ ਹੀ ਸੀ ਅਤੇ ਲੋਕਾਂ ਨੂੰ ਬਾਰਿਸ਼ ਨਾਲ ਰਾਹਤ ਮਿਲੇਗੀ। ਇਸ ਤੋਂ ਇਲਾਵਾ ਉਨ੍ਹਾਂ ਬਾਰਸ਼ ਨੂੰ ਕਿਸਾਨਾਂ ਲਈ ਲਾਭਕਾਰੀ ਦੱਸਿਆ ਹੈ ਅਤੇ ਇਸ ਬਾਰੇ ਕਿਸਾਨਾਂ ਨੂੰ ਨਿਰਦੇਸ਼ ਦਿੱਤੇ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!