ਆਈ ਤਾਜ਼ਾ ਵੱਡੀ ਖਬਰ

ਅੱਜ ਦੇ ਦੌਰ ਵਿਚ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਜਲਦ ਅਮੀਰ ਹੋਣ ਦੇ ਚੱਕਰ ਵਿੱਚ ਕਈ ਗ਼ੈਰ ਕਾਨੂੰਨੀ ਕੰਮ ਕੀਤੇ ਜਾਂਦੇ ਹਨ ਜਿਥੇ ਗਲਤ ਮਕਸਦ ਨਾਲ ਪੈਸਾ ਕਮਾਇਆ ਜਾਂਦਾ ਹੈ ਉਥੇ ਹੀ ਬਹੁਤ ਸਾਰੇ ਲੋਕਾਂ ਵੱਲੋਂ ਪੈਸਾ ਕਮਾਉਣ ਦੇ ਚੱਕਰ ਵਿੱਚ ਕਈ ਗੈਰ ਸਮਾਜਿਕ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ। ਪਰ ਕੁਝ ਲੋਕਾਂ ਵੱਲੋਂ ਮਿਹਨਤ ਮਜ਼ਦੂਰੀ ਕਰਕੇ ਹੀ ਆਪਣੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਜਿਨ੍ਹਾਂ ਵੱਲੋਂ ਰੱਬ ਤੇ ਭਰੋਸਾ ਕਰ ਕੇ ਆਪਣੀ ਕਿਸਮਤ ਅਜ਼ਮਾਉਣ ਵਾਸਤੇ ਲਾਟਰੀ ਵੀ ਪਾਈ ਜਾਂਦੀ ਹੈ,ਜਿੱਥੇ ਕਈ ਵਾਰ ਉਨ੍ਹਾਂ ਦੀ ਕਿਸਮਤ ਇੰਨੀ ਜਿਆਦਾ ਮਿਹਰਬਾਨ ਹੋ ਜਾਂਦੀ ਹੈ।

ਜਿਸ ਨਾਲ ਉਨ੍ਹਾਂ ਦੀ ਕਿਸਮਤ ਰਾਤੋ ਰਾਤ ਬਦਲ ਜਾਂਦੀ ਹੈ। ਅਜਿਹੇ ਬਹੁਤ ਸਾਰੇ ਮਾਮਲੇ ਪੰਜਾਬ ਵਿੱਚ ਆਮ ਹੀ ਸਾਹਮਣੇ ਆ ਜਾਂਦੇ ਹਨ। ਹੁਣ ਪੰਜਾਬ ਵਿੱਚ ਇੱਥੇ ਇਕ ਰਾਜ ਮਿਸਤਰੀ ਦੀ ਧੀ ਦੇ ਵਿਆਹ ਨੇ ਉਸ ਦੀ ਕਿਸਮਤ ਬਦਲ ਹੈ ਜਿੱਥੇ ਉਹ ਰਾਤੋਂ-ਰਾਤ ਕਰੋੜਪਤੀ ਬਣ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਘਨੌਲੀ ਨਜ਼ਦੀਕ ਪੈਂਦੇ ਪਿੰਡ ਬੇਗਮ ਪੁਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੇ ਦਿਹਾੜੀਦਾਰ ਲਾਲੀ ਸਿੰਘ ਪੁੱਤਰ ਰਾਮਚਰਨ ਵੱਲੋਂ ਆਪਣੀ ਧੀ ਦੇ ਵਿਆਹ ਵਾਸਤੇ ਇਕ ਲਾਟਰੀ ਵਾਲੇ ਤੋਂ 200 ਰੁਪਏ ਵਿੱਚ ਲਾਟਰੀ ਖਰੀਦੀ ਗਈ ਸੀ,ਉਸ ਵੱਲੋਂ ਇਹ ਲਾਟਰੀ ਮਾਲਕ ਬ੍ਰਿਜ ਮੋਹਨ ਵੱਲੋਂ ਖਰੀਦੀ ਗਈ ਸੀ।

ਜੋ ਮੋਰਿੰਡਾਂ ਦੇ ਨੂੰਹ ਕਲੋਨੀ ਵਿੱਚ ਲਾਟਰੀ ਵੇਚਣ ਦਾ ਕੰਮ ਕਰਦਾ ਹੈ। ਉਥੇ ਹੀ ਪਰਿਵਾਰ ਵੱਲੋਂ ਉਨ੍ਹਾਂ ਦੀ ਲਾਟਰੀ ਨਿਕਲਣ ਦੀ ਜਾਣਕਾਰੀ ਮਿਲਣ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਲਾਲੀ ਸਿੰਘ ਨੇ ਦੱਸਿਆ ਹੈ ਕਿ ਉਸ ਵੱਲੋਂ 24 ਮਾਰਚ ਨੂੰ ਇਹ ਲਾਟਰੀ ਖਰੀਦੀ ਗਈ ਸੀ।

ਜੋ ਕਿ 200 ਰੁਪਏ ਦੀ ਸੀ ਅਤੇ ਉਸ ਵੱਲੋਂ ਆਪਣੀ ਧੀ ਦੇ ਵਿਆਹ ਵਾਸਤੇ ਇਹ ਲਾਟਰੀ ਦਾ ਟਿਕਟ ਖ਼ਰੀਦਿਆ ਗਿਆ। ਪਰਿਵਾਰ ਵਿਚ ਜਿਥੇ ਇਸ ਵਿਅਕਤੀ ਵੱਲੋਂ ਰਾਜ ਮਿਸਤਰੀ ਦਾ ਕੰਮ ਕੀਤਾ ਜਾਂਦਾ ਹੈ ਉਥੇ ਹੀ ਪਰਿਵਾਰ ਵਿਚ ਤਿੰਨ ਬੱਚੇ ਹਨ ਜਿਨਾਂ ਵਿੱਚ 2 ਬੇਟੇ ਅਤੇ ਇਕ ਲੜਕੀ ਸ਼ਾਮਲ ਹਨ। ਉਸਨੇ ਦੱਸਿਆ ਕਿ ਉਸਦੀ ਲਾਟਰੀ ਨਿਕਲਣ ਦੀ ਜਾਣਕਾਰੀ ਸਬੰਧਤ ਅਧਿਕਾਰੀਆਂ ਵੱਲੋਂ ਦਿੱਤੀ ਗਈ ਸੀ। ਉਸ ਨੇ ਦੱਸਿਆ ਕਿ ਇਸ ਪੈਸੇ ਦੇ ਨਾਲ ਉਹ ਆਪਣੇ ਬੱਚਿਆਂ ਦੇ ਸੁਪਨਿਆਂ ਨੂੰ ਪੂਰਾ ਕਰੇਗਾ।

Home ਤਾਜਾ ਜਾਣਕਾਰੀ ਪੰਜਾਬ : ਰਾਜ ਮਿਸਤਰੀ ਦੀ ਧੀ ਦੇ ਵਿਆਹ ਨੇ ਬਦਲ ਦਿੱਤੀ ਜਿੰਦਗੀ – ਇਸ ਤਰਾਂ ਹੋ ਗਿਆ ਰਾਤੋ ਰਾਤ ਕਰੋੜਪਤੀ

ਤਾਜਾ ਜਾਣਕਾਰੀ
ਪੰਜਾਬ : ਰਾਜ ਮਿਸਤਰੀ ਦੀ ਧੀ ਦੇ ਵਿਆਹ ਨੇ ਬਦਲ ਦਿੱਤੀ ਜਿੰਦਗੀ – ਇਸ ਤਰਾਂ ਹੋ ਗਿਆ ਰਾਤੋ ਰਾਤ ਕਰੋੜਪਤੀ
ByadminMarch 29, 2022Comments Off on ਪੰਜਾਬ : ਰਾਜ ਮਿਸਤਰੀ ਦੀ ਧੀ ਦੇ ਵਿਆਹ ਨੇ ਬਦਲ ਦਿੱਤੀ ਜਿੰਦਗੀ – ਇਸ ਤਰਾਂ ਹੋ ਗਿਆ ਰਾਤੋ ਰਾਤ ਕਰੋੜਪਤੀ
Previous Postਪੰਜਾਬ ਚ ਇਥੇ ਗੁਰਦਵਾਰਾ ਸਾਹਿਬ ਚ ਹੋਈ ਬੇਅਦਬੀ ਗ੍ਰੰਥੀ ਸਿੰਘ ਤੇ ਕੀੱਤਾ ਗਿਆ ਤਲਵਾਰਾਂ ਨਾਲ ਹਮਲਾ
Next Postਆਈ ਵੱਡੀ ਮਾੜੀ ਖਬਰ ਵਾਪਰਿਆ ਇਹ ਭਾਣਾ – ਸੁਣ ਪੰਜਾਬ ਚ ਛਾਈ ਸੋਗ ਦੀ ਲਹਿਰ