BREAKING NEWS
Search

ਪੰਜਾਬ: ਮੰਗੇਤਰ ਨਾਲ ਗੁਰਦਆਰੇ ਆਏ ਕੁੜੀ ਦੀ ਹੋਈ ਇਸ ਤਰਾਂ ਅਚਾਨਕ ਮੌਤ, 3 ਮਹੀਨੇ ਪਹਿਲਾਂ ਹੋਈ ਸੀ ਮੰਗਣੀ

ਆਈ ਤਾਜ਼ਾ ਵੱਡੀ ਖਬਰ 

ਆਏ ਦਿਨ ਹੋਣ ਵਾਲੇ ਸੜਕ ਹਾਦਸੇ ਵਿੱਚ ਜਿਥੇ ਲਗਾਤਾਰ ਵਾਧਾ ਹੋ ਰਿਹਾ ਹੈ ਉਥੇ ਹੀ ਕੁਝ ਲੋਕਾਂ ਵੱਲੋਂ ਵਰਤੀ ਜਾਂਦੀ ਅਣਗਹਿਲੀ ਦੇ ਕਾਰਨ ਅਜਿਹੇ ਭਿਆਨਕ ਹਾਦਸੇ ਵਾਪਰ ਜਾਂਦੇ ਹਨ। ਜਿਥੇ ਕੁਝ ਲੋਕਾਂ ਦੀ ਇਕ ਛੋਟੀ ਜਿਹੀ ਗਲਤੀ ਦੇ ਕਾਰਨ ਅਜਿਹਾ ਭਿਆਨਕ ਸੜਕ ਹਾਦਸਾ ਵਾਪਰ ਜਾਂਦਾ ਹੈ ਜਿੱਥੇ ਦੇਖਦੇ ਹੀ ਦੇਖਦੇ ਕੁਝ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਉੱਥੇ ਹੀ ਬਹੁਤ ਸਾਰੇ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਕੁਝ ਬੱਸ ਚਾਲਕਾਂ ਵੱਲੋਂ ਇਸ ਤਰਾਂ ਬੱਸ ਨੂੰ ਰੋਕਿਆ ਜਾਂਦਾ ਹੈ ਜਿਸ ਕਾਰਨ ਕਈ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ। ਬਹੁਤ ਸਾਰੇ ਬੱਸ ਚਾਲਕਾਂ ਵੱਲੋਂ ਜਿੱਥੇ ਅੱਗੇ ਜਾਣ ਦੀ ਕਾਹਲ ਕੀਤੀ ਜਾਂਦੀ ਹੈ ਉਥੇ ਹੀ ਕਈ ਸਵਾਰੀਆਂ ਨੂੰ ਭਾਰੀ ਖਮਿਆਜ਼ਾ ਭੁਗਤਣਾ ਪੈਂਦਾ ਹੈ।

ਹੁਣ ਇਥੇ ਆਪਣੇ ਮੰਗੇਤਰ ਨਾਲ ਗੁਰਦੁਆਰੇ ਗਈ ਕੁੜੀ ਦੀ ਭਿਆਨਕ ਮੌਤ ਹੋਈ ਹੈ ਜਿੱਥੇ ਤਿੰਨ ਮਹੀਨੇ ਪਹਿਲਾਂ ਹੀ ਮੰਗਣੀ ਹੋਈ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੋਗਾ ਦੇ ਅਧੀਨ ਆਉਣ ਵਾਲੇ ਕੋਟਕਪੂਰਾ ਹਾਈਵੇ ਰੋਡ ਤੇ ਪੈਂਦੇ ਟੋਲ ਪਲਾਜ਼ਾ ਤੋਂ ਸਾਹਮਣੇ ਆਇਆ ਹੈ। ਜਿਥੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਪਿੰਡ ਡਰੋਲੀ ਕਲਾਂ ਦੀ ਰਹਿਣ ਵਾਲੇ ਨੌਜਵਾਨ ਲੜਕੇ ਜਗਤਾਰ ਸਿੰਘ ਪੁੱਤਰ ਕੁਲਵੰਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੀ ਤਿੰਨ ਮਹੀਨੇ ਪਹਿਲਾਂ ਹੀ ਰੁਪਿੰਦਰ ਕੌਰ ਪੁੱਤਰੀ ਜਗਤਾਰ ਸਿੰਘ ਦੇ ਨਾਲ ਮੰਗਣੀ ਹੋਈ ਸੀ।

ਜੋ ਕਿ ਹੁਣ ਵਿਦੇਸ਼ ਜਾਣ ਦੀ ਤਿਆਰੀ ਕਰ ਰਹੀ ਸੀ ਜਿਸ ਦੇ ਚਲਦਿਆਂ ਹੋਇਆਂ ਉਹ ਧਾਰਮਿਕ ਜਗਾ ਤੇ ਮੱਥਾ ਟੇਕ ਕੇ ਵਾਪਸ ਆਪਣੇ ਘਰ ਜਾਣ ਵਾਸਤੇ ਕੋਟਕਪੂਰਾ ਜਾਣ ਲਈ ਬੱਸ ਵਿੱਚ ਚਲੇ ਗਈ ਸੀ। ਪਰ ਉਸ ਦਾ ਮੋਬਾਈਲ ਫੋਨ ਲੜਕੀ ਕੋਲ ਰਹਿ ਜਾਣ ਤੇ ਜਿੱਥੇ ਕੁਝ ਦੂਰੀ ਤੇ ਪਹੁੰਚਣ ਤੋਂ ਬਾਅਦ ਉਹ ਫੋਨ ਲੈਣ ਵਾਸਤੇ ਬਸ ਚੋ ਉਤਰਨ ਲੱਗੀ ਤਾਂ ਬੱਸ ਚਾਲਕ ਵੱਲੋਂ ਇਸ ਤਰ੍ਹਾਂ ਬਰੇਕ ਮਾਰੀ ਗਈ ਜਿਸ ਕਾਰਨ ਲੜਕੀ ਬਸ ਦੇ ਹੇਠਾਂ ਡਿੱਗ ਗਈ ਅਤੇ ਬੱਸ ਦੇ ਪਿਛਲੇ ਟਾਇਰ ਦੇ ਹੇਠਾਂ ਆ ਗਈ।

ਲੜਕੀ ਦੀ ਜਿੱਥੇ ਘਟਨਾ ਸਥਾਨ ਤੇ ਮੌਤ ਹੋ ਗਈ ਉਥੇ ਹੀ ਬੱਸ ਚਾਲਕ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਹੈ।



error: Content is protected !!