ਆਈ ਤਾਜ਼ਾ ਵੱਡੀ ਖਬਰ
ਪੰਜਾਬ ਵਿੱਚ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆਉਦੇ ਹਨ ਜਿਸ ਨਾਲ ਪੰਜਾਬ ਦੇ ਹਲਾਤਾਂ ਤੇ ਗਹਿਰਾ ਅਸਰ ਪੈਂਦਾ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਕਾਰਨ ਲੋਕਾਂ ਵਿਚ ਰੋਸ ਦਾ ਮਾਹੌਲ ਪੈਦਾ ਹੁੰਦਾ ਹੈ। ਹੁਣ ਪੰਜਾਬ ਵਿੱਚ ਇੱਥੇ ਮੇਅਰ ਵਲੋਂ ਕੀਤੀ ਬੇਅਦਬੀ, ਵੀਡੀਓ ਆਈ ਸਾਹਮਣੇ- ਇਲਾਕਾ ਨਿਵਾਸੀਆਂ ਚ ਰੋਸ, ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਟਿਆਲੇ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਦਰਗਾਹ ਦੀ ਕੰਧ ਲੱਤਾਂ ਮਾਰ ਕੇ ਪਟਿਆਲਾ ਦੇ ਮੇਅਰ ਵੱਲੋਂ ਡੇਗੀ ਗਈ ਹੈ, ਉਥੇ ਹੀ ਦਰਗਾਹ ਦੀ ਚਾਦਰ ਪਾੜ ਕੇ ਵੀ ਬੇਅਦਬੀ ਕੀਤੀ ਗਈ ਹੈ। ਇਸ ਘਟਨਾ ਦੀ ਜਾਣਕਾਰੀ ਸਾਹਮਣੇ ਆਉਂਦਿਆਂ ਲੋਕਾਂ ਵਿੱਚ ਰੋਸ ਵੇਖਿਆ ਜਾ ਰਿਹਾ ਹੈ ਕਿਉਂਕਿ ਇਸ ਘਟਨਾ ਦੀ ਇਕ ਵੀਡੀਓ ਵਾਇਰਲ ਹੋਈ ਹੈ।
ਦੱਸ ਦਈਏ ਕਿ ਇਹ ਘਟਨਾ ਪਟਿਆਲਾ ਦੇ ਵਿੱਚ ਸ਼ੀਸ਼ ਮਹਿਲ ਦੇ ਨਜ਼ਦੀਕ ਨਦੀ ਕਿਨਾਰੇ ਬਣੀ ਪੁਰਾਤਨ ਦਰਗਾਹ ਇਹ ਵਾਪਰੀ ਹੈ ਜਿਥੇ ਇਹ ਬੇਅਦਬੀ ਪਟਿਆਲਾ ਦੇ ਨਗਰ ਨਿਗਮ ਦੇ ਮੇਅਰ ਸੰਜੀਵ ਸ਼ਰਮਾ ਬਿੱਟੂ ਵੱਲੋਂ ਕੀਤੀ ਗਈ ਹੈ, ਜਿੱਥੇ ਵਾਇਰਲ ਹੋਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ,ਕਿ ਕਿਵੇਂ ਮੇਅਰ ਆਪਣੀ ਗੱਡੀ ਵਿੱਚੋਂ ਉੱਤਰ ਕੇ ਦਰਗਾਹ ਤੇ ਗਏ ਅਤੇ ਸਿੱਧਾ ਜਾ ਕੇ ਉਨ੍ਹਾਂ ਵੱਲੋਂ ਕੰਧ ਨੂੰ ਸੁੱਟਿਆ ਗਿਆ ਅਤੇ ਫਿਰ ਦਰਗਾਹ ਤੇ ਚੜ੍ਹਾਈ ਗਈ ਚਾਦਰ ਨੂੰ ਪਾੜ ਦਿੱਤਾ ਗਿਆ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਉਨ੍ਹਾਂ ਵੱਲੋਂ ਕਿਸੇ ਨਾਲ ਕੋਈ ਵੀ ਗੱਲਬਾਤ ਨਹੀਂ ਕੀਤੀ ਗਈ।
ਇਸ ਘਟਨਾ ਬਾਰੇ ਜਾਣਕਾਰੀ ਦਿੰਦੇ ਹੋਏ ਦਰਗਾਹ ਤੇ ਸੇਵਾ ਕਰਨ ਵਾਲੇ ਇਕ ਵਿਅਕਤੀ ਨੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਸ ਗੱਲ ਦਾ ਕੋਈ ਇਲਮ ਨਹੀਂ ਸੀ ਕਿ ਮੇਅਰ ਵੱਲੋਂ ਇਸ ਤਰ੍ਹਾਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਅਰ ਵੱਲੋਂ ਜਿਥੇ ਇਹ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਥੇ ਹੀ ਇਹ ਖਵਾਜਾ ਪੀਰ ਬਾਬਾ ਜੀ ਦੀ ਪੁਰਾਤਨ ਦਰਗਾਹ ਹੈ ਇਸ ਨਾਲ ਜੁੜੇ ਹੋਏ ਸਾਰੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।
ਇਸ ਬਾਬਤ ਗੱਲ ਕੀਤੇ ਜਾਣ ਤੇ ਮੇਅਰ ਵੱਲੋਂ ਆਖਿਆ ਗਿਆ ਹੈ ਕਿ ਉਨ੍ਹਾਂ ਵੱਲੋਂ ਕੁਝ ਵੀ ਗਲਤ ਨਹੀਂ ਕੀਤਾ ਜਾ ਰਿਹਾ ਹੈ, ਉਨ੍ਹਾਂ ਕਿਹਾ ਕਿ ਨਜਾਇਜ਼ ਕਬਜ਼ਿਆਂ ਨੂੰ ਹਟਾ ਕੇ ਹੀ ਪਟਿਆਲਾ ਨੂੰ ਵਧੀਆ ਤਰੀਕੇ ਨਾਲ ਅੱਗੇ ਲਿਜਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਮੈਂ ਦੋ ਦਿਨ ਪਹਿਲਾਂ ਬਣੀ ਹੋਈ ਦਰਗਾਹ ਨੂੰ ਤੋੜਿਆ ਹੈ ਇਹ ਕੋਈ ਵੀ ਪੁਰਾਤਨ ਦਰਗਾਹ ਨਹੀਂ ਹੈ। ਉਥੇ ਹੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਮੇਅਰ ਸੰਜੀਵ ਸ਼ਰਮਾ ਬਿੱਟੂ ‘ਤੇ ਸਖਤ ਕਾਰਵਾਈ ਹੋਵੇ।
ਤਾਜਾ ਜਾਣਕਾਰੀ