BREAKING NEWS
Search

ਪੰਜਾਬ: ਮਾਮੇ ਨੇ 4 ਸਾਲਾਂ ਦੀ ਭਾਣਜੀ ਨੂੰ ਦਿਤੀ ਇਸ ਤਰਾਂ ਤੜਫਾ ਤੜਫਾ ਕੇ ਮੌਤ – ਫੈਲੀ ਸਨਸਨੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਏ ਦਿਨ ਹੀ ਦਿਲ ਨੂੰ ਦਹਿਲਾ ਦੇਣ ਵਾਲੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਰਿਸ਼ਤਿਆਂ ਨੂੰ ਤਾਰ ਤਾਰ ਕਰ ਦਿੰਦੀਆਂ ਹਨ। ਜਿੱਥੇ ਬਹੁਤ ਸਾਰੇ ਰਿਸ਼ਤੇ ਅਜਿਹੇ ਹੁੰਦੇ ਹਨ ਜਿੱਥੇ ਬੱਚਿਆਂ ਨਾਲ ਪ੍ਰੇਮ ਦੀ ਡੋਰ ਬੱਝ ਜਾਂਦੀ ਹੈ। ਅਤੇ ਉਹ ਰਿਸ਼ਤੇ ਬੱਚਿਆਂ ਲਈ ਸਭ ਤੋਂ ਨਜ਼ਦੀਕੀ ਰਿਸ਼ਤੇ ਹੁੰਦੇ ਹਨ। ਜਿੱਥੇ ਚਾਈਂ ਚਾਈਂ ਬੱਚੇ ਆਪਣੇ ਨਾਨਕਿਆਂ ਦੇ ਵਿੱਚ ਜਾਂਦੇ ਹਨ ਜਿਥੇ ਜਾ ਕੇ ਉਹ ਆਪਣੇ ਨਾਨਾ-ਨਾਨੀ ਮਾਮਾ-ਮਾਮੀ ਅਤੇ ਮਾਸੀ ਨੂੰ ਮਿਲ ਸਕਣ। ਬੱਚਿਆਂ ਨੂੰ ਸਭ ਤੋਂ ਵਧੇਰੇ ਪਿਆਰ ਵੀ ਨਾਨਕਿਆਂ ਵੱਲੋਂ ਹੀ ਕੀਤਾ ਜਾਂਦਾ ਹੈ। ਬੱਚੇ ਆਪਣੀਆਂ ਛੁਟੀਆਂ ਦੋਰਾਨ ਵੀ ਆਪਣੇ ਨਾਨਕੇ ਜਾਣਾ ਹੀ ਪਸੰਦ ਕਰਦੇ ਹਨ।

ਉੱਥੇ ਹੀ ਬੱਚਿਆਂ ਨਾਲ ਨਾਨਕਿਆਂ ਵਿੱਚ ਆਪਣੇ ਨਾਨਕੇ ਪਰਵਾਰ ਵੱਲੋਂ ਕੀਤੀਆਂ ਗਈਆਂ ਘਟਨਾਵਾਂ ਸਭ ਬੱਚਿਆਂ ਦੇ ਮਾਪਿਆਂ ਨੂੰ ਝੰ-ਜੋ-ੜ ਕੇ ਰੱਖ ਦਿੰਦੀਆਂ ਹਨ। ਹੁਣ ਪੰਜਾਬ ਵਿੱਚ ਇੱਥੇ ਚਾਰ ਸਾਲਾਂ ਦੀ ਭਾਣਜੀ ਨੂੰ ਮਾਮੇ ਵੱਲੋਂ ਇਸ ਤਰਾਂ ਤੜਫਾ-ਤੜਫਾ ਕੇ ਮਾਰ ਦਿੱਤਾ ਗਿਆ ਹੈ, ਜਿਸ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪਟਿਆਲਾ ਦੀ ਤੇਜ਼ਬਾਗ ਕਲੋਨੀ ਤੋਂ ਸਾਹਮਣੇ ਆਈ ਹੈ ਜਿੱਥੇ ਇੱਕ ਮਾਮੇ ਵੱਲੋਂ ਆਪਣੀ ਚਾਰ ਸਾਲਾਂ ਦੀ ਭਾਣਜੀ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ ਗਈ ਹੈ।

ਦੱਸਿਆ ਗਿਆ ਹੈ ਕਿ ਕਪੂਰਥਲਾ ਦੀ ਰਹਿਣ ਵਾਲੀ 4 ਸਾਲਾ ਬੱਚੀ ਮਾਹਿਰਾ ਦੋ ਦਿਨ ਪਹਿਲਾਂ ਹੀ ਆਪਣੇ ਨਾਨਕੇ ਘਰ ਆਈ ਸੀ। ਜਿੱਥੇ ਉਸ ਦੇ ਨਾਨੇ ਦਾ ਅਪਰੇਸ਼ਨ ਹੋਣ ਵਾਲਾ ਸੀ। ਉੱਥੇ ਹੀ ਮਾਮੇ ਵੱਲੋਂ ਮਾਨਸਿਕ ਹਾਲਤ ਠੀਕ ਨਾ ਹੋਣ ਕਾਰਨ ਆਪਣੀ ਭਾਣਜੀ ਦਾ ਇਸ ਤਰ੍ਹਾਂ ਕਰ ਦਿੱਤਾ ਗਿਆ ਹੈ, ਜਿਸ ਨੂੰ ਸੁਣ ਕੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਪੁਲਿਸ ਵੱਲੋਂ ਜਿਥੇ ਮੌਕੇ ਤੇ ਪਹੁੰਚ ਕੇ ਖੂਨ ਨਾਲ ਲਥਪੱਥ ਬੱਚੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਉਥੇ ਹੀ ਦੋਸ਼ੀ ਮਾਮੇ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਦੱਸਿਆ ਗਿਆ ਹੈ ਕਿ ਦੋਸ਼ੀ ਪੰਕਜ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਜਿਸ ਕਾਰਨ ਇਹ ਸਭ ਕੁਝ ਹੋਇਆ ਹੈ। ਉੱਥੇ ਹੀ ਬੱਚੀ ਦੇ ਪਿਤਾ ਨੂੰ ਵੀ ਬੁਲਾਇਆ ਗਿਆ ਹੈ ਉਸ ਦੇ ਬਿਆਨਾਂ ਦੇ ਸਾਹਮਣੇ ਆਉਣ ਤੋਂ ਬਾਅਦ ਪੁਲਸ ਵੱਲੋਂ ਅਗਲੀ ਕਾਰਵਾਈ ਕੀਤੀ ਜਾਵੇਗੀ। ਇਹ ਘਟਨਾ ਸ਼ੁੱਕਰਵਾਰ ਦੀ ਸਵੇਰੇ 11 ਵਜੇ ਵਾਪਰੀ ਹੈ ਜਦੋਂ ਪੁਲਿਸ ਨੂੰ ਕਿਸੇ ਵੱਲੋਂ ਇਸ ਦੀ ਸੂਚਨਾ ਦਿੱਤੀ ਗਈ ਸੀ।



error: Content is protected !!