ਆਈ ਤਾਜ਼ਾ ਵੱਡੀ ਖਬਰ
ਅੱਜਕਲ ਜਿਥੇ ਲੁੱਟ-ਖੋਹ ਚੋਰੀ ਠੱਗੀ ਦੇ ਚਲਦਿਆਂ ਹੋਇਆਂ ਬਹੁਤ ਸਾਰੇ ਹਾਦਸੇ ਵਾਪਰ ਰਹੇ ਹਨ ਅਤੇ ਕਈ ਲੋਕਾਂ ਵੱਲੋਂ ਵੱਲੋਂ ਆਪਸੀ ਰੰਜਿਸ਼ ਦੇ ਚਲਦਿਆਂ ਹੋਇਆਂ ਵੀ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਸੀ ਵਿਵਾਦ ਦੇ ਚਲਦਿਆਂ ਹੋਇਆਂ ਵੀ ਕਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਤਾਂ ਉਥੇ ਹੀ ਕਈ ਮਾਮਲੇ ਸਾਹਮਣੇ ਆਏ ਹਨ ਜੋ ਅਚਾਨਕ ਵਾਪਰ ਜਾਂਦੇ ਹਨ ਅਤੇ ਕਿਸੇ ਨਾ ਕਿਸੇ ਕਾਰਨ ਸ਼ੱਕੀ ਵੀ ਜਾਪਦੇ ਹਨ।
ਸਾਹਮਣੇ ਆਉਣ ਵਾਲੀਆਂ ਅਜਿਹੀਆਂ ਘਟਨਾਵਾਂ ਨੇ ਲੋਕਾਂ ਨੂੰ ਡਰਾ ਰਹੀਆਂ ਹਨ। ਹੁਣ ਭੇਦ-ਭਰੇ ਹਲਾਤਾ ਵਿੱਚ ਗੱਡੀ ਵਿੱਚੋਂ ਨੌਜਵਾਨ ਮੁੰਡੇ ਦੀ ਲਾਸ਼ ਮਿਲੀ ਹੈ ਜਿੱਥੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਅੰਮ੍ਰਿਤਸਰ ਦੇ ਰਾਮ ਤੀਰਥ ਮੰਦਰ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਇਨੋਵਾ ਗੱਡੀ ਰਾਮ ਤੀਰਥ ਤੋਂ ਬਾਉਲੀ ਦੇ ਵਿਚਕਾਰ ਸੜਕ ਉਪਰ ਹੀ ਖੜ੍ਹੀ ਹੋਈ ਸੀ। ਜੋ ਕੁਝ ਲੋਕਾਂ ਵੱਲੋਂ ਦੱਸਣ ਦੇ ਅਨੁਸਾਰ ਕੱਲ੍ਹ ਰਾਤ ਤੋਂ ਹੀ ਉਸ ਜਗਾਹ ਤੇ ਮੌਜੂਦ ਸੀ ਜਿਸ ਵਿੱਚੋਂ ਇੱਕ ਮ੍ਰਿਤਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਹੈ।
ਦੱਸਿਆ ਗਿਆ ਹੈ ਕਿ ਮ੍ਰਿਤਕ ਦੀ ਪਹਿਚਾਣ 32 ਸਾਲਾ ਨੌਜਵਾਨ ਸੋਨੂੰ ਪੁੱਤਰ ਅਮਰੀਕ ਸਿੰਘ ਵਾਸੀ ਭੀਲੋਵਾਲ ਵਜੋਂ ਕੀਤੀ ਗਈ ਹੈ। ਇਹ ਨੌਜਵਾਨ ਜਿੱਥੇ ਗੱਡੀ ਲੈ ਕੇ ਅੰਮ੍ਰਿਤਸਰ ਆਇਆ ਸੀ ਅਤੇ ਸ਼ਾਮ ਨੂੰ ਘਰ ਵਾਪਸ ਨਹੀਂ ਪਰਤਿਆ। ਪੁਲੀਸ ਵੱਲੋਂ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜਿਆ ਅਤੇ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਪੁਲਸ ਵੱਲੋਂ ਇਸ ਘਟਨਾ ਸਬੰਧੀ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।
ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨ ਇੱਕ ਸੱਭਿਆਚਾਰਕ ਗਰੁੱਪ ਦਾ ਸੰਚਾਲਕ ਸੀ ਅਤੇ ਗੱਡੀ ਲੈ ਕੇ ਅੰਮ੍ਰਿਤਸਰ ਗਿਆ ਸੀ। ਜਿਸ ਦੀ ਗੱਡੀ ਵਿਚੋਂ ਉਸ ਦਾ ਮੋਬਾਇਲ, ਪਰਸ ਅਤੇ ਗੱਡੀ ਦੀ ਚਾਬੀ ਗ਼ਾਇਬ ਸੀ। ਇਸ ਨੌਜਵਾਨ ਦੀ ਮੌਤ ਨਾਲ ਜਿਥੇ ਪਰਿਵਾਰ ਉਪਰ ਦੁੱਖਾਂ ਦਾ ਪਹਾੜ ਡਿੱਗ ਪਿਆ ਹੈ। ਉਥੇ ਹੀ ਇਹ ਮ੍ਰਿਤਕ ਨੌਜਵਾਨ ਆਪਣੇ ਪਰਿਵਾਰ ਵਿੱਚ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ।
ਤਾਜਾ ਜਾਣਕਾਰੀ