BREAKING NEWS
Search

ਪੰਜਾਬ: ਭੇਤਭਰੀ ਹਾਲਤ ਚ ਪਰਿਵਾਰ ਦੇ 3 ਜੀਆਂ ਨੇ ਨਿਗਲਿਆ ਜਹਿਰ, 14 ਸਾਲਾਂ ਧੀ ਦੀ ਹੋਈ ਮੌਤ- ਪੁਲਿਸ ਨੇ ਕੀਤੀ ਕਾਰਵਾਈ

ਆਈ ਤਾਜ਼ਾ ਵੱਡੀ ਖਬਰ 

ਪਰਿਵਾਰ ਉਹ ਚੀਜ਼ ਹੁੰਦੀ ਹੈ, ਜਿੱਥੇ ਮਨੁੱਖ ਸਭ ਕੁਝ ਸਿੱਖਦਾ ਹੈ । ਬੇਸ਼ੱਕ ਅਜੋਕੇ ਸਮੇਂ ਵਿੱਚ ਪਰਿਵਾਰ ਛੋਟੇ ਹੁੰਦੇ ਜਾ ਰਹੇ ਹਨ ਪਰ ਪਰਿਵਾਰਾਂ ਦੇ ਜੀਆਂ ਦੀਆਂ ਇੱਛਾਵਾਂ ਲਗਾਤਾਰ ਵਧ ਰਹੀਆਂ ਹਨ । ਪਰਿਵਾਰਾਂ ਵਿੱਚ ਖ਼ੁਸ਼ੀਆਂ ਤੇ ਬਰਕਤਾ ਘਟ ਰਹੀਆਂ ਹਨ, ਜਿਸ ਕਾਰਨ ਪਰਿਵਾਰਾਂ ਵਿੱਚ ਗੁੱਸਾ ,ਤਣਾਅ ਤੇ ਡਿਪਰੈਸ਼ਨ ਵਧ ਰਿਹਾ ਹੈ । ਨਤੀਜੇ ਵਜੋਂ ਪਰਿਵਾਰਾਂ ਵਿੱਚ ਅਜਿਹੇ ਹਾਦਸੇ ਵਾਪਰਦੇ ਹਨ ਜੋ ਸਭ ਨੂੰ ਹੈਰਾਨ ਕਰ ਦਿੱਤੇ ਹਨ । ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਦੇ ਬਟਾਲਾ ਤੋਂ , ਜਿੱਥੇ ਇੱਕ ਪਰਿਵਾਰ ਦੇ ਤਿੰਨ ਜੀਆਂ ਵੱਲੋਂ ਜ਼ਹਿਰ ਨਿਗਲ ਲਈ ।

ਜਿਸ ਕਾਰਨ ਇਸ ਪਰਿਵਾਰ ਦੀ ਇਕ ਚੌਦਾਂ ਸਾਲਾ ਲੜਕੀ ਦੀ ਮੌਤ ਹੋ ਗਈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਇੱਥੋਂ ਦਾ ਡੇਰਾ ਬਾਬਾ ਨਾਨਕ ਅਧੀਨ ਆਉਂਦੇ ਪਿੰਡ ਤਰਪੱਲਾ ਵਿਖੇ ਬੁੱਧਵਾਰ ਸਵੇਰੇ ਇਕ ਪਰਿਵਾਰ ਦੇ ਤਿੰਨ ਜੀਆਂ ਵੱਲੋਂ ਜ਼ਹਿਰੀਲੀ ਦਵਾਈ ਖਾ ਲਈ ਗਈ । ਜਿਸ ਦੀ ਜਾਣਕਾਰੀ ਦਿੰਦਿਆਂ ਹੋਇਆ ਇਸ ਪਰਿਵਾਰ ਦੀ ਮੁਖੀਆ ਨੇ ਦੱਸਿਆ ਕਿ ਅੱਜ ਸਵੇਰੇ ਕਿਸੇ ਕੰਮ ਲਈ ਘਰੋਂ ਗਏ ਸਨ , ਜਿਵੇਂ ਹੀ ਉਹ ਵਾਪਸ ਆਇਆ ਤਾਂ ਉਸਨੇ ਵੇਖਿਆ ਕਿ ਉਸ ਦੀ ਪਤਨੀ ਲੜਕਾ ਤੇ ਉਸ ਦੀ ਲੜਕੀ ਬੇਹੋਸ਼ੀ ਹਾਲਤ ਵਿਚ ਪਏ ਹੋਏ ਸਨ । ‘

ਉਸ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿਖੇ ਭਰਤੀ ਕਰਵਾਇਆ ਜਿਥੇ ਉਨ੍ਹਾਂ ਦੀ ਲੜਕੀ ਦੀ ਇਲਾਜ ਦੌਰਾਨ ਮੌਤ ਹੋ ਗਈ । ਜਦਕਿ ਪਤੀ ਅਤੇ ਪਤਨੀ ਅਤੇ ਲੜਕੇ ਦੀ ਹਾਲਤ ਕਾਫੀ ਗੰਭੀਰ ਹੈ।

ਉਥੇ ਹੀ ਸੂਚਨਾ ਮਿਲਦੇ ਸਾਰ ਹੀ ਪੁਲੀਸ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਪੁਲੀਸ ਨੇ ਮ੍ਰਿਤਕ ਲੜਕੀ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ । ਪਰ ਅਜੇ ਤਕ ਕਾਰਨ ਸਾਫ ਨਹੀਂ ਹੋ ਸਕਿਆ ਕਿ ਇਸ ਪਰਿਵਾਰ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜ਼ਹਿਰ ਕਿਉਂ ਨਿਗਲੀ ਗਈ ।



error: Content is protected !!