ਆਈ ਤਾਜ਼ਾ ਵੱਡੀ ਖਬਰ

ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਲੋਕਾਂ ਦੇ ਰੋਂਗਟੇ ਖੜੇ ਕਰ ਰਹੀਆਂ ਹਨ ਜਿਨ੍ਹਾਂ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਜਾ ਸਕਦਾ। ਵਿਆਹ ਇਕ ਅਜਿਹਾ ਪਵਿੱਤਰ ਬੰਧਨ ਮੰਨਿਆ ਜਾਂਦਾ ਹੈ ਜਿੱਥੇ ਦੋ ਇਨਸਾਨਾਂ ਦਾ ਨਹੀਂ ਬਲਕਿ ਦੋ ਪਰਿਵਾਰਾਂ ਦਾ ਆਪਸ ਵਿਚ ਰਿਸ਼ਤਾ ਜੁੜਦਾ ਹੈ। ਜਿੱਥੇ ਪਤੀ-ਪਤਨੀ ਜ਼ਿੰਦਗੀ ਦੇ ਆਖਰੀ ਸਾਹ ਤੱਕ ਇੱਕ ਦੂਸਰੇ ਦਾ ਸਾਥ ਨਿਭਾਉਂਦੇ ਹਨ ਅਤੇ ਬਹੁਤ ਸਾਰੇ ਲੋਕਾਂ ਲਈ ਇਹ ਰਿਸ਼ਤਾ ਇੱਕ ਮਿਸਾਲ ਪੈਦਾ ਕਰ ਦਿੰਦਾ ਹੈ। ਉਥੇ ਹੀ ਅੱਜ ਦੇ ਸਮੇਂ ਬਹੁਤ ਸਾਰੇ ਪਤੀ-ਪਤਨੀ ਵੱਲੋਂ ਜਿੱਥੇ ਆਪਣੇ ਜੀਵਨ ਸਾਥੀ ਨਾਲ ਵਿਸ਼ਵਾਸਘਾਤ ਕੀਤਾ ਜਾਂਦਾ ਹੈ ਉਥੇ ਹੀ ਕਈ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਨਾਲ ਕਈ ਪਰਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਬੀਤੇ ਦਿਨੀਂ ਇੱਥੇ ਹਰਿਮੰਦਰ ਸਾਹਿਬ ਜਾਣ ਦੇ ਸਮੇਂ ਇੱਕ ਪਤਨੀ ਵੱਲੋਂ ਆਪਣੇ ਪਤੀ ਦਾ ਗੋਲੀਆਂ ਮਰਵਾ ਕੇ ਕਤਲ ਕਰ ਦਿੱਤਾ ਗਿਆ ਸੀ।

ਹੁਣ ਏਥੇ ਬੇਵਫਾ ਪਤਨੀ ਵੱਲੋਂ ਆਪਣੇ ਪਤੀ ਨੂੰ ਸ਼ਰਾਬ ਪਿਲਾ ਕੇ ਅਤੇ ਬੇਹੋਸ਼ੀ ਦਾ ਟੀਕਾ ਲਗਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪਟਿਆਲਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪਤਨੀ ਵੱਲੋਂ ਆਪਣੇ ਪਤੀ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰਿਆ ਗਿਆ ਹੈ। ਇਹ ਘਟਨਾ ਬੀਤੀ 11 ਜੂਨ ਦੀ ਦੱਸੀ ਜਾ ਰਹੀ ਹੈ ਜਦੋਂ ਪਤੀ ਕਾਸਿਮ ਨੂੰ ਪਾਰਟੀ ਵਿਚ ਜਾਣ ਦੇ ਬਹਾਨੇ ਉਸ ਦੀ ਪਤਨੀ ਰਜ਼ੀਆ ਬੇਗਮ ਵੱਲੋਂ ਆਪਣੇ ਪ੍ਰੇਮੀ ਸੁਖਦੀਪ ਸਿੰਘ ਦੇ ਨਾਲ ਮਿਲ ਕੇ ਉਸ ਦਾ ਕਤਲ ਕਰਕੇ ਉਸ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਸੁਖਦੀਪ ਦੇ ਪਿੰਡ ਨੂਰਖੇੜੀਆਂ ਵਿੱਚ ਕੂੜੇ ਦੇ ਢੇਰ ਹੇਠਾਂ ਦੱਬ ਦਿੱਤਾ ਗਿਆ।

ਪੁੱਤਰ ਤੇ ਵਾਪਸ ਨਾ ਆਉਣ ਤੇ ਜਿੱਥੇ ਪਿਤਾ ਵੱਲੋ ਪੁਲੀਸ ਨੂੰ ਸ਼ਿਕਾਇਤ ਕੀਤੀ ਗਈ ਅਤੇ ਦੱਸਿਆ ਗਿਆ ਕਿ ਉਸ ਦਾ ਪੁੱਤਰ 11 ਜੂਨ ਨੂੰ ਆਪਣੇ ਦੋਸਤ ਦੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਰਾਤ ਦੇ ਸਮੇਂ ਗਿਆ ਅਤੇ ਵਾਪਸ ਨਹੀਂ ਆਇਆ। ਜਿਸ ਤੋਂ ਬਾਅਦ ਪੁਲਿਸ ਵੱਲੋਂ ਜਾਂਚ ਕੀਤੇ ਜਾਣ ਤੋਂ ਬਾਅਦ ਪਤਨੀ ਅਤੇ ਉਸਦੇ ਆਸ਼ਿਕ ਵੱਲੋਂ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤੇ ਜਾਣ ਦਾ ਖੁਲਾਸਾ ਹੋਇਆ ਹੈ। ਜਿੱਥੇ ਪਤਨੀ ਵੱਲੋਂ ਆਪਣੇ ਪਤੀ ਨੂੰ ਨਸ਼ਾ ਕਰਵਾਇਆ ਗਿਆ ਅਤੇ ਉਸ ਨੂੰ ਬੇਸੁੱਧ ਕਰਨ ਲਈ ਨਸ਼ੇ ਦਾ ਟੀਕਾ ਲਗਾਇਆ ਗਿਆ।

ਇਸ ਤੋਂ ਬਾਅਦ ਉਸ ਦੇ ਉਪਰ ਗੱਲ ਅਤੇ ਢਿੱਡ ਤੇ ਸੂਏ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਪੁਲਿਸ ਵੱਲੋਂ ਦੋਸ਼ੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਲਾਸ਼ ਨੂੰ ਵੀ ਬਰਾਮਦ ਕਰਨ ਤੋਂ ਬਾਅਦ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਸੁਖਦੀਪ ਜਿੱਥੇ ਰਜ਼ੀਆ ਬੇਗਮ ਦੇ ਘਰ ਦੁੱਧ ਦੇਣ ਲਈ ਆਉਂਦਾ ਸੀ ਉਥੇ ਹੀ ਦੋਹਾਂ ਦੀਆਂ ਨਜ਼ਦੀਕੀਆਂ ਵਧ ਗਈਆਂ ਸਨ।

Home ਤਾਜਾ ਜਾਣਕਾਰੀ ਪੰਜਾਬ : ਬੇਵਫਾ ਪਤਨੀ ਨੇ ਸ਼ਰਾਬ ਪਿਆ ਕੇ ਅਤੇ ਫਿਰ ਬੇਹੋਸ਼ੀ ਦਾ ਟੀਕਾ ਲਾ ਏਦਾਂ ਦਿੱਤੀ ਪਤੀ ਨੂੰ ਮੌਤ

ਤਾਜਾ ਜਾਣਕਾਰੀ
ਪੰਜਾਬ : ਬੇਵਫਾ ਪਤਨੀ ਨੇ ਸ਼ਰਾਬ ਪਿਆ ਕੇ ਅਤੇ ਫਿਰ ਬੇਹੋਸ਼ੀ ਦਾ ਟੀਕਾ ਲਾ ਏਦਾਂ ਦਿੱਤੀ ਪਤੀ ਨੂੰ ਮੌਤ
ByadminJune 14, 2022Comments Off on ਪੰਜਾਬ : ਬੇਵਫਾ ਪਤਨੀ ਨੇ ਸ਼ਰਾਬ ਪਿਆ ਕੇ ਅਤੇ ਫਿਰ ਬੇਹੋਸ਼ੀ ਦਾ ਟੀਕਾ ਲਾ ਏਦਾਂ ਦਿੱਤੀ ਪਤੀ ਨੂੰ ਮੌਤ
Previous Postਪੰਜਾਬ : ਪਹਿਲੀ ਕਲਾਸ ਦੇ ਮਾਸੂਮ ਬੱਚੇ ਨੂੰ ਏਦਾਂ ਮਿਲੀ ਮੌਤ – ਪ੍ਰੀਵਾਰ ਤੇ ਟੁੱਟਿਆ ਦੁੱਖਾਂ ਦਾ ਪਹਾੜ
Next Postਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਹਸਤੀ ਦੀ ਹੋਈ ਅਚਾਨਕ ਮੌਤ, ਛਾਈ ਸੋਗ ਦੀ ਲਹਿਰ- ਤਾਜਾ ਵੱਡੀ ਖਬਰ