BREAKING NEWS
Search

ਪੰਜਾਬ: ਬਰਾਤੀਆਂ ਦੀ ਭਰੀ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਮਚੀ ਹਫੜਾ ਦਫੜੀ- ਬਚਾਅ ਕਾਰਜ ਜਾਰੀ

ਆਈ ਤਾਜ਼ਾ ਵੱਡੀ ਖਬਰ 

ਵਿਆਹ ਇੱਕ ਅਜਿਹਾ ਪਵਿੱਤਰ ਬੰਧਨ ਹੈ ਜੋ ਦੋ ਲੋਕਾਂ ਦਾ ਰਿਸ਼ਤਾ ਹੀ ਆਪਸ ਵਿੱਚ ਨਹੀਂ ਜੋੜਦਾ, ਸਗੋਂ ਇਸ ਰਿਸ਼ਤੇ ਦੇ ਜ਼ਰੀਏ ਦੋ ਪਰਿਵਾਰ ਆਪਸ ‘ਚ ਜੁੜਦੇ ਹਨ । ਜਦੋਂ ਵੀ ਕਿਸੇ ਘਰ ਦੇ ਵਿੱਚ ਵਿਆਹ ਹੁੰਦਾ ਹੈ ਤਾਂ ਘਰ ਵਿੱਚ ਖ਼ੁਸ਼ੀਆਂ ਤੇ ਨੱਚਣਾ ਗਾਉਣਾ ਸ਼ੁਰੂ ਹੋ ਜਾਂਦਾ ਹੈ । ਰਿਸ਼ਤੇਦਾਰ ਹੁੰਮ ਹੁਮਾ ਕੇ ਵਿਆਹ ਵਿੱਚ ਪਹੁੰਚਦੇ ਹਨ, ਪਰ ਪੰਜਾਬ ਵਿੱਚ ਇਕ ਵਿਆਹ ਤੋਂ ਪਹਿਲਾਂ ਉਸ ਸਮੇਂ ਹਫੜਾ ਦਫੜੀ ਮਚ ਗਈ ਜਦ ਸਵਾਰੀਆਂ ਨਾਲ ਭਰੀ ਹੋਈ ਬੱਸ ਨਾਲ ਇਕ ਅਜਿਹਾ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਚਲਦੇ ਕਈ ਕੀਮਤੀ ਜਾਨਾਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਈਆਂ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੀਨਾਨਗਰ ਦੇ ਨਾਨੋ ਨੰਗਲ ਨੇ ਪੁਲ ਦੇ ਕੋਲੋਂ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਬਰਾਤੀਆਂ ਨਾਲ ਭਰੀ ਕੋਈ ਬੱਸ ਪਲਟ ਗਈ । ਜਿਸ ਕਾਰਨ ਅਠਾਰਾਂ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਜਿਨ੍ਹਾਂ ਵਿਚੋਂ ਤਿੱਨ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਦੀਨਾਨਗਰ ਇਲਾਕੇ ਦੇ ਪਿੰਡ ਪਨਿਆਡ਼ ਚ ਸਥਿਤ ਰਿਜ਼ੌਰਟ ਵਿੱਚ ਇਹ ਬਰਾਤ ਪਹੁੰਚੀ ਸੀ ਤੇ ਜਦੋਂ ਵਿਆਹ ਖ਼ਤਮ ਹੋਣ ਤੋਂ ਬਾਅਦ ਬਰਾਤੀ ਬੱਸ ਵਿਚ ਬੈਠ ਕੇ ਵਾਪਸ ਜਾ ਰਹੇ ਸੀ ਕਿ ਉਸੇ ਸਮੇਂ ਅਚਾਨਕ ਬੱਸ ਬੇਕਾਬੂ ਹੋ ਗਈ ।

ਜਿਸ ਕਾਰਨ ਬੱਸ ਦੋਆਬ ਨਹਿਰ ਵਿੱਚ ਜਾ ਡਿੱਗੀ । ਜਿਸ ਕਾਰਨ ਹਫੜਾ ਦਫੜੀ ਦਾ ਮਾਹੌਲ ਮੱਚ ਗਿਆ। ਬੱਸ ਡਿੱਗਣ ਦੀ ਸੂਚਨਾ ਪ੍ਰਾਪਤ ਕਰਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚ ਗਈ ਅਤੇ ਬਾਕੀ ਲੋਕਾਂ ਦੀ ਮਦਦ ਨਾਲ ਨਹਿਰ ਵਿਚ ਬੱਸ ਨੂੰ ਬਾਹਰ ਕੱਢਿਆ ਗਿਆ ਅਤੇ ਮੌਕੇ ਤੇ ਐਂਬੂਲੈਂਸ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ । ਜ਼ਖ਼ਮੀਆਂ ਨੂੰ ਪੁਲੀਸ ਵੱਲੋਂ ਹਸਪਤਾਲ ਪਹੁੰਚਾਇਆ ਗਿਆ , ਜਿੱਥੇ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਪੱਚੀ ਤੋਂ ਤੀਹ ਬਰਾਤੀਆਂ ਵਿੱਚੋਂ ਤਿੰਨ ਨੂੰ ਅੱਗੇ ਰੈਫਰ ਕਰ ਦਿੱਤਾ ਕਿਉਂਕਿ ਉਨ੍ਹਾਂ ਦੀ ਹਾਲਤ ਕਾਫ਼ੀ ਗੰਭੀਰ ਸੀ ।

ਉੱਥੇ ਹੀ ਜਦੋਂ ਇਸ ਬਾਬਤ ਬਰਾਤੀਆਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਬਰਾਤੀਆਂ ਨੇ ਦੋਸ਼ ਲਗਾਇਆ ਕਿ ਬੱਸ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ । ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ ਹੈ । ਫਿਲਹਾਲ ਜੋ ਲੋਕ ਇਸ ਘਟਨਾ ਦੌਰਾਨ ਜ਼ਖ਼ਮੀ ਹੋਏ ਹਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।



error: Content is protected !!