ਆਈ ਤਾਜ਼ਾ ਵੱਡੀ ਖਬਰ
ਹਰ ਵਾਰ ਵੱਖੋ ਵੱਖਰੇ ਵਿਵਾਦਾਂ ਨੂੰ ਲੈ ਕੇ ਪੰਜਾਬ ਪੁਲੀਸ ਵਿਵਾਦਾਂ ਵਿੱਚ ਘਿਰੀ ਰਹਿੰਦੀ ਹੈ । ਇਨ੍ਹਾਂ ਦਿਨੀਂ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ । ਜਿੱਥੇ ਅੰਮ੍ਰਿਤਸਰ ਦੀ ਪੁਲਸ ਵਲੋਂ ਅਜਿਹਾ ਕਾਰਨਾਮਾ ਕੀਤਾ ਗਿਆ, ਜਿਸ ਦੇ ਚਲਦੇ ਹੁਣ ਪੁਲੀਸ ਮੀਡੀਆ ਕੋਲੋਂ ਵੀ ਭੱਜਦੀ ਹੋਈ ਨਜ਼ਰ ਆ ਰਹੀ ਹੈ । ਦਰਅਸਲ ਅੰਮ੍ਰਿਤਸਰ ਪੁਲਸ ਦੀ ਇਕ ਵੱਡੀ ਲਾਪ੍ਰਵਾਹੀ ਵੇਖਣ ਨੂੰ ਮਿਲੀ ਹੈ । ਜਿਥੇ ਪੁਲੀਸ ਵੱਲੋਂ ਪੰਦਰਾਂ ਸਾਲ ਪਹਿਲਾਂ ਮਰੇ ਹੋਏ ਵਿਅਕਤੀ ਤੇ ਮਾਮਲਾ ਦਰਜ ਕਰ ਦਿੱਤਾ ਗਿਆ । ਪਤਾ ਲੱਗਣ ਤੇ ਅੰਮ੍ਰਿਤਸਰ ਪੁਲੀਸ ਪੂਰੀ ਤਰ੍ਹਾਂ ਦੇ ਨਾਲ ਬੌਖਲਾਈ ਹੋਈ ਨਜ਼ਰ ਆ ਰਹੀ ਹੈ ਤੇ ਮਾਮਲੇ ਨੂੰ ਸੁਲਝਾਉਣ ਵਿਚ ਲੱਗੀ ਹੋਈ ਹੈ ।
ਇਸ ਤੋਂ ਇਲਾਵਾ ਉਨ੍ਹਾਂ ਕੋਲ ਮੀਡੀਆ ਵਾਸਤੇ ਜਵਾਬਦੇਹ ਨੂੰ ਕੁਝ ਵੀ ਨਹੀਂ ਹੈ । ਇਸ ਮਾਮਲੇ ਵਿੱਚ ਮ੍ਰਿਤਕ ਦੇ ਲੜਕੇ ਤੇ ਪਤਨੀ ਨੂੰ ਵੀ ਸ਼ਾਮਲ ਕੀਤਾ ਗਿਆ ਹੈ ਤੇ ਇਹ ਸ਼ਿਕਾਇਤ ਉਨ੍ਹਾਂ ਦੀ ਨੂੰਹ ਵੱਲੋਂ ਕੀਤੀ ਗਈ ਸੀ । ਲੜਕੇ ਦੀ ਗ੍ਰਿਫਤਾਰੀ ਦੇ ਬਾਅਦ ਪੀਡ਼ਤ ਪਰਿਵਾਰ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੁਲਿਸ ਦੀ ਵੱਡੀ ਲਾਪਰਵਾਹੀ ਦਾ ਖੁਲਾਸਾ ਕੀਤਾ । ਉਨ੍ਹਾਂ ਦੱਸਿਆ ਕਿ 28 ਸਤੰਬਰ 2022 ਨੂੰ ਥਾਣਾ ਵੂਮੈਨ ਸੈੱਲ ਦੀ ਪੁਲਿਸ ਨੇ ਸਿਮਰਨਜੀਤ ਕੌਰ ਦੀ ਸ਼ਿਕਾਇਤ ‘ਤੇ ਉਸ ਦੇ ਪਤੀ ਅਰਸ਼ਦੀਪ ਸਿੰਘ, 15 ਸਾਲ ਪਹਿਲਾਂ ਮਰ ਚੁੱਕੇ ਉਸ ਦੇ ਸਹੁਰੇ ਹਰਜੀਤ ਸਿੰਘ ਵਿਸ਼ਵਾਸ ਮਨਦੀਪ ਕੌਰ ਵਾਸੀ ਸਰਪੰਚ ਵਾਲੀ ਗਲੀ ਪਾਈ ਮਾਨਸਿੰਘ ਰੋਡ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 9, 10 11 ਪ੍ਰੋਹਿਬਿਸ਼ਨ ਆਫ ਚਾਈਲਡ ਮੈਰਿਜ ਐਕਟ 2006 ਅਧੀਨ ਅਪਰਾਧਕ ਮਾਮਲਾ ਦਰਜ ਕਰ ਦਿੱਤਾ।
ਜਿਸ ਤੋਂ ਬਾਅਦ ਛਾਪੇਮਾਰੀ ਕਰਕੇ ਪੁਲਸ ਨੇ ਮਾਮਲੇ ਵਿਚ ਸ਼ਾਮਲ ਅਰਸ਼ਦੀਪ ਨੂੰ ਗਿ੍ਰਫ਼ਤਾਰ ਕਰ ਲਿਆ । ਤਿੰਨ ਤੇ ਸਿਮਰਨਜੀਤ ਕੌਰ ਨੇ ਦੋਸ਼ ਲਗਾਏ ਕਿ ਜਦੋਂ ਉਸ ਦਾ ਵਿਆਹ ਅਰਸ਼ਦੀਪ ਨਾਲ ਹੋਇਆ ਸੀ ਤਾਂ ਉਦੋਂ ਉਸ ਦੀ ਉਮਰ ਸੋਲ਼ਾਂ ਸਾਲ ਚਾਰ ਮਹੀਨੇ ਦੀ ਸੀ ਨਾਬਾਲਗ ਹੋਣ ਦੇ ਬਾਵਜੂਦ ਵੀ ਉਸ ਦਾ ਪਿਆ ਹੋਇਆ ।
ਜਿਸ ਬਾਰੇ ਦੋਸ਼ੀ ਜਾਣਦੇ ਸਨ । ਪਰ ਪੁਲੀਸ ਨੇ ਬਿਨਾਂ ਕਿਸੇ ਚਾਰਜ ਤੇ ਸਿਮਰਜੀਤ ਕੌਰ ਵੱਲੋਂ ਲਿਖਵਾਏ ਗਏ ਦੋਸ਼ੀਆਂ ਕੇਸ ਦਰਜ ਕਰ ਦਿੱਤਾ ਤੇ ਜਦੋਂ ਅਰਸ਼ਦੀਪ ਸਿੰਘ ਨੂੰ ਪੁਲਸ ਗ੍ਰਿਫਤਾਰ ਕਰਕੇ ਥਾਣੇ ਲੈ ਗਈ ਤੇ ਉਸ ਦੇ ਪਿਤਾ ਤੇ ਮਾਤਾ ਪਿਤਾ ਬਾਰੇ ਪੁੱਛਿਆ ਗਿਆ। ਉਸ ਸਮੇਂ ਪੁਲਸ ਦੇ ਪਸੀਨੇ ਛੁੱਟਣ ਲੱਗੇ ਜਦੋਂ ਅਰਸ਼ਦੀਪ ਨੇ ਦੱਸਿਆ ਕਿ ਦਰਜ ਪਰਚੇ ਵਿੱਚ ਉਸ ਦੇ ਪਿਤਾ ਜਿਹੜੇ ਪੰਦਰਾਂ ਸਾਲ ਪਹਿਲਾਂ ਮਰ ਚੁੱਕੇ ਹਨ ।
ਤਾਜਾ ਜਾਣਕਾਰੀ