ਆਈ ਤਾਜ਼ਾ ਵੱਡੀ ਖਬਰ
ਕਈ ਵਾਰ ਮਨੁੱਖ ਦੀ ਜ਼ਿੰਦਗੀ ਵਿੱਚ ਕੁਝ ਅਜਿਹੀਆਂ ਦਿੱਕਤਾਂ ਆਉਂਦੀਆਂ ਹਨ ਕਿ ਮਨੁੱਖ ਦੀ ਜ਼ਿੰਦਗੀ ਉਥਲ ਪੁਥਲ ਹੋ ਜਾਦੀਆਂ ਹਨ । ਜ਼ਿੰਦਗੀ ਵਿੱਚ ਥੋੜ੍ਹੀ ਜਿਹੀ ਮੁਸ਼ਕਲ ਆਉਣ ਤੇ ਲੋਕ ਕੁਝ ਇਸ ਕਦਰ ਘਬਰਾ ਜਾਂਦੇ ਹਨ ਕਿ ਉਨ੍ਹਾਂ ਵੱਲੋਂ ਅਜਿਹੇ ਖੌਫਨਾਕ ਕਦਮ ਚੁੱਕੇ ਜਾਂਦੇ ਹਨ, ਜਿਨ੍ਹਾਂ ਬਾਰੇ ਸੁਣ ਕੇ ਹੀ ਰੂਹ ਕੰਬ ਉੱਠਦੀ ਹੈ । ਅਜਿਹਾ ਹੀ ਇੱਕ ਰੂਹ ਕੰਬਾਊ ਮਾਮਲਾ ਸਾਹਨੇਵਾਲ ਤੋਂ ਸਾਹਮਣੇ ਆਇਆ, ਜਿੱਥੇ ਪਤੀ ਪਤਨੀ ਨਾਲ ਚੱਲ ਰਹੇ ਘਰੇਲੂ ਝਗੜੇ ਅਤੇ ਦੋ ਸਾਲਾ ਮਾਸੂਮ ਬੱਚੀ ਦੇ ਮੋਹ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋਏ ਇਕ ਵਿਅਕਤੀ ਵੱਲੋਂ ਖ਼ੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ।
ਜਦੋਂ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਿਆ ਕਿ ਨੌਜਵਾਨ ਵਲੋਂ ਖੁਦਕੁਸ਼ੀ ਕਰ ਲਈ ਗਈ ਹੈ ਤਾਂ ਪੁਲੀਸ ਨੂੰ ਮੌਕੇ ਤੇ ਹੀ ਇਸ ਦੀ ਜਾਣਕਾਰੀ ਦਿੱਤੀ ਗਈ ਤੇ ਪੁਲੀਸ ਨੂੰ ਘਟਨਾ ਸਥਾਨ ਤੋਂ ਦੋ ਖ਼ੁਦਕੁਸ਼ੀ ਨੋਟ ਅਤੇ ਮ੍ਰਿਤਕ ਵੱਲੋਂ ਆਪਣੀ ਭੈਣ ਨੂੰ ਭੇਜੀ ਗਈ ਵੀਡੀਓ ਵੀ ਪ੍ਰਾਪਤ ਹੋਈ । ਮ੍ਰਿਤਕ ਦੀ ਪਛਾਣ ਦੀਪਕ ਵਜੋਂ ਹੋਈ ਹੈ ਤੇ ਪੁਲੀਸ ਕੋਲ ਦਰਜ ਕਰਵਾਏ ਗਏ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਵਿੱਚ ਦੱਸਿਆ ਗਿਆ ਹੈ ਕਿ ਦੀਪਕ ਦਾ ਵਿਆਹ ਤਕਰੀਬਨ ਚਾਰ ਸਾਲ ਪਹਿਲਾਂ ਸੁਮਨ ਨਾਲ ਹੋਇਆ ਸੀ । ਜਿਨ੍ਹਾਂ ਦੇ ਦੋ ਸਾਲ ਬਾਅਦ ਬੱਚੀ ਏਂਜਲ ਪੈਦਾ ਹੋਈ । ਪਿਛਲੇ ਕੁਝ ਸਮੇਂ ਤੋਂ ਦੋਵਾਂ ਵਿਚਕਾਰ ਆਪਸੀ ਝਗੜਾ ਚੱਲ ਰਿਹਾ ਸੀ । ਜਿਸ ਸਬੰਧੀ ਸੁਮਨ ਵੱਲੋਂ ਵੂਮੈਨ ਸੈੱਲ ਨੂੰ ਵੀ ਸ਼ਿਕਾਇਤ ਕੀਤੀ ਗਈ ਸੀ । ਦੋ ਮਹੀਨੇ ਪਹਿਲਾਂ ਆਪਸੀ ਰਾਜ਼ੀਨਾਮੇ ਤੋਂ ਬਾਅਦ ਸੁਮਨ ਵਾਪਸ ਘਰ ਪਰਤ ਆਈ ।
ਕੁਝ ਸਮਾਂ ਠੀਕ ਰਿਹਾ, ਫਿਰ ਇਕ ਮਹੀਨੇ ਪਹਿਲਾਂ ਸੁਮਨ ਗੁੱਸੇ ਵਿਚ ਆ ਕੇ ਬੱਚੀ ਨੂੰ ਲੈ ਕੇ ਆਪਣੇ ਪੇਕੇ ਘਰ ਚਲੀ ਗਈ । ਦੀਪਕ ਆਪਣੀ ਬਚੀ ਏਂਜਲ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਉਸ ਬਿਨਾਂ ਨਹੀਂ ਰਹਿ ਸਕਦਾ ਸੀ । ਇਸੇ ਮਾਨਸਿਕ ਪ੍ਰੇਸ਼ਾਨੀ ਅਤੇ ਦਬਾਅ ਕਾਰਨ ਬੀਤੀ ਤਿੱਨ ਅਕਤੂਬਰ ਨੂੰ ਦੇਰ ਰਾਤ ਗਿਆਰਾਂ ਵਜੇ ਉਸਦੇ ਵੱਲੋਂ ਘਰ ਦੀ ਪਹਿਲੀ ਮੰਜ਼ਿਲ ਤੇ ਬਣੇ ਕਮਰੇ ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ ਹੈ ।
ਜਿਸ ਤੋਂ ਬਾਅਦ ਜਦੋਂ ਦੀਪਕ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਚੱਲਿਆ ਤੇ ਮੌਕੇ ਤੇ ਉਸ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ । ਜਿਥੇ ਡਾਕਟਰਾਂ ਵਲੋਂ ਦੀਪਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ । ਹੁਣ ਪੁਲੀਸ ਵੱਲੋਂ ਸੁਮਨ ਸਮੇਤ ਉਸ ਦੇ ਹੋਰਨਾਂ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।
ਤਾਜਾ ਜਾਣਕਾਰੀ