ਆਈ ਤਾਜ਼ਾ ਵੱਡੀ ਖਬਰ
ਅੱਜ ਕੱਲ ਜਿਥੇ ਪੈਸੇ ਦੇ ਲਾਲਚ ਵੱਸ ਬਹੁਤ ਸਾਰੇ ਲੋਕਾਂ ਵੱਲੋਂ ਕਈ ਤਰਾਂ ਦੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਉਥੇ ਹੀ ਕੁਝ ਅਨਸਰਾਂ ਵੱਲੋਂ ਲੁਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅਪਰਾਧੀਆ ਵਲੋ ਨਸ਼ੇ ਦੀ ਮਾਰ ਹੇਠ ਵੀ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਜਿਸ ਦਾ ਖਮਿਆਜ਼ਾ ਕਈ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ ਅਤੇ ਬਹੁਤ ਸਾਰੇ ਮਾਸੂਮ ਬੱਚੇ ਵੀ ਅਜਿਹੇ ਗੈਰ ਸਮਾਜਿਕ ਅਨਸਰਾਂ ਦੀਆਂ ਘਟਨਾਵਾਂ ਦੇ ਸ਼ਿਕਾਰ ਹੋ ਜਾਂਦੇ ਹਨ। ਹੁਣ ਪੰਜਾਬ ਵਿੱਚ ਪਾਰਕ ਚ ਖੇਡਣ ਗਏ 2 ਬੱਚੇ ਹੋਏ ਭੇਤਭਰੇ ਹਾਲਾਤਾਂ ਚ ਲਾਪਤਾ, ਪਰਿਵਾਰ ਪਿਆ ਫਿਕਰਾਂ ਚ , ਜਿਸ ਬਾਰੇ ਖਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਇਹ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ। ਜਿੱਥੇ ਮੋਹਾਲੀ ਦੇ ਅਧੀਨ ਆਉਣ ਵਾਲੇ ਪਿੰਡ ਬੱਲੋਂ ਮਾਜਰਾ ਵਿੱਚ ਇੱਕ ਬੱਚੇ ਦੇ ਲਾਪਤਾ ਹੋਣ ਨਾਲ ਪਰਵਾਰ ਗਹਿਰੇ ਸਦਮੇ ਵਿਚ ਹੈ। ਦਸਿਆ ਗਿਆ ਹੈ ਕਿ 2 ਬੱਚੇ ਪਿਛਲੇ ਚਾਰ ਦਿਨਾਂ ਤੋਂ ਲਾਪਤਾ ਹਨ ਜੋ ਕਿ ਪਾਰਕ ਵਿੱਚ ਖੇਡਣ ਗਏ ਸਨ। ਇਹ ਘਟਨਾ ਜਿਥੇ ਐਤਵਾਰ ਸ਼ਾਮ ਦੀ ਦੱਸੀ ਜਾ ਰਹੀ ਹੈ। ਉੱਥੇ ਹੀ ਬੱਚਿਆ ਦੀ ਅਜੇ ਤੱਕ ਕੋਈ ਵੀ ਖ਼ਬਰ ਨਾ ਮਿਲਣ ਕਾਰਨ ਪਰਵਾਰ ਬੱਚਿਆ ਦੀ ਜਗ੍ਹਾ ਜਗ੍ਹਾ ਤੇ ਭਾਲ ਕਰ ਰਿਹਾ ਹੈ। ਦੋਨੋਂ ਬੱਚੇ ਅਜੇ ਤੱਕ ਵਾਪਸ ਨਹੀਂ ਪਰਤੇ ਹਨ।
ਇਸ ਘਟਨਾ ਦੀ ਜਾਣਕਾਰੀ ਪਰਿਵਾਰ ਵੱਲੋਂ ਪੁਲੀਸ ਨੂੰ ਦਿੱਤੇ ਜਾਣ ਤੋਂ ਬਾਅਦ ਪੁਲਿਸ ਵੱਲੋਂ ਹਰਕਤ ਵਿੱਚ ਆ ਕੇ ਬੱਚਿਆਂ ਦੀ ਭਾਲ ਸ਼ੁਰੂ ਕੀਤੀ ਗਈ। ਐਤਵਾਰ ਲਾਪਤਾ ਹੋਣ ਵਾਲੇ ਇਨ੍ਹਾਂ ਦੋਵਾਂ ਬੱਚਿਆਂ ਦੀ ਪਛਾਣ 12 ਸਾਲਾ ਅਰਵਿੰਦ ਅਤੇ 9 ਸਾਲਾਂ ਹਿਮਾਂਸ਼ੂ ਵਜੋਂ ਹੋਈ ਹੈ।
ਪੁਲਿਸ ਵੱਲੋਂ ਜਿਥੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ ਉਥੇ ਹੀ ਦੱਸਿਆ ਗਿਆ ਹੈ ਕਿ ਜਿਥੇ ਇਕ ਬੱਚਾ ਸਾਈਕਲ ਤੇ ਖੇਡਣ ਗਿਆ ਸੀ ਅਤੇ ਘਰ ਵਾਪਸ ਪਰਤ ਆਇਆ ਸੀ ਉਸ ਤੋਂ ਬਾਅਦ ਦੋ ਬੱਚੇ ਕਿਧਰੇ ਚਲੇ ਗਏ ਅਤੇ ਕੁਝ ਪੈਸੇ ਵੀ ਨਾਲ ਲੈ ਕੇ ਗਏ ਹਨ। ਉੱਥੇ ਹੀ ਪੁਲੀਸ ਵੱਲੋਂ ਹਰ ਐਂਗਲ ਤੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਤਾਜਾ ਜਾਣਕਾਰੀ