ਆਈ ਤਾਜਾ ਵੱਡੀ ਖਬਰ

ਪੰਜਾਬ ਵਿੱਚ ਜਦੋਂ ਤਾਲਾਬੰਦੀ ਕੀਤੀ ਗਈ ਸੀ ਉਸਦੇ ਕਾਰਨ ਬਹੁਤ ਸਾਰੇ ਲੋਕ ਜਿੱਥੇ ਮਾਨਸਿਕ ਤਣਾਅ ਵਿੱਚ ਗੁਜਰੇ ਅਤੇ ਉੱਥੇ ਹੀ ਕਈਆਂ ਦੇ ਰੁਜ਼ਗਾਰ ਠੱਪ ਹੋ ਜਾਣ ਕਾਰਨ ਲੋਕਾਂ ਨੂੰ ਕਈ ਮੁਸ਼ਕਲ ਪੈਦਾ ਹੋ ਗਏ ਸਨ। ਬਹੁਤ ਸਾਰੇ ਲੋਕ ਜਿੱਥੇ ਮਾਨਸਿਕ ਤਣਾਅ ਦੇ ਸ਼ਿਕਾਰ ਹੋਏ ਉਥੇ ਹੀ ਉਨ੍ਹਾਂ ਵੱਲੋਂ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਬਹੁਤ ਸਾਰੇ ਲੋਕਾਂ ਦੇ ਜਿੱਥੇ ਘਰਾਂ ਵਿੱਚ ਪਰਿਵਾਰਕ ਕਲੇਸ਼ ਵੀ ਇਸ ਕਦਰ ਤੱਕ ਵਧ ਗਏ ਹਨ ਕਿ ਉਨ੍ਹਾਂ ਵੱਲੋਂ ਵੱਖ-ਵੱਖ ਮੁਸ਼ਕਲਾਂ ਤੇ ਚਲਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਜਾ ਜਾ ਰਹੀ ਹੈ। ਆਏ ਦਿਨ ਹੀ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਪੰਜਾਬ ਵਿਚ ਏਥੇ ਘਰ ਦੇ ਅੰਦਰ ਪਤੀ ਪਤਨੀ ਵੱਲੋਂ ਅਜਿਹਾ ਖੋਫਨਾਕ ਕਾਂਡ ਕੀਤਾ ਗਿਆ ਹੈ ਕਿ ਦੇਖਣ ਵਾਲਿਆਂ ਦੀ ਰੂਹ ਕੰਬ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਥਾਣਾ ਆਦਮਪੁਰ ਅਧੀਨ ਆਉਂਦੇ ਪਿੰਡ ਚੁਖਿਆਰਾ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਪਤੀ ਪਤਨੀ ਵੱਲੋਂ ਆਪਣੀ ਜੀਵਨ-ਲੀਲਾ ਆਪਣੇ ਘਰ ਵਿਚ ਹੀ ਫਾਹਾ ਲੈ ਕੇ ਸਮਾਪਤ ਕਰ ਲਈ ਗਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਸਰਬਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਭਰਜਾਈ ਵੱਲੋਂ ਇਹ ਖੋਫਨਾਕ ਕਦਮ ਚੁੱਕਿਆ ਗਿਆ ਹੈ ਕਿਉਂਕਿ ਉਹਨਾਂ ਦੇ ਵਿਆਹ ਨੂੰ ਇੰਨਾ ਸਮਾਂ ਬੀਤ ਜਾਣ ਦੇ ਕਾਰਨ ਔਲਾਦ ਨਹੀਂ ਹੋਈ, ਮ੍ਰਿਤਕ ਕਮਲਜੀਤ ਸਿੰਘ 45 ਸਾਲਾ ਜਿੱਥੇ ਕਰਤਾਰ ਬੱਸ ਵਿਚ ਚੈਕਰ ਵਜੋਂ ਕੰਮ ਕਰ ਰਹੇ ਸਨ।

ਉੱਥੇ ਹੀ ਉਨ੍ਹਾਂ ਦੀ 42 ਸਾਲਾ ਪਤਨੀ ਅਰਚਨਾ ਵੀ ਬੱਚਾ ਨਾ ਹੋਣ ਕਾਰਨ ਘਰ ਵਿੱਚ ਪ੍ਰੇਸ਼ਾਨ ਰਹਿੰਦੀ ਸੀ। ਜਿੱਥੇ ਕਮਲਜੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਿਹਾ ਸੀ। ਉਥੇ ਹੀ ਪਤੀ ਪਤਨੀ ਬੀਤੀ ਰਾਤ ਰੋਟੀ ਖਾਣ ਤੋਂ ਬਾਅਦ ਸੌਣ ਵਾਸਤੇ ਆਪਣੇ ਚੁਬਾਰੇ ਦੇ ਕਮਰੇ ਵਿਚ ਚਲੇ ਗਏ। ਸਵੇਰ ਸਮੇਂ ਜਦੋਂ ਦੋਨੋਂ ਭਰਾ ਭਰਜਾਈ ਹੇਠਾਂ ਨਾ ਆਏ ਤਾਂ ਪੌੜੀਆਂ ਚੜ੍ਹਨ ਤੋਂ ਅਸਮਰੱਥ ਸਰਬਜੀਤ ਸਿੰਘ ਵੱਲੋਂ ਕਿਸੇ ਨੂੰ ਬੁਲਾ ਕੇ ਉਨ੍ਹਾਂ ਨੂੰ ਵੇਖਣ ਵਾਸਤੇ ਭੇਜਿਆ ਗਿਆ।

ਕਿਉਂਕਿ ਅਵਾਜ਼ਾਂ ਦੇਣ ਦੇ ਬਾਵਜੂਦ ਵੀ ਕੋਈ ਆਵਾਜ਼ ਨਾ ਆਈ ਅਤੇ ਨਾ ਹੀ ਫੋਨ ਚੁੱਕਿਆ ਗਿਆ। ਜਦੋਂ ਕਮਰੇ ਵਿੱਚ ਵੇਖਿਆ ਗਿਆ ਤਾਂ ਦੋਹਾਂ ਦੀਆਂ ਲਾਸ਼ਾਂ ਕਮਰੇ ਵਿਚ ਲਟਕ ਰਹੀਆਂ ਸਨ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲੀਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪੰਜਾਬ : ਪਤੀ ਪਤਨੀ ਨੇ ਘਰ ਦੇ ਅੰਦਰ ਕਰਤਾ ਅਜਿਹਾ ਖੌਫਨਾਕ ਕੰਮ ਦੇਖਣ ਵਾਲਿਆਂ ਦੀ ਕੰਬੀ ਰੂਹ
ByadminMarch 12, 2022Comments Off on ਪੰਜਾਬ : ਪਤੀ ਪਤਨੀ ਨੇ ਘਰ ਦੇ ਅੰਦਰ ਕਰਤਾ ਅਜਿਹਾ ਖੌਫਨਾਕ ਕੰਮ ਦੇਖਣ ਵਾਲਿਆਂ ਦੀ ਕੰਬੀ ਰੂਹ
Previous Postਵੱਡੀ ਹਾਰ ਹੋਣ ਤੋਂ ਬਾਅਦ ਹੁਣ ਸੁਖਬੀਰ ਬਾਦਲ ਲਈ ਆ ਗਈ ਇੱਕ ਹੋਰ ਵੱਡੀ ਮਾੜੀ ਖਬਰ
Next Postਹੁਣ ਫਿਰ ਕੋਰੋਨਾ ਨੇ ਮਚਾਇਆ ਕਹਿਰ – 90 ਲੱਖ ਦੀ ਅਬਾਦੀ ਵਾਲੇ ਇਸ ਸ਼ਹਿਰ ਚ ਲਗਾਇਆ ਗਿਆ ਲਾਕਡਾਊਨ