BREAKING NEWS
Search

ਪੰਜਾਬ: ਪਤੀ ਦੇ ਸੀ ਭਾਬੀ ਨਾਲ ਨਜਾਇਜ ਸਬੰਧ, ਕੀਤਾ ਪਤਨੀ ਦਾ ਕਤਲ- ਉਜੜਿਆ ਪਰਿਵਾਰ

ਆਈ ਤਾਜ਼ਾ ਵੱਡੀ ਖਬਰ 

ਪਤੀ ਪਤਨੀ ਦੇ ਰਿਸ਼ਤੇ ਵਿਚ ਜਦੋ ਕੋਈ ਤੀਜਾ ਬੰਦਾ ਆ ਜਾਂਦਾ ਹੈ ਤਾ ਇਹ ਰਿਸ਼ਤਾ ਹਮੇਸ਼ਾਂ ਹਮੇਸ਼ਾਂ ਲਈ ਖ਼ਤਮ ਹੋਣਾ ਸ਼ੁਰੂ ਹੋ ਜਾਂਦਾ ਹੈ । ਇਸ ਰਿਸ਼ਤੇ ਵਿਚ ਆਏ ਤੀਸਰੇ ਬੰਦੇ ਦੀ ਦਖਲ ਅੰਦਾਜ਼ੀ ਨਾਲ ਹੌਲੀ ਹੌਲੀ ਇਹ ਰਿਸ਼ਤਾ ਖ਼ਤਮ ਹੋਣ ਦੀ ਕਾਗਾਰ ਤੇ ਪਹੁੰਚ ਜਾਂਦਾ ਹੈ । ਇੰਨਾ ਹੀ ਨਹੀਂ ਸਗੋਂ ਇਸ ਰਿਸ਼ਤੇ ਦੀ ਖ਼ਰਾਬੀ ਦੇ ਕਾਰਨ ਪੂਰੇ ਘਰ ਦਾ ਮਾਹੌਲ ਖ਼ਰਾਬ ਸ਼ੁਰੂ ਹੋ ਜਾਂਦਾ ਹੈ । ਪਰ ਕਈ ਵਾਰ ਅਜਿਹੇ ਰਿਸ਼ਤੇ ਦਾ ਅੰਤ ਬੇਹਦ ਹੀ ਖ਼ਤਰਨਾਕ ਹੁੰਦਾ ਹੈ । ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ, ਜਿੱਥੇ ਇਕ ਔਰਤ ਦਾ ਕਤਲ ਕਰ ਦਿੱਤਾ ਗਿਆ ।

ਕਤਲ ਦੀ ਵਜ੍ਹਾ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ । ਦਰਅਸਲ ਮ੍ਰਿਤਕ ਮਹਿਲਾ ਦੇ ਬੇਟੇ ਰਿਸ਼ਤੇਦਾਰਾਂ ਤੇ ਹੂਰਾਂ ਸਕੇ ਸੰਬੰਧੀਆਂ ਅਨੁਸਾਰ ਮ੍ਰਿਤਕ ਔਰਤ ਨੂੰ ਉਸ ਦੇ ਪਤੀ ਨੇ ਸਾਫ਼ੇ ਨਾਲ ਗਲਾ ਘੁੱਟ ਕੇ ਮਾਰ ਦਿੱਤਾ ਤੇ ਕਤਲ ਨੂੰ ਅੰਜਾਮ ਦੇਣ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ ।

ਮ੍ਰਿਤਕ ਔਰਤ ਦੀ ਪਛਾਣ ਪੂਨਮ ਵਜੋਂ ਹੋਈ ਹੈ ਤੇ ਮੌਕੇ ਤੇ ਮੌਜੂਦ ਮ੍ਰਿਤਕ ਔਰਤ ਦੇ ਰਿਸ਼ਤੇਦਾਰ ਰਿਸ਼ਤੇਦਾਰਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਅੱਜ ਤੜਕੇ ਜਦੋਂ ਬੱਚਾ ਬਾਥਰੂਮ ਲਈ ਉੱਠਿਆ ਤਾਂ ਉਸ ਨੇ ਦੇਖਿਆ ਕਿ ਉਸ ਦੀ ਮਾਂ ਦੇ ਗਲੇ ਵਿਚ ਫਾਹਾ ਲੱਗਿਆ ਹੋਇਆ ਸੀ ਅਤੇ ਉਹ ਮਰੀ ਪਈ ਹੋਈ ਸੀ । ਉਸ ਦਾ ਪਤੀ ਪੈਸੇ ਅਤੇ ਹੋਰ ਸਾਮਾਨ ਸਮੇਤ ਮੌਕੇ ਤੋਂ ਫ਼ਰਾਰ ਹੋ ਚੁੱਕਿਆ ਸੀ ।

ਜਿਸ ਦੇ ਚੱਲਦੇ ਪੀਡ਼ਤ ਪਰਿਵਾਰ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਮ੍ਰਿਤਕ ਮਹਿਲਾ ਦੇ ਪਤੀ ਨੇ ਆਪਣੀ ਭਾਬੀ ਨਾਲ ਨਾਜਾਇਜ਼ ਸਬੰਧ ਸਨ ਅਤੇ ਹਰ ਵੇਲੇ ਪਤਨੀ ਨਾਲ ਇਸ ਗੱਲ ਨੂੰ ਲੈ ਕੇ ਉਸ ਦਾ ਝਗੜਾ ਰਹਿੰਦਾ ਸੀ । ਜਿਸ ਕਾਰਨ ਇਸ ਘਟਨਾ ਨੂੰ ਉਸ ਦੇ ਪਤੀ ਦੇ ਵੱਲੋਂ ਅੰਜਾਮ ਦਿੱਤਾ ਗਿਆ । ਉਥੇ ਹੀ ਮੌਕੇ ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ।



error: Content is protected !!