BREAKING NEWS
Search

ਪੰਜਾਬ: ਪਤਨੀ ਨੇ ਆਸ਼ਿਕ ਨਾਲ ਮਿਲ ਪਤੀ ਨੂੰ ਉਤਾਰਿਆ ਮੌਤ ਦੇ ਘਾਟ- ਇਸ਼ਕ ਚ ਅੰਨੀ ਨੇ ਕੀਤਾ ਸ਼ਰਮਨਾਕ ਕਾਰਾ

ਆਈ ਤਾਜ਼ਾ ਵੱਡੀ ਖਬਰ 

ਅੱਜ ਇਥੇ ਕਈ ਲੋਕਾਂ ਵੱਲੋਂ ਨਾਜਾਇਜ਼ ਸੰਬੰਧਾਂ ਦੇ ਚੱਲਦਿਆਂ ਹੋਇਆਂ ਕਈ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਆਪਣਿਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਪਤੀ ਪਤਨੀ ਦਾ ਜਿੱਥੇ ਪਵਿੱਤਰ ਰਿਸ਼ਤਾ ਸਭ ਰਿਸ਼ਤਿਆਂ ਤੋਂ ਉੱਪਰ ਮੰਨਿਆ ਜਾਂਦਾ ਹੈ ਜੋ ਦੁੱਖ ਸੁੱਖ ਦੇ ਵਕਤ ਹਰ ਇੱਕ ਮੁਸ਼ਕਲ ਦੇ ਦੌਰ ਵਿੱਚ ਇਕ ਦੂਸਰੇ ਦਾ ਸਾਥ ਦਿੰਦੇ ਹਨ। ਇਸ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਜਿੱਥੇ ਹਰ ਮੁਸ਼ਕਲ ਘੜੀ ਦਾ ਸਾਹਮਣਾ ਮਿਲ ਕੇ ਕਰਦੇ ਹਨ। ਉਥੇ ਹੀ ਕਈ ਪਤੀ-ਪਤਨੀ ਨਜਾਇਜ਼ ਸਬੰਧਾਂ ਦੇ ਕਾਰਨ ਆਪਣੇ ਜੀਵਨ ਸਾਥੀ ਦੇ ਨਾਲ ਬੁਰਾ ਵਿਵਹਾਰ ਕਰਦੇ ਹਨ ਅਤੇ ਉਸ ਨੂੰ ਆਪਣੇ ਰਸਤੇ ਵਿਚੋਂ ਹਟਾਉਣ ਲਈ ਅਤੇ ਕੁਝ ਸਮੇਂ ਤੋਂ ਲਗਾਤਾਰ ਵਾਧਾ ਦਰਜ ਕੀਤਾ ਗਿਆ ਹੈ।

ਹੁਣ ਪਤਨੀ ਵੱਲੋਂ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਜਿੱਥੇ ਇਸ਼ਕ ਵਿੱਚ ਅੰਨ੍ਹੀ ਪਤਨੀ ਵੱਲੋਂ ਇਹ ਸ਼ਰਮਨਾਕ ਕਾਰਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮਹਾਨਗਰ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਪਤਨੀ ਵੱਲੋਂ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਪਤੀ ਦੇ ਸਿਰ ਉਪਰ ਵਾਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਸੁਰਿੰਦਰ ਗੁਪਤਾ ਦੀ ਭੈਣ ਸੁਧਾ ਦੇਵੀ ਨੇ ਦੱਸਿਆ ਕਿ ਗੁੜੀਆ ਦੇ ਨਾਲ ਉਸਦੇ ਭਰਾ ਦਾ ਵਿਆਹ 2014 ਦੇ ਵਿੱਚ ਕੀਤਾ ਗਿਆ ਸੀ।

ਜਿੱਥੇ ਸਭ ਕੁਝ ਠੀਕ ਚੱਲ ਰਿਹਾ ਸੀ ਉੱਥੇ ਹੀ ਉਸ ਦੀ ਭਰਜਾਈ ਦੇ ਕੁਝ ਸਮੇਂ ਬਾਅਦ ਪ੍ਰੇਮ ਸੰਬੰਧ ਇਕ ਸ਼ੈਲੇਂਦਰ ਨਾਮ ਦੇ ਵਿਅਕਤੀ ਨਾਲ ਬਣ ਗਏ,ਜੋ ਕੇ ਅਕਸਰ ਹੀ ਉਹਨਾਂ ਦੇ ਘਰ ਆਉਣ ਜਾਣ ਲੱਗ ਪਿਆ ਸੀ। ਇਸ ਸਭ ਦੇ ਚਲਦਿਆਂ ਹੋਇਆਂ ਜਿੱਥੇ ਉਸਦੇ ਭਰਾ ਅਤੇ ਭਰਜਾਈ ਦੇ ਵਿਚਕਾਰ ਆਪਸੀ ਵਿਵਾਦ ਵੀ ਵਧਣਾ ਸ਼ੁਰੂ ਹੋ ਗਿਆ ਸੀ ਇਸ ਦੇ ਚਲਦਿਆਂ ਹੋਇਆਂ ਸ਼ਲਿੰਦਰ ਨੂੰ ਬੁਲਾਇਆ ਗਿਆ ਅਤੇ 14 ਅਕਤੂਬਰ ਨੂੰ ਉਸ ਦੇ ਭਰਾ ਦੇ ਸਿਰ ਉਪਰ ਸੱਬਲ ਨਾਲ ਵਾਰ ਕੀਤਾ ਗਿਆ।

ਜਿਸ ਤੋਂ ਵੱਧ ਜ਼ਖ਼ਮੀ ਹਾਲਤ ਵਿੱਚ ਉਸਦੇ ਭਰਾ ਨੂੰ ਇਕ ਨਿੱਜੀ ਹਸਪਤਾਲ ਦਾਖਲ ਕਰਾਇਆ ਗਿਆ ਜਿੱਥੇ ਉਸ ਦੀ ਗੰਭੀਰ ਹਾਲਤ ਕਾਰਨ ਰਜਿੰਦਰਾ ਹਸਪਤਾਲ ਰੈਫਰ ਕੀਤਾ ਗਿਆ ਜਿੱਥੇ 15 ਅਕਤੂਬਰ ਨੂੰ ਉਸਦੀ ਮੌਤ ਹੋ ਗਈ। ਫਿਰ ਪੁਲਿਸ ਵੱਲੋਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਕਾਬੂ ਕੀਤਾ ਗਿਆ ਹੈ। ਜਿਸ ਤੋਂ ਬਾਅਦ ਹੁਣ ਬਣਦੀ ਕਾਰਵਾਈ ਕੀਤੀ ਜਾਵੇਗੀ।



error: Content is protected !!