ਆਈ ਤਾਜਾ ਵੱਡੀ ਖਬਰ

ਅੱਜਕਲ ਦੇ ਸਮੇ ਦੇ ਵਿੱਚ ਜ਼ਿਆਦਾਤਰ ਲੋਕ ਲਵ ਮੈਰਿਜ ਕਰਵਾਉਣਾ ਪਸੰਦ ਕਰਦੇ ਹਨ l ਜਿਸ ਕਾਰਨ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਕੁੜੀ ਮੁੰਡਾ ਵਿਆਹ ਤੋਂ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਹੋਣ ਤਾਂ,ਵਿਆਹ ਤੋਂ ਬਾਅਦ ਜ਼ਿੰਦਗੀ ਕੱਟਣੀ ਆਸਾਨ ਹੋ ਜਾਂਦੀ ਹੈ l ਪਰ ਕਈ ਵਾਰ ਲਵ ਮੈਰਿਜ ਅਜੇਹੀ ਖੌਫਨਾਕ ਬਣ ਜਾਂਦੀ ਹੈ ਕਿ ਇਸ ਨਾਲ ਕਾਫ਼ੀ ਬੁਰਾ ਹੋ ਜਾਂਦਾ ਹੈ l ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ ਜਿੱਥੇ ਨੌਜਵਾਨ ਮੁੰਡੇ ਨੇ 7 ਦਿਨ ਪਹਿਲਾਂ ਲਵ ਮੈਰਿਜ ਕਾਰਵਾਈ ਸੀ,ਜਿਸ ਕਾਰਨ ਹੁਣ ਮੁੰਡੇ ਨੇ ਅਜਿਹਾ ਖੌਫਨਾਕ ਕਦਮ ਚੁਕਿਆ, ਜਿਸਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ l ਮਾਮਲਾ ਪਟਿਆਲਾ ਜ਼ਿਲ੍ਹੇ ਦੇ ਬਨੂੜ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇਕ ਟੈਕਸੀ ਚਾਲਕ ਨੇ ਬੀਅਰ ਬਾਰ ਵਿਚ ਕੰਮ ਕਰਨ ਵਾਲੀ ਲੜਕੀ ਨਾਲ ਲਵਮੈਰਿਜ ਕਰਵਾ ਲਿਆ l

ਪਰ ਵਿਆਹ ਕਰਨ ਦੇ 7ਵੇਂ ਦਿਨ ਨੌਜਵਾਨ ਮੁੰਡੇ ਨੇ ਜ਼ਹਿਰ ਪੀ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਦਿਲਪ੍ਰੀਤ ਸਿੰਘ ਵਜੋਂ ਹੋਈ ਹੈ। ਦਿਲਪ੍ਰੀਤ ਦੀ ਮ੍ਰਿਤਕ ਦੇਹ ਉਸ ਦੀ ਇਨੋਵਾ ਗੱਡੀ ਤੋਂ ਬਰਾਮਦ ਹੋਈ। ਜਿਸਤੋ ਬਾਅਦ ਹੁਣ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਦੀ ਸ਼ਿਕਾਇਤ ‘ਤੇ ਪਤਨੀ ਮਨਪ੍ਰੀਤ ਕੌਰ ਤੇ ਉਸ ਦੀ ਸੱਸ ਕੁਲਦੀਪ ਕੌਰ ਖਿਲਾਫ ਕੇਸ ਦਰਜ ਕਰ ਲਿਆ ਗਿਆ । ਇਸ ਘਟਨਾ ਨੂੰ ਲੈ ਬਲਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਦਿਲਪ੍ਰੀਤ ਸਿੰਘ ਖੁਦ ਦੀ ਇਨੋਵਾ ਗੱਡੀ ਪ੍ਰਾਈਵੇਟ ਤੌਰ ‘ਤੇ ਚਲਾਉਂਦਾ ਸੀ, ਜੋ ਬਾਰ ਅਟੈਂਡੈਂਟ ਦਾ ਕੰਮ ਕਰਨ ਵਾਲੀ ਮਨਪ੍ਰੀਤ ਕੌਰ ਨੂੰ ਅਕਸਰ ਵਿਆਹ ਸਮਾਰੋਹ ਤੇ ਬਾਰ ਵਿਚ ਕੰਮ ਕਰਨ ਲਈ ਲੈ ਕੇ ਜਾਂਦਾ ਸੀ।

ਦੋਵਾਂ ਦੀ ਮੁਲਾਕਾਤ ਦੇ ਬਾਅਦ ਨਜ਼ਦੀਕੀ ਵਧੀ ਤਾਂ ਵਿਆਹ ਦਾ ਫੈਸਲਾ ਕਰ ਲਿਆ, ਪਰ ਵਿਆਹ ਦੇ ਬਾਅਦ ਦਿਲਪ੍ਰੀਤ ਨੂੰ ਉਸ ਦੀ ਪਤਨੀ ਮਨਪ੍ਰੀਤ ਪਿੰਡ ਵਿਚ ਰਹਿਣ ਤੋਂ ਰੋਕਦੀ ਸੀ, ਜਿਸ ਕਾਰਨ ਦੋਵਾਂ ਵਿਚ ਵਿਆਹ ਦੇ ਬਾਅਦ ਤੋਂ ਝਗੜਾ ਹੋਣ ਲੱਗਾ, ਜਿਸਤੋ ਬਾਅਦ ਦਿਲਪ੍ਰੀਤ ਨੇ ਪਤਨੀ ਤੇ ਸੱਸ ਨਾਲ ਉਹਨਾਂ ਦੇ ਘਰ ਰਹਿਣਾ ਸ਼ੁਰੂ ਕਰ ਦਿੱਤਾ।

ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਕੁਝ ਦਿਨ ਪਹਿਲਾਂ ਉਹ ਪਿੰਡ ਆਇਆ ਤਾਂ ਉਥੇ ਆ ਕੇ ਪਤਨੀ ਤੇ ਸੱਸ ਨੇ ਉਸ ਨਾਲ ਝਗੜਾ ਕਰਕੇ ਪਿੰਡ ਸਾਹਮਣੇ ਬੇਇਜ਼ਤੀ ਕਰ ਦਿੱਤੀ, ਜਿਸ ਤੋਂ ਬਾਅਦ ਪ੍ਰੇਸ਼ਾਨ ਦਿਲਪ੍ਰੀਤ ਇਨੋਵਾ ਕਾਰ ਲੈ ਕੇ ਚਲਾ ਗਿਆ ਸੀ ਤੇ ਉਸ ਦੀ ਡੈੱਡ ਬਾਡੀ ਇਨੋਵਾਡ ਗੱਡੀ ਵਿਚ ਬਨੂੜ ਓਵਰਬ੍ਰਿਜ ਹੇਠਾਂ ਮਿਲੀ ਸੀ। ਜਿਸ ਕਾਰਨ ਹੁਣ ਮ੍ਰਿਤਕ ਦੇ ਪਰਿਵਾਰ ਵਲੋਂ ਇਸ ਘਟਨਾ ਲਈ ਲੜਕੀ ਤੇ ਉਸਦੀ ਮਾਂ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ, ਦੂਜੇ ਪਾਸੇ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ l

Home ਤਾਜਾ ਜਾਣਕਾਰੀ ਪੰਜਾਬ : ਨੌਜਵਾਨ ਮੁੰਡੇ ਨੇ 7 ਦਿਨ ਪਹਿਲਾਂ ਕਰਾਈ ਸੀ ਲਵ ਮੈਰਿਜ , ਹੁਣ ਮੁੰਡੇ ਨੇ ਕੀਤਾ ਅਜਿਹਾ ਹੋਇਆ ਖੌਫਨਾਕ ਅੰਤ

ਤਾਜਾ ਜਾਣਕਾਰੀ
ਪੰਜਾਬ : ਨੌਜਵਾਨ ਮੁੰਡੇ ਨੇ 7 ਦਿਨ ਪਹਿਲਾਂ ਕਰਾਈ ਸੀ ਲਵ ਮੈਰਿਜ , ਹੁਣ ਮੁੰਡੇ ਨੇ ਕੀਤਾ ਅਜਿਹਾ ਹੋਇਆ ਖੌਫਨਾਕ ਅੰਤ
ByadminJuly 21, 2023Comments Off on ਪੰਜਾਬ : ਨੌਜਵਾਨ ਮੁੰਡੇ ਨੇ 7 ਦਿਨ ਪਹਿਲਾਂ ਕਰਾਈ ਸੀ ਲਵ ਮੈਰਿਜ , ਹੁਣ ਮੁੰਡੇ ਨੇ ਕੀਤਾ ਅਜਿਹਾ ਹੋਇਆ ਖੌਫਨਾਕ ਅੰਤ
Previous Postਭਾਰਤ ਦੀ 7 ਸਾਲਾਂ ਧੀ ਨੇ ਵਧਾਇਆ ਮਾਣ, UK ਚ ਹਾਸਿਲ ਕੀਤਾ ਇਹ ਮੁਕਾਮ
Next Postਪੰਜਾਬ : ਜਨਾਨੀ ਗਈ ਸੀ ਗੁਆਂਢੀਆਂ ਦੇ ਲੜਾਈ ਛੁਡਾਉਣ , ਪਰ ਮੁੰਡੇ ਨੇ ਸਿਰ ਚ ਬਾਲਟੀ ਮਾਰ ਕਰ ਦਿੱਤਾ ਕਤਲ