ਆਈ ਤਾਜ਼ਾ ਵੱਡੀ ਖਬਰ

ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਜਿੱਥੇ ਕਈ ਕਾਰਨਾਂ ਦੇ ਚਲਦੇ ਹੋਏ ਆਪਣੀ ਜੀਵਨ ਲੀਲਾ ਸਮਾਪਤ ਕੀਤੇ ਜਾਣ ਦੇ ਕਈ ਮਾਮਲੇ ਸਾਹਮਣੇ ਆਏ ਹਨ। ਜਿੱਥੇ ਬਹੁਤ ਸਾਰੇ ਨੌਜਵਾਨਾਂ ਦੀ ਜਾਨ ਵਾਪਰ ਰਹੇ ਸੜਕ ਹਾਦਸਿਆ ਅਤੇ ਨਸ਼ਿਆਂ ਦੇ ਕਾਰਨ ਜਾ ਰਹੀ ਹੈ। ਉਥੇ ਹੀ ਪਿਛਲੇ ਕੁਝ ਮਹੀਨਿਆਂ ਤੋਂ ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿਥੇ ਕਈ ਨੌਜਵਾਨਾਂ ਵੱਲੋਂ ਨਾਜਾਇਜ਼ ਸਬੰਧਾਂ ਦੇ ਚੱਲਦਿਆਂ ਹੋਇਆਂ ਖੁਦਕੁਸ਼ੀ ਕੀਤੀ ਜਾ ਰਹੀ ਹੈ। ਸਾਹਮਣੇ ਆਉਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਉਹਨਾਂ ਨੌਜਵਾਨ ਅਤੇ ਮਾਪਿਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਪੰਜਾਬ ਵਿੱਚ ਇਥੇ ਇਕ ਵਿਆਹੁਤਾ ਔਰਤ ਵੱਲੋਂ ਨੌਜਵਾਨ ਨੂੰ ਵਿਆਹ ਲਈ ਦਬਾਅ ਪਾਇਆ ਜਾ ਰਿਹਾ ਸੀ ਜਿਸ ਕਾਰਨ ਨੌਜਵਾਨ ਵੱਲੋਂ ਇਹ ਖੌਫਨਾਕ ਕਾਂਡ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਦੇ ਅਟਾਰੀ ਬਾਜ਼ਾਰ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਟੈਟੂ ਦੀ ਦੁਕਾਨ ਕਰਨ ਵਾਲੇ ਨੌਜਵਾਨ ਵੱਲੋ ਇਸ ਲਈ ਖੁਦਕੁਸ਼ੀ ਕਰ ਲਈ ਹੈ ਕਿਉਂਕਿ ਇਸ ਨੌਜਵਾਨ ਨੂੰ ਇਕ ਵਿਆਹੁਤਾ ਔਰਤ ਵੱਲੋਂ ਵਿਆਹ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਸੀ। ਮ੍ਰਿਤਕ ਨੌਜਵਾਨ ਦੇ ਭਰਾ ਪਾਰਥ ਚੱਢਾ ਵੱਲੋਂ ਇਸ ਸਾਰੀ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ, ਜਿੱਥੇ ਉਸ ਦੇ ਭਰਾ ਮਾਧਵ ਪੁੱਤਰ ਬਿਮਲ ਕੁਮਾਰ ਵਾਸੀ ਅਟਾਰੀ ਬਾਜ਼ਾਰ ਦੇ ਇਕ ਵਿਆਹੁਤਾ ਔਰਤ ਦੇ ਨਾਲ ਪ੍ਰੇਮ ਸਬੰਧ ਚਲੇ ਆ ਰਹੇ ਸਨ।

ਉਥੇ ਹੀ ਉਸ ਔਰਤ ਵੱਲੋਂ ਉਸ ਦੇ ਭਰਾ ਨੂੰ ਵਿਆਹ ਕਰਵਾਉਣ ਵਾਸਤੇ ਹੁਣ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਅਤੇ ਵਾਰ-ਵਾਰ ਫੋਨ ਕੀਤਾ ਜਾ ਰਿਹਾ ਸੀ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਚੱਲਦਿਆਂ ਹੋਇਆਂ ਜਿੱਥੇ ਉਸ ਦਾ ਭਰਾ ਦੁਪਹਿਰ 2 ਵਜੇ ਦੇ ਕਰੀਬ ਆਪਣੀ ਦੁਕਾਨ ਬੰਦ ਕਰ ਕੇ ਘਰ ਚਲਾ ਗਿਆ। ਘਰ ਜਾ ਕੇ ਜਿੱਥੇ ਉਸ ਵੱਲੋਂ ਆਪਣੇ ਕਮਰੇ ਵਿੱਚ ਜਾ ਕੇ ਪੱਖੇ ਨਾਲ ਲਟਕ ਕੇ ਫਾਹਾ ਲੈ ਲਿਆ ਗਿਆ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਕਾਫੀ ਦੇਰ ਤੱਕ ਉਹ ਕਮਰੇ ਤੋਂ ਬਾਹਰ ਨਾ ਆਇਆ ਅਤੇ ਭੈਣ ਵੱਲੋਂ ਜਾ ਕੇ ਵੇਖਿਆ ਗਿਆ ਤਾਂ ਹੈਰਾਨ ਰਹਿ ਗਈ।

ਜਿਸ ਦੀ ਜਾਣਕਾਰੀ ਉਸ ਦੇ ਭਰਾ ਅਤੇ ਆਂਢ-ਗੁਆਂਢ ਦੇ ਲੋਕਾਂ ਨੂੰ ਦਿੱਤੀ ਗਈ ਜਿਨ੍ਹਾਂ ਵੱਲੋਂ ਤੁਰੰਤ ਉਸ ਨੂੰ ਉਤਾਰ ਕੇ ਹਸਪਤਾਲ ਲਿਜਾਇਆ ਗਿਆ ਜਿੱਥੇ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ। ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਸਟਰ ਵਾਸਤੇ ਭੇਜ ਦਿੱਤਾ ਗਿਆ ਹੈ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

Home ਤਾਜਾ ਜਾਣਕਾਰੀ ਪੰਜਾਬ: ਨੌਜਵਾਨ ਨੂੰ ਵਿਆਹੁਤਾ ਔਰਤ ਵਿਆਹ ਕਰਨ ਲਈ ਪਾ ਰਹੀ ਸੀ ਦਬਾਅ, ਦੁਖੀ ਹੋ ਨੌਜਵਾਨ ਨੇ ਕਰਤਾ ਖੌਫਨਾਕ ਕਾਂਡ

ਤਾਜਾ ਜਾਣਕਾਰੀ
ਪੰਜਾਬ: ਨੌਜਵਾਨ ਨੂੰ ਵਿਆਹੁਤਾ ਔਰਤ ਵਿਆਹ ਕਰਨ ਲਈ ਪਾ ਰਹੀ ਸੀ ਦਬਾਅ, ਦੁਖੀ ਹੋ ਨੌਜਵਾਨ ਨੇ ਕਰਤਾ ਖੌਫਨਾਕ ਕਾਂਡ
ByadminAugust 20, 2022Comments Off on ਪੰਜਾਬ: ਨੌਜਵਾਨ ਨੂੰ ਵਿਆਹੁਤਾ ਔਰਤ ਵਿਆਹ ਕਰਨ ਲਈ ਪਾ ਰਹੀ ਸੀ ਦਬਾਅ, ਦੁਖੀ ਹੋ ਨੌਜਵਾਨ ਨੇ ਕਰਤਾ ਖੌਫਨਾਕ ਕਾਂਡ
Previous Postਪੰਜਾਬ ਸਰਕਾਰ ਵਲੋਂ ਇਹਨਾਂ ਦੀਆਂ ਛੁਟੀਆਂ ਰੱਦ ਕਰਨ ਦਾ ਕੀਤਾ ਅਹਿਮ ਫੈਸਲਾ
Next Postਪੰਜਾਬ: ਇਸ ਇਸ ਇਲਾਕਿਆਂ ਚ ਇਥੇ 14 ਘੰਟੇ ਬਿਜਲੀ ਦਾ ਰਹੇਗਾ ਲੰਬਾ ਕੱਟ