ਆਈ ਤਾਜ਼ਾ ਵੱਡੀ ਖਬਰ
ਕਹਿੰਦੇ ਹਨ ਪਰਿਵਾਰ ਵਿਚ ਖੁਸ਼ੀਆਂ ਉਦੋਂ ਹੀ ਬਰਕਰਾਰ ਰਹਿ ਸਕਦੀਆਂ ਹਨ ਜਦੋਂ ਪਰਿਵਾਰਕ ਮੈਬਰਾਂ ਦਾ ਆਪਸ ਵਿੱਚ ਪਿਆਰ ਹੋਵੇ । ਪਰ ਅੱਜਕੱਲ੍ਹ ਦੇ ਸਮੇਂ ਵਿਚ ਲੋਕ ਰਿਸ਼ਤਿਆਂ ਨੂੰ ਭੁੱਲਦੇ ਜਾ ਰਹੇ ਹਨ ਅਤੇ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਘਰਾਂ ਵਿੱਚ ਲੜਾਈ ਝਗੜੇ ਵੇਖਣ ਨੂੰ ਮਿਲਦੇ ਹਨ । ਤਾਜ਼ਾ ਮਾਮਲਾ ਫਰੀਦਕੋਟ ਤੋਂ ਸਾਹਮਣੇ ਆਇਆ ਜਿੱਥੇ ਨੂੰਹ ਅਤੇ ਨੂੰਹ ਦੇ ਪਰਿਵਾਰਕ ਮੈਂਬਰਾਂ ਤੋਂ ਦੁਖੀ ਹੋ ਕੇ ਇਕ ਵਿਅਕਤੀ ਦੇ ਵੱਲੋਂ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਸਹੁਰੇ ਪਰਿਵਾਰ ਵੱਲੋਂ ਖ਼ਰਚਾ ਕਰ ਕੇ ਨੂੰਹ ਨੂੰ ਇੰਗਲੈਂਡ ਭੇਜਿਆ ਗਿਆ ਸੀ ਤੇ ਕੁਝ ਮਹੀਨੇ ਬਾਅਦ ਬੇਟੇ ਨੂੰ ਟੂਰਿਸਟ ਵੀਜ਼ੇ ਤੇ ਇੰਗਲੈਂਡ ਭੇਜ ਦਿੱਤਾ ਗਿਆ ।
ਜਦੋਂ ਦੋਵਾਂ ਦੀ ਮੁਲਾਕਾਤ ਹੋਈ ਤਾਂ ਨੂੰਹ ਨੇ ਕਿਹਾ ਕਿ ਹੁਣ ਸਾਡੇ ਦੋਵਾਂ ਵਿੱਚ ਪਤੀ ਪਤਨੀ ਦਾ ਕੋਈ ਵੀ ਰਿਸ਼ਤਾ ਨਹੀਂ ਹੈ । ਇਹ ਸੁਣ ਕੇ ਲੜਕੇ ਦੇ ਪਿਤਾ ਨੇ ਖੁਦਕੁਸ਼ੀ ਕਰ ਲਈ । ਦੂਜੇ ਪਾਸੇ ਪੁਲਸ ਨੇ ਦੋਸ਼ੀ ਨੂੰ ਸਮੇਤ ਛੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ । ਇਹ ਮਾਮਲਾ ਪੰਜਾਬ ਭਰ ਵਿੱਚ ਸੁਰੱਖਿਆ ਦਾ ਕਾਰਨ ਬਣਿਆ ਹੋਇਆ ਹੈ। ਪੀਡ਼ਤ ਰੇਖਾ ਰਾਣੀ ਨੇ ਦੱਸਿਆ ਕਿ ਉਸ ਦੇ ਲੜਕੇ ਪਵਨ ਕੁਮਾਰ ਦਾ ਵਿਆਹ ਦੋ ਹਜਾਰ ਉਨੀ ਨੂੰ ਪ੍ਰਿਯੰਕਾ ਨਾਮਕ ਲੜਕੀ ਨਾਲ ਹੋਇਆ ਸੀ।
ਦੋਵੇਂ ਇਕੱਠੇ ਹੀ ਪੜ੍ਹੇ ਸਨ ਤੇ ਫਿਰ ਉਸ ਦੇ ਪਤੀ ਰਾਜਿੰਦਰ ਕੁਮਾਰ ਨੇ ਕਿਹਾ ਕਿ ਉਹ ਦੋਵਾਂ ਨੂੰ ਵਿਦੇਸ਼ ਭੇਜ ਦੇਵੇਗਾ। ਪ੍ਰਿਯੰਕਾ ਨੂੰ ਪੜ੍ਹਾਈ ਕਰਕੇ ਇੰਗਲੈਂਡ ਭੇਜ ਦਿੱਤਾ ਗਿਆ। ਕੁਝ ਮਹੀਨੇ ਬਾਅਦ ਕੰਵਲ ਨੂੰ ਵੀ ਟੂਰਿਸਟ ਵੀਜ਼ੇ ਤੇ ਇੰਗਲੈਂਡ ਭੇਜ ਦਿੱਤਾ ਗਿਆ। ਇੰਗਲੈਂਡ ਪਹੁੰਚ ਕੇ ਜਦੋਂ ਪਵਨ ਆਪਣੀ ਪਤਨੀ ਪ੍ਰਿਯੰਕਾ ਨੂੰ ਮਿਲਿਆ ਤਾਂ ਉਸ ਨੇ ਕਿਹਾ ਕਿ ਸਾਡੇ ਵਿਚਕਾਰ ਪਤੀ ਪਤਨੀ ਦਾ ਰਿਸ਼ਤਾ ਖ਼ਤਮ ਹੋ ਚੁੱਕਿਆ ਹੈ।
ਜਿਸ ਦੇ ਚੱਲਦੇ ਪਵਨ ਦੇ ਪਿਤਾ ਦੇ ਦਿਲ ਨੂੰ ਗਹਿਰਾ ਸਦਮਾ ਪਹੁੰਚਿਆ ਤੇ ਉਨ੍ਹਾਂ ਵੱਲੋਂ ਇਹਦੀ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ। ਜਿਸ ਦੇ ਚਲਦੇ ਹੁਣ ਪੁਲੀਸ ਵੱਲੋਂ ਮਾਮਲੇ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ।
ਤਾਜਾ ਜਾਣਕਾਰੀ