BREAKING NEWS
Search

ਪੰਜਾਬ: ਨਿੱਜੀ ਸਕੂਲ ਨੇ ਲਹਾਏ ਗੁਰਸਿੱਖ ਬੱਚਿਆਂ ਦੇ ਕੜੇ, ਮੌਕੇ ਤੇ ਪੁਲਿਸ ਫੋਰਸ ਪਹੁੰਚ ਕੇ ਸੁਲਝਾਇਆ ਮਸਲਾ

ਆਈ ਤਾਜ਼ਾ ਵੱਡੀ ਖਬਰ

ਭਾਰਤ ‘ਚ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ । ਵੱਖ ਵੱਖ ਧਰਮਾਂ ਦੇ ਲੋਕ ਆਪਣੇ ਧਰਮ ਮੁਤਾਬਕ ਵੱਖੋ ਵੱਖਰੀਆਂ ਮਰਿਆਦਾਵਾਂ ਵਿੱਚ ਵਿਸ਼ਵਾਸ ਰੱਖਦੇ ਹਨ । ਗਲ੍ਹ ਕੀਤੀ ਜਾਵੇ ਸਿੱਖ ਧਰਮ ਦੀ ਤਾਂ ਸਿੱਖ ਧਰਮ ਪੰਜੇ ਕੰਕਾਰ ਕਾਫੀ ਮਹੱਤਵਪੂਰਨ ਮੰਨੇ ਜਾਂਦੇ ਹਨ । ਸਿੱਖ ਧਰਮ ਵਿੱਚ ਇਨ੍ਹਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ । ਪਰ ਬਹੁਤ ਸਾਰੀਆਂ ਥਾਂਵਾਂ ਤੇ ਇਨ੍ਹਾਂ ਪਵਿੱਤਰ ਕਕਾਰਾਂ ਨੂੰ ਪਾਉਂਣ ਤੇ ਇਤਰਾਜ਼ ਪ੍ਰਗਟਾਇਆ ਜਾਂਦਾ ਹੈ । ਤਾਜ਼ਾ ਮਾਮਲਾ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ, ਜਿਥੇ ਹੁਸ਼ਿਆਰਪੁਰ ਦੇ ਮਾਊਂਟ ਕਾਰਮਲ ਸਕੂਲ ਵਿੱਚ ਬੀਤੇ ਦਿਨ ਵਿਦਿਆਰਥੀਆਂ ਦੀ ਪ੍ਰੀਖਿਆ ਦੌਰਾਨ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਦੇ ਹੱਥ ਵਿੱਚ ਪਾਏ ਹੋਏ ਕੜੇ ਲਾਉਣ ਦਾ ਮਾਮਲਾ ਸਾਹਮਣੇ ਆਇਆ ।

ਜਦੋਂ ਹੀ ਇਸ ਗੱਲ ਦੀ ਭਿਣਕ ਸਿੱਖ ਜਥੇਬੰਦੀਆਂ ਨੂੰ ਪਈ ਤਾਂ ਉਹ ਵੱਡੀ ਗਿਣਤੀ ਵਿੱਚ ਸਕੂਲ ਵਿੱਚ ਪਹੁੰਚ ਗਿਆ ਤੇ ਇਸ ਵਿਸ਼ੇ ਤੇ ਸਕੂਲ ਪ੍ਰਬੰਧਕਾਂ ਦੇ ਨਾਲ ਗੱਲਬਾਤ ਕੀਤੀ ਗਈ । ਹਾਲਾਂਕਿ ਇਸ ਦੌਰਾਨ ਹੁਸ਼ਿਆਰਪੁਰ ਪੁਲੀਸ ਪ੍ਰਸ਼ਾਸਨ ਵੱਲੋਂ ਵੀ ਗੰਭੀਰਤਾ ਨੂੰ ਸਮਝਦਿਆਂ ਹੋਇਆਂ ਪੁਲੀਸ ਦੇ ਆਲਾ ਅਧਿਕਾਰੀ ਵੀ ਮੌਕੇ ਤੇ ਪਹੁੰਚ ਕੇ ਤੇ ਸਕੂਲ ਪ੍ਰਬੰਧਕਾਂ ਅਤੇ ਸਿੱਖ ਸੰਸਥਾਵਾਂ ਵਿਚ ਮੀਟਿੰਗ ਕਰਵਾਈ ਗਈ ।

ਕਾਫੀ ਸਮੇਂ ਤੱਕ ਚੱਲੀ ਇਸ ਮੀਟਿੰਗ ਤੋਂ ਬਾਅਦ ਸ਼ਾਸਕੀ ਪ੍ਰਬੰਧਕਾਂ ਨੇ ਸਿੱਖ ਜਥੇਬੰਦੀਅਾਂ ਤੋਂ ਲਿਖਤੀ ਤੌਰ ਤੇ ਮੁਆਫ਼ੀ ਮੰਗੀ ਤੇ ਆਖਿਆ ਕਿ ਉਨ੍ਹਾਂ ਦਾ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੋਈ ਵੀ ਮਕਸਦ ਨਹੀਂ ਸੀ ।

ਉਨ੍ਹਾਂ ਆਖਿਆ ਕਿ ਉਹ ਤਾਂ ਸਿਰਫ਼ ਸੁਰੱਖਿਆ ਦੇ ਲਿਹਾਜ਼ ਨਾਲ ਇਨ੍ਹਾਂ ਵਿਦਿਆਰਥੀਆਂ ਦੇ ਪਾਏ ਹੋਏ ਕੜੇ ਲਹਾਅ ਰਹੇ ਸਨ । ਸਕੂਲ ਪ੍ਰਬੰਧਕਾਂ ਵੱਲੋਂ ਦੱਸਿਆ ਗਿਆ ਕਿ ਪ੍ਰੀਖਿਆ ਦੇ ਆਖ਼ਰੀ ਦਿਨ ਵਿਦਿਆਰਥੀ ਆਪਸ ਵਿੱਚ ਲੜ ਪੈਂਦੇ ਨੇ, ਜਿਸ ਕਾਰਨ ਸੱਟ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ । ਇਸੇ ਕਾਰਨ ਸਕੂਲ ਪ੍ਰਸ਼ਾਸਨ ਦੇ ਵੱਲੋਂ ਇਹ ਕਦਮ ਚੁੱਕਿਆ ਗਿਆ ਤੇ ਬੱਚਿਆਂ ਦੇ ਹੱਥਾਂ ਵਿਚ ਪਾਏ ਹੋਏ ਕੜੇ ਲਾਹ ਦਿੱਤੇ ਗਏ ।



error: Content is protected !!