ਆਈ ਤਾਜਾ ਵੱਡੀ ਖਬਰ

ਜਦੋਂ ਕਿਸੇ ਘਰ ਵਿੱਚ ਔਲਾਦ ਜਨਮ ਲੈਂਦੀ ਐ, ਤਾਂ ਮਾਪੇ ਉਸਦੇ ਜੀਵਨ ਨੂੰ ਲੈ ਕੇ ਉਸਦੇ ਬਚਪਨ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ, ਤਾਂ ਜੋ ਬੱਚੇ ਨੂੰ ਇੱਕ ਚੰਗਾ ਭਵਿੱਖ ਦਿੱਤਾ ਜਾ ਸਕੇ। ਪਰ ਕਈ ਵਾਰ ਬੱਚੇ ਗਲਤ ਸੰਗਤ ਵਿੱਚ ਪੈ ਕੇ ਮਾਪਿਆਂ ਤੇ ਹੀ ਅੱਤਿਆਚਾਰ ਕਰਦੇ ਹਨ l ਜਿਸ ਨੂੰ ਕਲਯੁਗ ਦਾ ਨਾਮ ਦਿੱਤਾ ਜਾਂਦਾ ਹੈ l ਇੱਕ ਅਜਿਹਾ ਹੀ ਰੂਹ ਕੰਬਾਊ ਮਾਮਲਾ ਸਾਂਝਾ ਕਰਾਂਗੇ, ਜਿੱਥੇ ਨਸ਼ੇੜੀ ਪੁੱਤਾਂ ਦੇ ਵਲੋਂ ਆਪਣੇ ਹੀ ਪਿਤਾ ਨੂੰ ਬੇਰਹਿਮੀ ਦੇ ਨਾਲ ਕੁੱਟਿਆ ਗਿਆ, ਜਿਸ ਕਾਰਨ ਪਿਤਾ ਦੀ ਮੌਤ ਹੋ ਗਈ। ਮਾਮਲਾ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਝਲੂਰ ਤੋਂ ਸਾਹਮਣੇ ਆਇਆ, ਜਿੱਥੇ ਦੇ ਰਹਿਣ ਵਾਲੇ ਦੋ ਨਸ਼ੇੜੀ ਪੁੱਤਰਾਂ ਵੱਲੋਂ ਆਪਣੇ ਬਜ਼ੁਰਗ ਪਿਤਾ ਦਾ ਬੇਰਹਿਮੀ ਦੇ ਨਾਲ ਕੁੱਟ-ਕੁੱਟ ਕੇ ਕਤਲ ਕਰ ਦਿੱਤਾ ਗਿਆ।

ਜਿਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੁੰਦੀ ਪਈ ਹੈ l ਜਿਸ ਤੋਂ ਬਾਅਦ ਪੁਲਿਸ ਨੇ ਵੀਡੀਓ ਨੂੰ ਕਬਜ਼ੇ ‘ਚ

ਜਿਸ ਤੋਂ ਬਾਅਦ ਮ੍ਰਿਤਕ ਰਾਮ ਸਿੰਘ ਦੀ ਪੁੱਤਰੀ ਕੁਲਦੀਪ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਕੇਸ ਦਰਜ ਕਰ ਲਿਆ ।ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਅਤੇ ਅਮਰ ਸਿੰਘ ਵੱਜੋਂ ਹੋਈ ਹੈ।ਜਦੋਂ ਪੁਲਿਸ ਨੂੰ ਇਸ ਸਬੰਧੀ ਸੂਚਨਾ ਮਿਲਦੀ ਹੈ, ਤਾਂ ਪੁਲਿਸ ਨੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ । ਦੂਜਾ ਮੁਲਜ਼ਮ ਅਜੇ ਵੀ ਫਰਾਰ ਹੈ, ਜਿਸਦੀ ਭਾਲ ਲਈ ਪੁਲਿਸ ਵੱਲੋਂ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

ਮਿਲੀ ਜਾਣਕਰੀ ਅਨੁਸਾਰ ਗੁਰਪ੍ਰੀਤ ਸਿੰਘ ਤੇ ਅਮਰ ਸਿੰਘ ਨਸ਼ੇ ਦੇ ਆਦੀ ਹਨ। ਜਿਸ ਕਾਰਨ ਪਿਤਾ ਦੇ ਵੱਲੋਂ ਅਕਸਰ ਹੀ ਆਪਣੇ ਦੋਵੇਂ ਪੁੱਤਰਾਂ ਨੂੰ ਨਸ਼ਾ ਕਰਨ ਤੋਂ ਰੋਕਿਆ ਜਾਂਦਾ ਸੀ, ਜਿਸ ਕਾਰਨ ਉਨ੍ਹਾਂ ਗੁੱਸੇ ‘ਚ ਆ ਕੇ ਉਸ ਦੀ ਕੁੱਟਮਾਰ ਕੀਤੀ। ਕੁੱਟਮਾਰ ਕਾਰਨ ਪਿਤਾ ਨੇ ਦਮ ਤੋੜ ਦਿੱਤਾ l ਵੀਡੀਓ ਫੁਟੇਜ ਦੇ ਸਾਹਮਣੇ ਆਉਣ ਨਾਲ ਘਟਨਾ ਦੇ ਪੁਖਤਾ ਸਬੂਤ ਮਿਲੇ ਹਨ। ਫਿਲਹਾਲ ਪੁਲਿਸ ਇਸ ਮਾਮਲੇ ਦੀ ਤਫਤੀਸ਼ ਕਰਦੀ ਪਈ ਹੈ l’
.`+

ਤਾਜਾ ਜਾਣਕਾਰੀ
ਪੰਜਾਬ : ਨਸ਼ੇੜੀ ਪੁੱਤਾਂ ਨੇ ਪਿਤਾ ਦਾ ਕੁੱਟ ਕੁੱਟ ਕੀਤਾ ਕਤਲ , ਪੁਲਿਸ ਨੇ ਕੀਤਾ ਮਾਮਲਾ ਦਰਜ਼
ByadminAugust 8, 2023Comments Off on ਪੰਜਾਬ : ਨਸ਼ੇੜੀ ਪੁੱਤਾਂ ਨੇ ਪਿਤਾ ਦਾ ਕੁੱਟ ਕੁੱਟ ਕੀਤਾ ਕਤਲ , ਪੁਲਿਸ ਨੇ ਕੀਤਾ ਮਾਮਲਾ ਦਰਜ਼
Previous Postਅਮਰੀਕਾ ਦੀ ਮਸ਼ਹੂਰ ਡਾਕਟਰ ਨੇ ਪਹਿਲਾਂ ਆਪਣੇ ਬੱਚੇ ਨੂੰ ਮਾਰੀ ਗੋਲੀ ਫਿਰ ਚੁੱਕ ਲਿਆ ਖੌਫਨਾਕ ਕਦਮ
Next Postਪੰਜਾਬ : ਪਤੀ ਨੇ ਕਰਾਇਆ ਸੀ ਦੂਜਾ ਵਿਆਹ , ਨਵ ਵਿਆਹੁਤਾ ਕੁੜੀ ਨੇ ਚੁੱਕ ਲਿਆ ਖੌਫਨਾਕ ਕਦਮ