ਆਈ ਤਾਜ਼ਾ ਵੱਡੀ ਖਬਰ
ਅੱਜ-ਕੱਲ੍ਹ ਜਿੱਥੇ ਬਹੁਤ ਸਾਰੇ ਲੋਕਾਂ ਵੱਲੋਂ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਜਿਸ ਨੂੰ ਸੁਣ ਕੇ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ। ਜਲਦ ਅਮੀਰ ਬਣਨ ਦੇ ਚੱਕਰ ਵਿਚ ਜਿੱਥੇ ਲੋਕਾਂ ਵੱਲੋਂ ਅਜਿਹੀਆਂ ਕੀਤੀਆਂ ਹਨ ਅਤੇ ਲੋਕਾਂ ਨੂੰ ਅਗਵਾ ਕਰਕੇ ਮੋਟੀ ਰਕਮ ਵਸੂਲਦੇ ਜਾਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਉਥੇ ਹੀ ਰਕਮ ਨਾ ਮਿਲਣ ਤੇ ਜਾਨੋ ਮਾਰੇ ਜਾਣ ਦੀ ਧਮਕੀ ਵੀ ਦਿੱਤੀ ਜਾਂਦੀ ਹੈ। ਅਜਿਹੀਆਂ ਘਟਨਾਵਾਂ ਦੇ ਚਲਦਿਆਂ ਹੋਇਆਂ ਕਈ ਲੋਕਾਂ ਦੀ ਜਾਨ ਚਲੀ ਗਈ ਹੈ। ਬਹੁਤ ਸਾਰੇ ਲੋਕਾਂ ਵੱਲੋਂ ਪੈਸੇ ਦੇ ਲਾਲਚ ਵਿੱਚ ਆ ਕੇ ਕਈ ਮਾਸੂਮ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।
ਅਜਿਹੀਆਂ ਘਟਨਾਵਾਂ ਵਾਪਰਨ ਦੇ ਨਾਲ ਬਹੁਤ ਸਾਰੇ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਇੱਥੇ ਪੰਜਾਬ ਵਿੱਚ ਇੱਕ ਨਰਸ ਨੂੰ ਦਰਿੰਦਿਆਂ ਵੱਲੋਂ ਦਰਦਨਾਕ ਮੌਤ ਦਿੱਤੀ ਗਈ ਹੈ ਜੋ ਇਸ ਸਮੇਂ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ। ਜਿੱਥੇ 43 ਸਾਲਾਂ ਦੀ ਇਕ ਨਰਸ ਸੁਸ਼ਮਾ ਮੁਹੱਲਾ ਗੁਰੂ ਖੂਹ ਚੌਕ ਦੇ ਵਿੱਚ ਆਪਣੇ ਕਲੀਨਿਕ ਚਲਾ ਰਹੀ ਸੀ। ਜਿਸ ਨੂੰ ਕੁਝ ਦੋਸ਼ੀਆਂ ਵੱਲੋਂ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਔਰਤ ਵੱਲੋਂ ਜਿੱਥੇ ਕੈਨੇਡਾ ਜਾਣ ਦੀ ਤਿਆਰੀ ਕੀਤੀ ਜਾ ਰਹੀ ਸੀ।
ਉੱਥੇ ਹੀ ਉਸ ਨੂੰ ਟਰੈਵਲ ਏਜੰਟ ਵੱਲੋਂ ਫੋਨ ਕਰਕੇ ਆਖਿਆ ਗਿਆ ਸੀ ਕਿ ਉਹਨਾਂ ਦਾ ਵੀਜ਼ਾ ਤੇ ਪਾਸਪੋਰਟ ਆ ਚੁੱਕਾ ਹੈ। ਇਸ ਲਈ ਉਹ ਤੁਰੰਤ ਹੀ ਚਾਰ ਲੱਖ ਰੁਪਏ ਲੈ ਕੇ ਆ ਜਾਣ। ਜਦੋਂ ਸੁਸ਼ਮਾਂ ਦੱਸੇ ਹੋਏ ਪਤੇ ਦੇ ਉੱਪਰ ਆਪਣੀ ਬੇਟੀ ਨੂੰ ਲੈ ਕੇ ਚੱਲੀ ਤਾਂ ਉਨ੍ਹਾਂ ਵੱਲੋਂ ਫੋਨ ਕਰ ਦਿੱਤਾ ਗਿਆ ਅਤੇ ਉਹ ਇਕੱਲੇ ਹੀ ਆਉਣ , ਜਿੱਥੇ ਉਸ ਵੱਲੋਂ ਇਸ ਤੋਂ ਇਨਕਾਰ ਵੀ ਕੀਤਾ ਜਾ ਰਿਹਾ ਸੀ। ਫਿਰ ਉਸ ਨੂੰ ਥਾਣਾ ਸਦਰ ਦੇ ਕੋਲ ਆਉਣ ਵਾਸਤੇ ਦੋਬਾਰਾ ਫੋਨ ਕੀਤਾ ਗਿਆ। ਜਿਸ ਤੋਂ ਬਾਅਦ ਉਹ ਚਾਰ ਲੱਖ ਰੁਪਏ ਦੀ ਰਕਮ ਲੈ ਕੇ ਦੱਸੀ ਹੋਈ ਜਗ੍ਹਾ ਦੇ ਕੋਲ਼ ਪਹੁੰਚ ਗਈ।
ਜਿੱਥੇ ਉਸ ਨੂੰ ਬਣਾਈ ਗਈ ਯੋਜਨਾ ਦੇ ਤਹਿਤ ਅਗਵਾ ਕਰ ਲਿਆ ਗਿਆ। ਜਿਸ ਤੋਂ ਪਿਛੋਂ ਉਸ ਦਾ ਗਲਾ ਵੱਢ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਅਤੇ ਉਸ ਦੀ ਲਾਸ਼ ਨੂੰ ਪੁਲਿਸ ਵੱਲੋਂ ਪਿੰਡ ਕਸੇਲ ਦੇ ਨੇੜਿਓਂ ਬਰਾਮਦ ਕੀਤਾ ਗਿਆ ਹੈ।
ਤਾਜਾ ਜਾਣਕਾਰੀ