BREAKING NEWS
Search

ਪੰਜਾਬ : ਧੀ ਨੂੰ ਕੈਨੇਡਾ ਲਈ ਫਲਾਈਟ ਚ ਬਿਠਾਉਣ ਦਿੱਲੀ ਪਹੁੰਚਿਆ ਪਰਿਵਾਰ , ਏਅਰਪੋਰਟ ਪਹੁੰਚੇ ਤਾਂ ਉੱਡ ਗਏ ਹੋਸ਼

ਆਈ ਤਾਜਾ ਵੱਡੀ ਖਬਰ 

ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਵਿਦੇਸ਼ ਜਾਣ ਦੀ ਹੋੜ ਇਨੀ ਜਿਆਦਾ ਵਧੀ ਹੋਈ ਹੈ ਕਿ ਉਹਨਾਂ ਵੱਲੋਂ ਹਰ ਹਥਕੰਡਾ ਅਪਣਾਇਆ ਜਾਂਦਾ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਵਿਦੇਸ਼ ਜਾ ਸਕਣ ਤੇ ਉੱਥੇ ਦਾ ਲਾਈਫ ਸਟਾਈਲ ਜੀ ਸਕਣ l ਪਰ ਕਈ ਨੌਜਵਾਨ ਘਰ ਦੀਆਂ ਮਜਬੂਰੀਆਂ ਦੇ ਕਾਰਨ ਵਿਦੇਸ਼ਾਂ ਵਿੱਚ ਜਾਂਦੇ ਹਨ, ਜਿੱਥੇ ਦਿਨ ਰਾਤ ਮਿਹਨਤ ਕਰਕੇ ਇੱਕ ਚੰਗੇ ਮੁਕਾਮ ਤੇ ਪਹੁੰਚਣ ਦੀ ਕੋਸ਼ਿਸ਼ ਕਰਦੇ ਹਨ। ਪਰ ਕਈ ਲੋਕ ਵਿਦੇਸ਼ ਜਾਣ ਦੇ ਨਾਮ ਤੇ ਠੱਗੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ l ਇੱਕ ਅਜਿਹਾ ਹੀ ਮਾਮਲਾ ਸਾਂਝਾ ਕਰਾਂਗੇ, ਜਿੱਥੇ ਇੱਕ ਪਰਿਵਾਰ ਜਦੋਂ ਏਅਰਪੋਰਟ ਤੇ ਪੁੱਜਿਆ ਤਾਂ ਉਹਨਾਂ ਦੇ ਹੋਸ਼ ਹੀ ਉੱਡ ਗਏ l ਮਾਮਲਾ ਖਰੜ ਤੋਂ ਸਾਹਮਣੇ ਆਇਆ l ਜਿੱਥੇ ਭੋਲੇ ਭਾਲੇ ਲੋਕਾਂ ਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਇਕ ਧੋਖੇਬਾਜ਼ ਫ਼ਰਜ਼ੀ ਟਰੈਵਲ ਏਜੰਟ ਡੀ. ਐੱਸ ਸੰਧੂ, ਦਵਿੰਦਰ ਸਿੰਘ ਸਿੱਧੂ, ਹਰਪ੍ਰੀਤ ਸਿੰਘ ਜਿਸ ਖ਼ਿਲਾਫ਼ ਥਾਣਾ ਸਿਟੀ ਪੁਲਸ ਸਟੇਸ਼ਨ ਖਰੜ ਅੰਦਰ ਪਹਿਲਾਂ ਤੋਂ ਹੀ ਧੋਖਾਧੜੀ ਦਾ ਮੁਕੱਦਮਾ ਦਰਜ ਹੈ l

ਦੱਸਿਆ ਜਾ ਰਿਹਾ ਹੈ ਕਿ ਸੂਰਤ ਲਾਲ ਨਾਮਕ ਵਿਅਕਤੀ ਆਪਣੀ ਧੀ ਨੂੰ ਵਿਦੇਸ਼ ਭੇਜਣਾ ਚਾਹੁੰਦਾ ਸੀ, ਜਿਸ ਨੇ ਇਸ ਬਾਰੇ ਆਪਣੇ ਰਿਸ਼ਤੇਦਾਰ ਸੁਰਿੰਦਰ ਸਿੰਘ ਨਾਲ ਗੱਲ ਕੀਤੀ। ਜਿਸ ਨੇ ਉਸ ਨੂੰ ਡੀ. ਐੱਸ ਸੰਧੂ ਨੂੰ ਮਿਲਾਇਆ। ਜਿਸ ਨੇ ਉਨ੍ਹਾਂ ਦੀ ਲੜਕੀ ਨੂੰ ਕੈਨੇਡਾ ਵਰਕ ਪਰਮਿਟ ’ਤੇ ਭੇਜਣ ਦੇ ਬਦਲੇ ਉਨ੍ਹਾਂ ਕੋਲੋਂ 15 ਲੱਖ ਰੁਪਏ ਦੀ ਮੰਗ ਕੀਤੀ ਸੀ। ਇਸ ਨਾਲ ਸਹਿਮਤ ਹੁੰਦਿਆਂ ਉਨ੍ਹਾਂ ਨੇ ਦਵਿੰਦਰ ਸਿੰਘ ਨੂੰ ਆਪਣੀ ਲੜਕੀ ਦੀ ਫ਼ਾਈਲ ਲਗਵਾਉਣ ਲਈ ਪਾਸਪੋਰਟ ਤੇ ਹੋਰ ਸਾਰੇ ਦਸਤਾਵੇਜ਼ ਦੇ ਦਿੱਤੇ। ਜਿਸ ਤੋਂ ਬਾਅਦ ਦੋਸ਼ੀ ਵੱਲੋਂ ਦਰਖਾਸਤ ਕਰਵਾ ਵੱਖ-ਵੱਖ ਥਾਵਾਂ ‘ਤੇ ਵੱਖੋ-ਵੱਖ ਤਾਰੀਖਾਂ ਨੂੰ ਬੁਲਾ ਕੇ ਕੁੱਝ ਆਨਲਾਈਨ ਤੋਂ ਇਲਾਵਾ ਕੁਝ ਉਨ੍ਹਾਂ ਦੇ ਘਰ ਜਾ ਕੇ ਕੁੱਲ 18,43,700 ਰੁਪਏ ਦੀ ਰਕਮ ਹਾਸਲ ਕਰ ਲਈ। ਜਿਸ ਤੋਂ ਬਾਅਦ ਦੋਸ਼ੀ ਨੇ ਉਹਨਾਂ ਦੇ ਵਟਸਐਪ ਤੇ ਇੱਕ ਮੈਸੇਜ ਭੇਜਿਆ ਜਿਸ ਵਿੱਚ ਦੱਸਿਆ ਗਿਆ ਕਿ ਉਹਨਾਂ ਦਾ ਵੀਜ਼ਾ ਲੱਗ ਚੁੱਕਿਆ ਹੈ l

ਫਿਰ ਠੱਗ ਨੇ ਪਰਿਵਾਰ ਨੂੰ ਕਿਹਾ ਕਿ ਤੁਸੀਂ ਦਿੱਲੀ ਏਅਰਪੋਰਟ ਪਹੁੰਚ ਜਾਓ ਮੈਂ ਤੁਹਾਨੂੰ ਉਥੇ ਟਿਕਟ ਭੇਜ ਦਊਗਾ l ਜਦੋਂ ਪੂਰਾ ਦਾ ਪੂਰਾ ਪਰਿਵਾਰ ਦਿੱਲੀ ਏਅਰਪੋਰਟ ਪਹੁੰਚ ਗਿਆ ਤਾਂ ਫਿਰ ਠੱਗ ਨੂੰ ਬਾਰ ਬਾਰ ਫੋਨ ਕੀਤਾ ਪਰ ਉਸ ਨੇ ਫੋਨ ਨਹੀਂ ਚੁੱਕਿਆ ਜਿਸ ਤੋਂ ਬਾਅਦ ਪਰਿਵਾਰ ਵਾਪਸ ਆ ਗਿਆ l’

ਹੁਣ ਪੀੜਿਤ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਆਖਿਆ ਜਾ ਰਿਹਾ ਹੈ ਕਿ ਦੋਸ਼ੀ ਫਰਾਰ ਹੋ ਚੁੱਕਿਆ ਹੈ ਤੇ ਉਨਾਂ ਦਾ ਪੈਸਾ ਵਾਪਸ ਦਬਾਇਆ ਜਾਵੇ l ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅੱਗੇ ਦੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। l



error: Content is protected !!