ਆਈ ਤਾਜ਼ਾ ਵੱਡੀ ਖਬਰ
ਦੁਨੀਆ ਵਿੱਚ ਹਰ ਇੱਕ ਮਾਂ-ਬਾਪ ਵੱਲੋਂ ਜਿੱਥੇ ਆਪਣੇ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਕੋਈ ਵੀ ਕਮੀ ਨਹੀਂ ਛੱਡੀ ਜਾਂਦੀ। ਮਾਪਿਆਂ ਵੱਲੋਂ ਆਪਣੇ ਬੱਚਿਆਂ ਦੀ ਹਰ ਇੱਕ ਖੁਸ਼ੀ ਨੂੰ ਪੂਰੇ ਕੀਤਾ ਜਾਂਦਾ ਹੈ ਅਤੇ ਉਸ ਲਈ ਆਪਣੀ ਜਿੰਦਗੀ ਦੀ ਸਾਰੀ ਜਮ੍ਹਾਪੂੰਜੀ ਵੀ ਲਗਾ ਦਿੱਤੀ ਜਾਂਦੀ ਹੈ। ਮਾਪਿਆ ਵੱਲੋਂ ਆਪਣੇ ਬੱਚਿਆਂ ਨੂੰ ਪੈਰਾਂ ਸਿਰ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਮਾਪਿਆਂ ਵੱਲੋਂ ਆਪਣੇ ਬੱਚਿਆਂ ਦੇ ਵਿਆਹ ਨੂੰ ਲੈ ਕੇ ਵੀ ਅਨੇਕਾਂ ਸੁਪਨੇ ਵੇਖੇ ਜਾਂਦੇ ਹਨ। ਜਿਸ ਨੂੰ ਪੂਰੇ ਕਰਨ ਵਾਸਤੇ ਮਾਪਿਆਂ ਵੱਲੋਂ ਹਰ ਇੱਕ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜੋ ਵਿਆਹ ਦੀ ਖੁਸ਼ੀ ਦੇ ਮੌਕੇ ਤੇ ਆਪਣੇ ਬੱਚਿਆਂ ਨੂੰ ਸਾਰੀਆਂ ਖੁਸ਼ੀਆਂ ਦਿੱਤੀਆਂ ਜਾ ਸਕਣ।
ਉੱਥੇ ਹੀ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਜਾਂਦੀਆਂ ਹਨ ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ। ਹੁਣ ਧੀ ਦੇ ਵਿਆਹ ਤੇ ਕਾਰ ਦੇਣੀ ਸੀ ਜਿੱਥੇ ਬੁਕਿੰਗ ਕਰਵਾਈ ਗਈ ਸੀ ਮੌਕੇ ਤੇ ਨਾ ਮਿਲਣ ਤੇ ਬਾਪ ਵੱਲੋਂ ਅਜਿਹਾ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲਾਲਾਬਾਦ ਤੋਂ ਸਾਹਮਣੇ ਆਇਆ ਹੈ । ਜਿਥੋਂ ਦੇ ਰਹਿਣ ਵਾਲੇ ਭਾਰਤ ਭੂਸ਼ਣ ਵੱਲੋਂ ਆਪਣੀ ਧੀ ਦੇ ਵਿਆਹ ਨੂੰ ਲੈ ਕੇ ਬਹੁਤ ਜ਼ਿਆਦਾ ਖੁਸ਼ੀ ਵੇਖੀ ਜਾ ਰਹੀ ਸੀ ਜਿੱਥੇ ਉਸ ਵੱਲੋਂ ਆਪਣੀ ਧੀ ਦੇ ਵਿਆਹ ਤੇ ਉਸਨੂੰ ਦੇਣ ਵਾਸਤੇ ਇੱਕ ਕਾਰ ਦੀ ਬੁਕਿੰਗ ਮੋਗਾ ਸਥਿਤ ਰਿਮੀਰਾ ਮੋਟਰ ਪ੍ਰਾਈਵੇਟ ਲਿਮਟਿਡ ਦੇ ਮੋਗਾ ਮਾਰੂਤੀ ਦੇ ਸ਼ੋਅਰੂਮ ਤੋਂ ਕਰਵਾਈ ਗਈ ਸੀ।
ਜਿੱਥੇ ਪਿਤਾ ਵੱਲੋਂ ਧੀ ਦੇ ਵਿਆਹ ਤੇ ਦੇਣ ਵਾਸਤੇ ਮਾਰੂਤੀ ਬਰੀਜਾ ਕਾਰ ਦੀ ਅਡਵਾਂਸ ਬੁਕਿੰਗ ਵੀ 21000 ਦਿੱਤੀ ਗਈ ਸੀ। ਪਰ ਮਾਰੂਤੀ ਡੀਲਰ ਵੱਲੋਂ ਜਿੱਥੇ ਵਿਆਹ ਤੋਂ ਕੁਝ ਦਿਨ ਪਹਿਲਾਂ ਹੀ ਡਿਲਵਰੀ ਕਰਨ ਤੋਂ ਇਨਕਾਰ ਕੀਤਾ ਗਿਆ ਜਿਸ ਕਾਰਨ ਪਿਤਾ ਨੂੰ ਵਧੇਰੇ ਕੀਮਤ ਦੇ ਕੇ ਕਾਰ ਹੋਰ ਮਾਰੂਤੀ ਡੀਲਰ ਤੋਂ ਖਰੀਦਣੀ ਪਈ।
ਜਿਸ ਵਾਸਤੇ ਉਨ੍ਹਾਂ ਨੂੰ 2 ਲੱਖ ਰੁਪਏ ਦੀ ਵਾਧੂ ਰਕਮ ਅਦਾ ਕਰਨੀ ਪਈ। ਜਿੱਥੇ ਉਨ੍ਹਾਂ ਵੱਲੋਂ ਧੀ ਦੇ ਵਿਆਹ ਤੇ ਉਸਨੂੰ ਕਾਰ ਦੇ ਕੇ ਵਿਦਾ ਕਰਕੇ ਆਪਣੀ ਇੱਜ਼ਤ ਬਚਾਈ ਗਈ ਅਤੇ ਧੀ ਨੂੰ ਵਿਦਾ ਕੀਤਾ ਗਿਆ ਉਥੇ ਹੀ ਕੰਪਨੀ ਨੂੰ ਤੰਗ ਪ੍ਰੇਸ਼ਾਨ ਕਰਨ ਦੇ ਚਲਦਿਆਂ ਹੋਇਆਂ ਮੁਕੱਦਮੇਬਾਜ਼ੀ ਕਰਕੇ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ। ਜਿੱਥੇ ਹੁਣ ਕੰਪਨੀ ਉਹਨਾਂ ਨੂੰ 2 ਲੱਖ ਰੁਪਏ ਤੋਂ ਵਧੇਰੇ ਦਾ ਭੁਗਤਾਨ ਕਰੇਗੀ।
Home ਤਾਜਾ ਜਾਣਕਾਰੀ ਪੰਜਾਬ: ਧੀ ਦੇ ਵਿਆਹ ਤੇ ਦੇਣੀ ਸੀ ਕਾਰ, ਬੁਕਿੰਗ ਕਰਾ ਜਦ ਮੌਕੇ ਤੇ ਨਾ ਮਿਲੀ ਫੇਰ ਬਾਪ ਨੇ ਕੀਤਾ ਅਜਿਹਾ
ਤਾਜਾ ਜਾਣਕਾਰੀ