ਆਈ ਤਾਜਾ ਵੱਡੀ ਖਬਰ

ਬਹੁਤ ਸਾਰੇ ਅਜਿਹੇ ਵਿਆਹੁਤਾ ਜੋੜੇ ਹੁੰਦੇ ਹਨ ਜੋ ਔਲਾਦ ਦੀ ਖਾਤਰ ਕਾਫੀ ਲੰਬਾ ਸਮਾਂ ਇੰਤਜ਼ਾਰ ਕਰਦੇ ਹਨ ਅਤੇ ਬਹੁਤ ਲੰਬੇ ਇੰਤਜ਼ਾਰ ਤੋਂ ਬਾਅਦ ਪਰਮਾਤਮਾ ਬੱਚੇ ਦੀ ਦਾਤ ਬਖਸ਼ਦਾ ਹੈ। ਅਜਿਹੇ ਪਰਿਵਾਰ ਵਿੱਚ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਉਥੇ ਹੀ ਕੁਝ ਇਸ ਤਰਾਂ ਦੇ ਕਲਯੁਗੀ ਲੋਕ ਵੀ ਹੁੰਦੇ ਹਨ ਜੋ ਨਵਜੰਮੇ ਬੱਚਿਆਂ ਨੂੰ ਸੁੱਟ ਦਿੰਦੇ ਹਨ ਜਿੱਥੇ ਉਨ੍ਹਾਂ ਨਵ-ਜਨਮੇ ਮਾਸੂਮ ਬੱਚਿਆਂ ਨੂੰ ਕੁੱਤਿਆਂ ਵੱਲੋਂ ਨੋਚ-ਨੋਚ ਕੇ ਖਾ ਲਿਆ ਜਾਂਦਾ ਹੈ। ਦਿਲ ਨੂੰ ਝੰਜੋੜ ਵਾਲੀਆਂ ਖ਼ਬਰਾਂ ਆਏ ਦਿਨ ਹੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਹੁਣ ਪੰਜਾਬ ਦੇ ਸਕੂਲ ਦੀ ਗਰਾਊਂਡ ਵਿੱਚੋਂ ਇਹ ਖੌਫਨਾਕ ਖਬਰ ਸਾਹਮਣੇ ਆਈ ਹੈ ਜਿੱਥੇ ਲੋਕ ਸ਼ਰਮਸਾਰ ਹੋ ਗਏ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਰਾਏਕੋਟ ਦੇ ਅਧੀਨ ਆਉਂਦੇ ਪਿੰਡ ਗੋਬਿੰਦਗੜ੍ਹ ਤੋਂ ਸਾਹਮਣੇ ਆਇਆ ਹੈ। ਜਿੱਥੇ ਇਸ ਪਿੰਡ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਦੀ ਖੇਡ ਗਰਾਊਡ ਵਿੱਚੋ ਇੱਕ ਨਵ ਜਨਮੇ ਬੱਚੇ ਦੀ ਲਾਸ਼ ਬਰਾਮਦ ਕੀਤੀ ਗਈ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਪਿੰਡ ਦੇ ਇੱਕ ਪੰਚ ਜਗਸੀਰ ਸਿੰਘ ਇਕ ਹੋਰ ਸਾਥੀ ਦੇ ਨਾਲ ਇਸ ਸਕੂਲ ਦੇ ਕੋਲ ਖੜ੍ਹੇ ਹੋਏ ਗੱਲਾਂ ਕਰ ਰਹੇ ਸਨ। ਅਚਾਨਕ ਉਨ੍ਹਾਂ ਦੀ ਨਜ਼ਰ ਇੱਕ ਕੁੱਤੇ ਉਪਰ ਪਈ ਜੋ ਸਕੂਲ ਦੀ ਗਰਾਊਂਡ ਵਿੱਚੋਂ ਇੱਕ ਬੱਚੇ ਦਾ ਧੜ ਆਪਣੇ ਮੂੰਹ ਵਿਚ ਪਾ ਕੇ ਜਾ ਰਿਹਾ ਸੀ।

ਇਸ ਘਟਨਾ ਨੂੰ ਦੇਖ ਕੇ ਇੱਕਦਮ ਹੈਰਾਨ ਰਹਿ ਗਏ ਅਤੇ ਉਨ੍ਹਾਂ ਵੱਲੋਂ ਕੁੱਤੇ ਨੂੰ ਉੱਥੋਂ ਭਜਾਇਆ ਗਿਆ। ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਸਕੂਲ ਦੀ ਗਰਾਊਂਡ ਵਿਚ ਜਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਦੇਖਿਆ ਕਿ ਇਕ ਟੋਏ ਦੇ ਕੋਲ ਬੱਚੇ ਦਾ ਸਿਰ ਪਿਆ ਹੋਇਆ ਸੀ।

ਉਨ੍ਹਾਂ ਵਲੋ ਤੁਰੰਤ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਇਹ ਮ੍ਰਿਤਕ ਬੱਚਾ ਇਕ ਨਵ ਜਨਮਿਆ ਲੜਕਾ ਸੀ। ਬੱਚੇ ਦੀ ਲਾਸ਼ ਕੋਲੋਂ ਇੱਕ ਪਲਾਸਟਿਕ ਦੀ ਬੋਰੀ ਬਰਾਮਦ ਕੀਤੀ ਗਈ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


ਤਾਜਾ ਜਾਣਕਾਰੀ
ਪੰਜਾਬ ਦੇ ਸਕੂਲ ਦੀ ਗਰਾਉਂਡ ਚੋ ਆਈ ਅਜਿਹੀ ਖੌਫਨਾਕ ਖਬਰ – ਸੁਣ ਸ਼ਰਮਸਾਰ ਹੋ ਗਈ ਦੁਨੀਆਂ
ByadminFebruary 11, 2022Comments Off on ਪੰਜਾਬ ਦੇ ਸਕੂਲ ਦੀ ਗਰਾਉਂਡ ਚੋ ਆਈ ਅਜਿਹੀ ਖੌਫਨਾਕ ਖਬਰ – ਸੁਣ ਸ਼ਰਮਸਾਰ ਹੋ ਗਈ ਦੁਨੀਆਂ
Previous Postਸ਼ਾਇਦ ਅਮਰੀਕਾ ਦੀ ਇਸ ਦੇਸ਼ ਨਾਲ ਕਿਸੇ ਵੀ ਪਲ੍ਹ ਹੋ ਸਕਦੀ ਹੈ ਜੰਗ – ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕੀਤੀ ਇਹ ਅਪੀਲ
Next Postਕਾਂਗਰਸ ਦੇ ਇਸ ਵੱਡੇ ਲੀਡਰ ਨੇ ਖੋਲ ਲਿਆ ਕਾਂਗਰਸ ਦੇ ਖਿਲਾਫ ਮੋਰਚਾ – ਕਰਤੀ ਇਹ ਕਾਰਵਾਈ