BREAKING NEWS
Search

ਪੰਜਾਬ ਦੇ ਮੌਸਮ ਨੂੰ ਲੈਕੇ ਜਾਰੀ ਹੋਇਆ ਇਹ ਅਲਰਟ, ਅਗਲੇ 3 ਦਿਨਾਂ ਤੇਜ ਹਨੇਰੀ ਅਤੇ ਮੀਂਹ ਚਲਣ ਦੀ ਸੰਭਾਵਨਾ

ਆਈ ਤਾਜਾ ਵੱਡੀ ਖਬਰ 

ਪੰਜਾਬ ‘ਚ ਗਰਮੀ ਲਗਤਾਰ ਵੱਧ ਰਹੀ ਹੈ , ਜਿਸ ਕਾਰਨ ਪੰਜਾਬੀ ਖਾਸੇ ਪ੍ਰੇਸ਼ਾਨ ਨਜ਼ਰ ਆਉਂਦੇ ਪਏ ਹਨ l ਮੀਹ ਦੇ ਕੁਝ ਅਸਾਰ ਨਜ਼ਰ ਨਹੀਂ ਆ ਰਹੇ , ਇਸੇ ਵਿਚਾਲੇ ਹੁਣ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਨੇ ਅਲਰਟ ਜਾਰੀ ਕਰ ਦਿੱਤਾ ਹੈ ਜਿਸ ਦੇ ਚਲਦੇ ਹੁਣ ਪੰਜਾਬੀਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ l ਮੌਸਮ ਵਿਭਾਗ ਵਲੋਂ ਹੁਣ ਪੰਜਾਬ ਦੇ ਮੌਸਮ ਨੂੰ ਕੇ ਅਲਰਟ ਜਾਰੀ ਕੀਤਾ ਗਿਆ ਹੈ ਕਿ ਅਗਲੇ 3 ਦਿਨ ਤੇਜ ਹਨੇਰੀ ਅਤੇ ਮੀਂਹ ਚਲਣ ਦੀ ਸੰਭਾਵਨਾ ਹੈ l

ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਦੌਰਾਨ ਤੇਜ਼ ਹਵਾਵਾਂ ਦੇ ਨਾਲ-ਨਾਲ ਹਨ੍ਹੇਰੀ ਚੱਲ ਸਕਦੀ ਤੇ ਗਰਜ਼ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਓਥੇ ਹੀ ਕੱਲ ਜਾਣੀ ਐਤਵਾਰ ਦੇ ਮੁਕਾਬਲੇ ਅੱਜ ਤਾਪਮਾਨ ‘ਚ 2.1 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ । ਪਿਛਲੇ ਹਫ਼ਤੇ ਤਾਪਮਾਨ ‘ਚ ਹੋਏ ਤੇਜ਼ ਵਾਧੇ ਤੋ ਬਾਅਦ ਇਸ ਹਫ਼ਤੇ ਪਾਰਾ ਘੱਟ ਰਹਿਣ ਦੀ ਸੰਭਾਵਨਾ ਹੈ। ਪਰ ਹੁਣ ਮੌਸਮ ਵਿਭਾਗ ਦੀ ਭਵਿੱਖਬਾਣੀ ਨੇ ਕਿਸਾਨਾਂ ਦੀ ਚਿੰਤਾ ਵਧਾ ਦਿੱਤੀ ਹੈ , ਜਿਸ ਕਾਰਨ ਹੁਣ ਕਿਸਾਨ ਪ੍ਰੇਸ਼ਾਨ ਨਜ਼ਰ ਆਉਂਦੇ ਪਏ ਹਨ , ਕਿਉਕਿ ਪਹਿਲਾ ਹੀ ਕੁਦਰਤ ਦੀ ਕਰੋਪੀ ਤੇ ਬਦਲਦੇ ਮੌਸਮ ਨੇ ਕਿਸਾਨਾਂ ਦੀਆਂ ਫ਼ਸਲਾਂ ਦਾ ਬਹੁਤ ਨੁਕਸਾਨ ਕੀਤਾ ਹੈ

ਹੁਣ ਇਹ ਚੇਤਾਵਨੀ ਕਿਸਾਨਾਂ ਦੇ ਹੱਸਦੇ ਚਿਹਰਿਆਂ ਤੇ ਨਾਮੋਸ਼ੀ ਲੈ ਕੇ ਆ ਸਕਦੀਆ ਹਨ , ਕਿਉਕਿ ਹਾਲੇ ਵੀ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਪਈ ਹੋਈ ਹੈ l ਉਥੇ ਹੀ ਦੂਜੇ ਪਾਸੇ ਹੁਣ ਮੌਸਮ ਵਿਭਾਗ ਵੱਲੋ ਪੰਜਾਬ ਦੇ ਕੁੱਝ ਇਲਾਕਿਆਂ ਤੇ ਹਰਿਆਣਾ ‘ਚ ਕਈ ਥਾਂਈ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪ੍ਰਗਟ ਕੀਤੀ ਗਈ । ਇਸ ਦੇ ਮੱਦੇਨਜ਼ਰ ਅਲਰਟ ਜਾਰੀ ਕੀਤਾ ਹੈ l

ਜਿਸ ਵਿਚਾਲੇ ਹਵਾਵਾਂ ਚੱਲਣ ਦੌਰਾਨ ਲੋਕ ਵੱਡੇ ਦਰਖੱਤਾਂ ਜਾਂ ਕਮਜ਼ੋਰ ਇਮਾਰਤਾਂ ਦੇ ਨੇੜੇ ਨਾ ਰੁਕਣ ਕਿਉਂਕਿ ਇਸ ਨਾਲ ਨੁਕਸਾਨ ਹੋ ਸਕਦਾ ਹੈ। ਸੋ ਇਹ ਚੇਤਾਵਨੀ ਲੋਕਾਂ ਤੇ ਕਿੰਨਾ ਕਿ ਪ੍ਰਭਾਵ ਪਵੇਗੀ ਇਹ ਤਾਂ ਸਮਾਂ ਹੀ ਦਸੇਗਾ l



error: Content is protected !!