BREAKING NEWS
Search

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪ੍ਰ੍ਧਾਨਮੰਤਰੀ ਮੋਦੀ ਨੂੰ ਲੈ ਕੇ ਆ ਰਹੀ ਇਹ ਤਾਜਾ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਇਹ ਪਾਰਟੀ ਹੁਣ ਕਾਫ਼ੀ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ, ਇਸ ਪਾਰਟੀ ਦੇ ਵੱਲੋਂ ਲਗਾਤਾਰ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਕੰਮ ਕੀਤੇ ਜਾ ਰਹੇ ਹਨ । ਭਗਵੰਤ ਮਾਨ ਵੀ ਹੁਣ ਪੰਜਾਬੀਆਂ ਦੀ ਭਲਾਈ ਲਈ ਕਾਰਜ ਕਰਦੇ ਹੋਏ ਨਜ਼ਰ ਆ ਰਹੇ ਹਨ । ਇਸੇ ਵਿਚਕਾਰ ਹੁਣ ਭਗਵੰਤ ਮਾਨ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਨਾਲ ਜੁੜੀ ਹੋਈ ਇਕ ਤਾਜ਼ਾ ਖਬਰ ਸਾਹਮਣੇ ਆ ਰਹੀ ਹੈ । ਜਲਦ ਹੀ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ , ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਸਕਦੇ ਹਨ ।

ਕਿਉਂਕਿ ਭਗਵੰਤ ਮਾਨ ਵੱਲੋਂ ਇੱਕ ਟਵੀਟ ਕਰ ਕੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਸਿਸ਼ਟਾਚਾਰੀ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਗਿਆ ਹੈ । ਇਸ ਮੁਲਾਕਾਤ ਦਾ ਸੰਬੰਧ ਪੰਜਾਬ ਦੀ ਭਲਾਈ ਲਈ ਵੱਖ ਵੱਖ ਮੁੱਦਿਆਂ ਦੇ ਨਾਲ ਜੋਡ਼ਿਆ ਜਾ ਰਿਹਾ ਹੈ । ਅਜਿਹੀਆਂ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਭਗਵੰਤ ਮਾਨ , ਅਮਿਤ ਸ਼ਾਹ ਤੇ ਪੀਐਮ ਮੋਦੀ ਦੇ ਨਾਲ ਮੁਲਾਕਾਤ ਕਰ ਕੇ ਕਈ ਅਹਿਮ ਮੁੱਦਿਆਂ ਤੇ ਗੱਲਬਾਤ ਕਰ ਸਕਦੇ ਹਨ । ਮੰਨਿਆ ਅਜਿਹਾ ਵੀ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਭਗਵੰਤ ਮਾਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੰਜਾਬ ਦੇ ਸਰਹੱਦੀ ਇਲਾਕਿਆਂ ਚ ਬੀਐੱਸਐੱਫ ਵਧਾਉਂਦੇ ਦੇ ਮਾਮਲੇ ਚ ਚਰਚਾ ਕਰ ਸਕਦੇ ਹਨ ।

ਇੰਨਾ ਹੀ ਨਹੀਂ ਸਗੋਂ ਸਿਆਸੀ ਮਾਹਿਰਾਂ ਵੱਲੋਂ ਅਜਿਹੀਆਂ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਬਦਲ ਕੇ ਭਗਤ ਸਿੰਘ ਦੇ ਨਾਂ ਤੇ ਰੱਖਣ ਬਾਰੇ ਵੀ ਭਗਵੰਤ ਮਾਨ ਪ੍ਰਧਾਨਮੰਤਰੀ ਦੇ ਨਾਲ ਕੋਈ ਗੱਲਬਾਤ ਕਰ ਸਕਦੇ ਹਨ ।

ਫਿਲਹਾਲ ਇਸ ਮੁਲਾਕਾਤ ਨੂੰ ਵੱਖ ਵੱਖ ਕੜੀਆਂ ਦੇ ਨਾਲ ਜੋਡ਼ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ,ਅਮਿਤ ਸ਼ਾਹ ਤੇ ਭਗਵੰਤ ਮਾਨ ਦੀ ਮੁਲਾਕਾਤ ਦੌਰਾਨ ਕਿਹੜੇ ਮੁੱਦਿਆਂ ਤੇ ਚਰਚਾ ਹੋਵੇਗੀ ,ਕਿਸ ਮੁੱਦਿਆਂ ਤੇ ਗੰਭੀਰਤਾ ਦੇ ਨਾਲ ਗੱਲਬਾਤ ਹੋਣ ਤੋਂ ਬਾਅਦ ਫ਼ੈਸਲੇ ਲਏ ਜਾਂਦੇ ਹਨ ਇਸ ਬਾਬਤ ਤਾਂ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਹੀ ਪ੍ਰਾਪਤ ਹੋਵੇਗੀ ।



error: Content is protected !!