BREAKING NEWS
Search

ਪੰਜਾਬ ਦੇ ਜਿਲਾ ਲੁਧਿਆਣਾ ਲਈ ਆਈ ਵੱਡੀ ਚੰਗੀ ਖਬਰ, ਜਨਤਾ ਚ ਛਾਈ ਖੁਸ਼ੀ ਦੀ ਲਹਿਰ

ਆਈ ਤਾਜ਼ਾ ਵੱਡੀ ਖਬਰ 

ਅੱਜ ਸਾਰੀ ਦੁਨੀਆਂ ਤਰੱਕੀ ਦੇ ਰਾਹ ਉੱਤੇ ਤੁਰ ਰਹੀ ਹੈ , ਹਰ ਰੋਜ਼ ਆਧੁਨਿਕ ਤਕਨੀਕ ਦੇ ਵਿਕਾਸ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ , ਜਿੱਥੇ ਨਵੀਂ ਨਵੀਂ ਤਕਨੀਕ ਸਦਕਾ ਲੋਕ ਤਰੱਕੀ ਦੀ ਰਾਹ ਵੱਲ ਵਧ ਰਹੇ ਹਨ । ਸੂਬੇ ਦੀਆ ਸਰਕਾਾ ਦੀ ਜੇਕਰ ਗੱਲ ਕੀਤੀਜਾਵੇ ਤਾਂ ਸੂਬੇ ਦੀਆਂ ਸਰਕਾਰਾਂ ਦੇ ਵੱਲੋਂ ਵੀ ਕਾਰਜ ਕੀਤੇ ਜਾ ਰਹੇ ਹਨ ਕਿ ਉਨ੍ਹਾਂ ਦੇ ਸੂਬੇ ਵਿੱਚ ਵੱਧ ਤੋਂ ਵੱਧ ਵਿਕਾਸ ਹੋ ਸਕੇ । ਜਿਸ ਦੇ ਚੱਲਦੇ ਉਨ੍ਹਾਂ ਦੇ ਵੱਲੋਂ ਆਪਣੇ ਆਪਣੇ ਸੂਬਿਆਂ ਦੇ ਵਿੱਚ ਵਿਕਾਸ ਕਰਨ ਲਈ ਵੱਖ ਵੱਖ ਕਾਰਜ ਕੀਤੇ ਜਾ ਰਹੇ ਹਨ । ਇਸੇ ਵਿਚਕਾਰ ਲੁਧਿਆਣਾ ਤੋਂ ਇੱਕ ਵੱਡੀ ਚੰਗੀ ਖੁਸ਼ੀ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਚਲਦੇ ਹੁਣ ਜਨਤਾ ਦੇ ਵਿਚ ਕਾਫੀ ਖੁਸ਼ੀ ਵੇਖਣ ਮਿਲ ਰਹੀ ਹੈ ।

ਦਰਅਸਲ ਹੁਣ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ ਆਖ਼ਰਕਾਰ ਲੁਧਿਆਣਾ ਰੇਲਵੇ ਸਟੇਸ਼ਨ ਦਾ ਡਿਵੀਜ਼ਨਲ ਫਾੲੀਨਲ ਹੋ ਚੁੱਕਿਆ ਹੈ । ਵਿਭਾਗ ਦੇ ਵੱਲੋਂ ਪਿਛਲੇ ਹਫ਼ਤੇ ਯਾਤਰੀ ਸੇਵਾ ਕਮੇਟੀ ਦੇ ਸਾਹਮਣੇ ਡਿਵੀਜ਼ਨ ਪੇਸ਼ ਕੀਤਾ ਗਿਆ ਸੀ ਅਤੇ ਉੱਚ ਅਧਿਕਾਰੀਆਂ ਨੂੰ ਇਸ ਸੰਬੰਧੀ ਜਾਣਕਾਰੀ ਭੇਜੀ ਗਈ ਸੀ ਤੇ ਵਿਭਾਗੀ ਸੂਤਰਾਂ ਮੁਤਾਬਕ ਜਿਸ ਚ ਕੁਝ ਬਦਲਾਅ ਤੋਂ ਬਾਅਦ ਹੁਣ ਬੁੱਧਵਾਰ ਨੂੰ ਇਸ ਡਿਵੀਜ਼ਨਲ ਨੂੰ ਅੰਤਮ ਰੂਪ ਦਿੱਤਾ ਗਿਆ ਹੈ ਤੇ ਰੇਲਵੇ ਸਟੇਸ਼ਨ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਉਸਾਰੀ ਵਿਭਾਗ ਦੇ ਅਧਿਕਾਰੀਆਂ ਦੀਆਂ ਡਿਊਟੀਆਂ ਵੀ ਲਗਾਈਆਂ ਜਾ ਚੁੱਕੀਆਂ ਹਨ ।

ਰੇਲਵੇ ਸਟੇਸ਼ਨ ਦੇ ਏ-ਗ੍ਰੇਡ ’ਚ ਆਉਣ ਤੋਂ ਬਾਅਦ ਹੀ ਉੱਤਰੀ ਰੇਲਵੇ ਦੇ ਸਾਬਕਾ ਜਨਰਲ ਮੈਨੇਜਰ ਨੇ ਕਰੀਬ 5 ਸਾਲ ਪਹਿਲਾਂ ਆਪਣੇ ਦੌਰੇ ਦੌਰਾਨ ਇਸ ਪ੍ਰਾਜੈਕਟ ਦਾ ਐਲਾਨ ਕੀਤਾ ਸੀ ਅਤੇ ਦੱਸਿਆ ਸੀ ਕਿ ਇਸ ਪ੍ਰਾਜੈਕਟ ਲਈ ਕਿਸੇ ਵੀ ਤਰ੍ਹਾਂ ਨਾਲ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ 400 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਇਸ ਪ੍ਰਾਜੈਕਟ ਨੂੰ ਲੈ ਕੇ ਜੂਨ ਦੇ ਪਹਿਲੇ ਹਫ਼ਤੇ ਟੈਂਡਰ ਜਾਰੀ ਕੀਤੇ ਜਾਣਗੇ ਅਤੇ ਇਹ 2 ਤੋਂ 3 ਸਾਲਾਂ ਦੇ ਸਮੇਂ ’ਚ ਮੁਕੰਮਲ ਹੋ ਜਾਵੇਗਾ। ਇੰਨਾ ਹੀ ਨਹੀਂ ਸਗੋਂ ਇਸ ਖੇਤਰ ਦੇ ਵਿਕਾਸ ਲਈ ਇਸ ਖੇਤਰ ’ਚ ਏ. ਟੀ. ਐੱਮ. ਸਥਾਪਿਤ ਹੋਣਗੇ ਅਤੇ ਪਾਰਸਲ ਵਿਭਾਗ ਨੂੰ ਵੀ ਪਿੱਛੇ ਬਣਾਇਆ ਜਾਵੇਗਾ। ਪਲੇਟਫਾਰਮਾਂ ਦੀ ਲੰਬਾਈ ਨੂੰ ਵੀ ਲੰਬਾ ਕੀਤਾ ਜਾਵੇਗਾ।



error: Content is protected !!