BREAKING NEWS
Search

ਪੰਜਾਬ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਲਈ ਆਈ ਵੱਡੀ ਮਾੜੀ ਖਬਰ – ਹੋ ਗਈ ਇਹ ਕਾਰਵਾਈ

ਆਈ ਤਾਜਾ ਵੱਡੀ ਖਬਰ 

ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਮਾਹੌਲ ਪੰਜਾਬ ਵਿੱਚ ਇਸ ਸਮੇਂ ਕਾਫ਼ੀ ਭਖਿਆ ਹੈ ਦਿਖਾਈ ਦੇ ਰਿਹਾ ਹੈ । ਹਰ ਰੋਜ਼ ਪੰਜਾਬ ਸਿਆਸਤ ਵਿੱਚ ਇਨ੍ਹਾਂ ਚੋਣਾਂ ਨੂੰ ਲੈ ਕੇ ਕਈ ਵੱਡੇ ਧਮਾਕੇ ਹੋ ਰਹੇ ਸਨ ਤੇ ਅੱਜ ਇਨ੍ਹਾਂ ਚੋਣਾਂ ਨੂੰ ਲੈ ਕੇ ਪੰਜਾਬ ਭਰ ਦੇ ਵਿੱਚ ਵੋਟਾਂ ਪਾਉਣ ਲਈ ਜਿੱਥੇ ਪੁਲੀਸ ਪ੍ਰਸ਼ਾਸਨ ਦੇ ਵੱਲੋਂ ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧਾਂ ਦਾ ਧਿਆਨ ਰੱਖਿਆ ਗਿਆ । ਅੱਜ ਪੰਜਾਬ ਭਰ ਦੇ ਵਿਚ ਹੋਈ ਵੋਟਿੰਗ ਦੇ ਚਲਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ । ਇਸੇ ਵਿਚਕਾਰ ਅੱਜ ਪੰਜਾਬ ਦੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀਆਂ ਮੁਸ਼ਕਿਲਾਂ ਹੋਰ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ । ਦਰਅਸਲ ਹੁਣ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਕੌਰ ਭਰਾਜ ਨੇ ਚੋਣ ਕਮਿਸ਼ਨ ਨੂੰ ਵਿਜੇਂਦਰ ਸਿੰਘ ਖ਼ਿਲਾਫ਼ ਸ਼ਿਕਾਇਤ ਕੀਤੀ ।

ਦਰਅਸਲ ਸੰਗਰੂਰ ਚ ਇਕ ਬੂਥ ਤੇ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਫੋਟੋ ਲਗਾ ਕੇ ਨਾਲ ਨਾਅਰਾ ਲਿਖਿਆ ਗਿਆ ਕਿ ਮੇਰੀ ਵੋਟ ਵਿਕਾਸ ਨੂੰ , ਮੇਰੀ ਵੋਟ ਵਿਜੇ ਨੂੰ । ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਕੌਰ ਨੇ ਚੋਣ ਕਮਿਸ਼ਨ ਨੂੰ ਲਿਖਤੀ ਸ਼ਿਕਾਇਤ ਦਿੱਤੀ ਤੇ ਚੋਣ ਕਮਿਸ਼ਨ ਨੂੰ ਇਸ ਤੇ ਸਖਤ ਐਕਸ਼ਨ ਲੈਂਦੇ ਹੋਏ ਕਾਰਵਾਈ ਕਰਦੇ ਹੋਏ ਕੁਝ ਅਣਪਛਾਤੇ ਵਿਅਕਤੀਆਂ ਉੱਪਰ ਮਾਮਲਾ ਦਰਜ ਕਰ ਲਿਆ ਹੈ । ਦਰਅਸਲ ਭਵਾਨੀਗਡ਼੍ਹ ਦੇ ਵਿੱਚ ਪੋਲਿੰਗ ਬੂਥ ਤੇ ਲੋਕਾਂ ਨੂੰ ਚੋਣ ਪਾਉਣ ਵਾਲੀ ਪਰਚੀ ਤੋਂ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੀ ਤਸਵੀਰ ਤੇ ਨਾਲ ਹੀ ਲਿਖਿਆ ਸੀ ਮੇਰੀ ਵੋਟ ਵਿਕਾਸ ਨੂੰ ,ਮੇਰੀ ਵੋਟ ਵਿਜੈ ਨੂੰ ।

ਜ਼ਿਕਰਯੋਗ ਹੈ ਕਿ ਅੱਜ ਪੰਜਾਬ ਭਰ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵੋਟਾਂ ਪਾਈਆਂ ਗਈਆ ਜਿਸ ਦੌਰਾਨ ਕਈ ਤਰ੍ਹਾਂ ਦੀਆਂ ਘਟਨਾਵਾਂ ਵੱਖ ਵੱਖ ਥਾਵਾਂ ਤੇ ਵੋਟਾਂ ਦੌਰਾਨ ਵਾਪਰੀਆਂ ਕਈ ਥਾਵਾਂ ਤੋਂ ਝਡ਼ਪ ਦੀਅਾਂ ਤਸਵੀਰਾਂ ਵੀ ਸਾਹਮਣੇ ਆਈਆ ।

ਜਿੱਥੇ ਪਾਰਟੀ ਦੇ ਇੱਥੇ ਵੱਖ ਵੱਖ ਪਾਰਟੀਆਂ ਦੇ ਸਮਰਥਕ ਆਪਸ ਵਿਚ ਉਲਝਦੇ ਹੋਏ ਨਜ਼ਰ ਆਏ , ਉਥੇ ਹੀ ਦੂਜੇ ਪਾਸੇ ਚੋਣ ਕਮਿਸ਼ਨ ਵੱਲੋਂ ਵੀ ਕਈ ਥਾਵਾਂ ਤੇ ਸਖ਼ਤੀ ਕਰਦੇ ਹੋਏ ਜਿਨ੍ਹਾਂ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੀ ਗਈ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ । ਇਸੇ ਵਿਚਕਾਰ ਅੱਜ ਚੋਣ ਕਮਿਸ਼ਨ ਦੇ ਵੱਲੋਂ ਵਿਜੇਇੰਦਰ ਸਿੰਗਲਾ ਦੀ ਫੋਟੋ ਦੇ ਨਾਲ ਜੋ ਨਾਅਰਾ ਲਿਖਿਆ ਗਿਆ ਸੀ ਉਸ ਦੇ ਚੱਲਦੇ ਹੁਣ ਕੁਝ ਅਣਪਛਾਤਿਆਂ ਦੇ ਉਪਰ ਕਾਰਵਾਈ ਕਰਦੇ ਹੋਏ ਉਨ੍ਹਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ।



error: Content is protected !!